ਛਾਪੇਮਾਰੀ ਦੌਰਾਨ ਸਾਂਬਰ ਦੇ 2 ਸਿੰਘ ਤੇ 2 ਕਿਲੋ ਮੀਟ ਬਰਾਮਦ, ਪੁਲਸ ਮੁਲਾਜ਼ਮ ''ਤੇ ਕੇਸ ਦਰਜ

01/29/2020 5:04:30 PM

ਹੁਸ਼ਿਆਰਪੁਰ— ਵਾਈਲਡ ਲਾਈਫ ਦੀ ਟੀਮ ਨੇ ਮੰਗਲਵਾਰ ਨੂੰ ਦਸੂਹਾ ਬਲਾਕ ਦੇ ਪਿੰਡ ਕੱਲੋਵਾਲ 'ਚ ਰੇਡ ਕੀਤੀ ਅਤੇ ਇਕ ਘਰੋਂ ਸਾਂਬਰ ਦੇ ਦੋ ਸਿੰਘ ਅਤੇ ਬਾਲਟੀ 'ਚ ਦੋ ਕਿਲੋ ਮੀਟ ਦਾ ਆਚਾਰ ਅਤੇ ਰਾਤ ਦੇ ਸਮੇਂ ਸ਼ਿਕਾਰ ਲਈ ਵਰਤੋਂ ਕੀਤੀ ਜਾਣ ਵਾਲੀ ਤੇਜ਼ ਰੋਸ਼ਨੀ ਵਾਲੀ ਟਾਰਚ ਵੀ ਬਰਾਮਦ ਕੀਤੀ। ਟੀਮ ਨੇ ਮੇਜਰ ਸਿੰਘ ਦੇ ਘਰ ਰੇਡ ਕੀਤੀ। ਜਿਸ ਦੇ ਖਿਲਾਫ ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ (1972) ਦੀ ਧਾਰਾ 39, 50, 51 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਮੇਜਰ ਸਿੰਘ ਪੰਜਾਬ ਪੁਲਸ ਦਾ ਮੁਲਾਜ਼ਮ ਹੈ। ਸਾਂਬਰ ਦੇ ਸਿੰਘ ਨਾਲ ਬਣੀ ਦਵਾਈ ਦੀ ਕੀਮਤ ਗ੍ਰੇ ਮਾਰਕੀਟ 'ਚ 25 ਹਜ਼ਾਰ ਪ੍ਰਤੀ 10 ਗ੍ਰਾਮ ਹੈ। ਇਹ ਮਾਸਪੇਸ਼ੀਆਂ ਅਤੇ ਹੱਡੀਆਂ ਦੇ ਪੁਰਾਣੇ ਦਰਦ 'ਚ ਲਾਭਕਾਰੀ ਹੁੰਦਾ ਹੈ। ਡੀ. ਐੱਫ. ਓ. ਗੁਰਸ਼ਰਨ ਸਿੰਘ ਨੇ ਦੱਸਿਆ ਕਿ ਮੇਜਰ ਸਿੰਘ ਟੀਮ ਦੇ ਪਹੁੰਚਣ ਤੋਂ ਪਹਿਲਾਂ ਹੀ ਭੱਜ ਨਿਕਲਿਆ। ਦੂਜੇ ਪਾਸੇ ਪਿੰਡ ਦੇ ਕੁਝ ਲੋਕਾਂ ਨੇ ਦੱਸਿਆ ਕਿ ਛਾਪੇਮਾਰੀ ਕਰਨ ਵਾਲੀ ਟੀਮ ਨੂੰ ਕੁਝ ਜਾਨਵਰਾਂ ਦੀ ਖਾਲ ਵੀ ਮਿਲੀ ਸੀ ਪਰ ਉਸ ਨੂੰ ਦਬਾ ਲਿਆ ਗਿਆ ਹੈ।


shivani attri

Content Editor

Related News