ਸਕੇ ਭਰਾਵਾਂ ਨੇ ਬੁਝਾਇਆ ਪਰਿਵਾਰ ਦਾ ਇਕਲੌਤਾ ਚਿਰਾਗ, ਪੁਰਾਣੀ ਰੰਜਿਸ਼ ਕਾਰਨ ਦੁਸ਼ਮਣ ਦੇ ਦੋਸਤ ਨੂੰ ਮਾਰੇ ਖੰਜਰ
Tuesday, Jan 16, 2024 - 05:48 AM (IST)
ਫਿਲੌਰ (ਭਾਖੜੀ)- ਸ਼ਾਮ ਸਾਢੇ 6 ਵਜੇ ਨੌਜਵਾਨ ਮਾਨਵ (25) ਨੂੰ ਰਸਤੇ ’ਚ ਘੇਰ ਕੇ 2 ਸਕੇ ਭਰਾਵਾਂ ਨੇ ਪੇਟ ’ਚ ਖੰਜਰ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਮ੍ਰਿਤਕ 4 ਭੈਣਾਂ ਦਾ ਇਕਲੌਤਾ ਭਰਾ ਸੀ, ਜਿਸ ਦੇ ਪਿਤਾ ਦਾ ਪਹਿਲਾਂ ਦਿਹਾਂਤ ਹੋ ਚੁੱਕਾ ਹੈ। 8 ਮਹੀਨੇ ਪਹਿਲਾਂ ਹੀ ਉਹ ਦੁਬਈ ਤੋਂ ਘਰ ਵਾਪਸ ਮੁੜਿਆ ਸੀ।
ਮਿਲੀ ਸੂਚਨਾ ਮੁਤਾਬਕ ਮ੍ਰਿਤਕ ਮਾਨਵ (25) ਪੁੱਤਰ ਰਾਣਾ ਵਾਸੀ ਮੁਹੱਲਾ ਭੰਡੇਰਾ, ਫਿਲੌਰ ਸ਼ਾਮ ਸਾਢੇ 6 ਵਜੇ ਆਪਣੇ ਦੋਸਤ ਅਮਿਤ ਦੇ ਘਰੋਂ ਘੁੰਮਣ ਲਈ ਬਾਹਰ ਨਿਕਲਿਆ। ਅਮਿਤ, ਮਾਨਵ ਦਾ ਜਿਗਰੀ ਦੋਸਤ ਸੀ। ਅਮਿਤ ਅਤੇ ਮਾਨਵ ਦੋਵੇਂ ਦੁਬਈ ਵਿਚ ਵੀ ਇਕੱਠੇ ਕੰਮ ਕਰਦੇ ਸਨ ਅਤੇ 8 ਮਹੀਨੇ ਪਹਿਲਾਂ ਹੀ ਵਿਦੇਸ਼ ਤੋਂ ਵਾਪਸ ਮੁੜੇ ਸਨ।
ਇਹ ਵੀ ਪੜ੍ਹੋ- ਮਾਲਦੀਵ ਦੇ ਰਾਸ਼ਟਰਪਤੀ ਮੁਇਜ਼ੂ ਨੇ ਮੁੜ ਕੀਤਾ ਵੱਡਾ ਐਲਾਨ, ਭਾਰਤ 'ਤੇ ਨਿਰਭਰਤਾ ਘਟਾਉਣ ਲਈ ਲਿਆ ਇਹ ਫ਼ੈਸਲਾ
ਅਮਿਤ ਨੇ ਪੁਲਸ ਨੂੰ ਦੱਸਿਆ ਕਿ ਉਹ ਦੋਵੇਂ ਆਪਣੇ ਤੀਜੇ ਦੋਸਤ ਹਰਦੀਪ ਕੁਮਾਰ ਪੁੱਤਰ ਬਲਵਿੰਦਰ ਵਾਸੀ ਪਿੰਡ ਭਾਰਸਿੰਘਪੁਰ ਕੋਲ ਗਏ, ਜਦੋਂ ਉਹ ਤਿੰਨੋਂ ਦੋਸਤ ਉੱਥੋਂ ਇਕੱਠੇ 2 ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਫਿਲੌਰ ਵੱਲ ਆ ਰਹੇ ਸਨ ਤਾਂ ਰਸਤੇ ’ਚ ਜਸਵੀਰ ਪੁੱਤਰ ਜੋਗਿੰਦਰ ਪਾਲ, ਪਵਨ ਪੁੱਤਰ ਜੋਗਿੰਦਰ ਪਾਲ ਵਾਸੀ ਪਿੰਡ ਭਾਰਸਿੰਘਪੁਰਾ ਜੋ ਦੋਵੇਂ ਸਕੇ ਭਰਾ ਹਨ। ਉਨ੍ਹਾਂ ਨੇ ਤਿੰਨਾਂ ਨੂੰ ਘੇਰ ਲਿਆ ਅਤੇ ਮਾਨਵ ਦੇ ਪੇਟ ’ਚ ਦੋਵੇਂ ਭਰਾਵਾਂ ਨੇ ਇਕ ਤੋਂ ਬਾਅਦ ਇਕ ਖੰਜਰ ਮਾਰ ਕੇ ਉਸ ਦੀਆਂ ਆਂਦਰਾਂ ਬਾਹਰ ਕੱਢ ਕੇ ਉਸ ਨੂੰ ਮੌਕੇ ’ਤੇ ਹੀ ਮੌਤ ਦੇ ਘਾਟ ਉਤਾਰ ਦਿੱਤਾ।
ਅਮਿਤ ਨੇ ਪੁਲਸ ਨੂੰ ਇਹ ਵੀ ਦੱਸਿਆ ਕਿ ਉਨ੍ਹਾਂ ਦੇ ਤੀਜੇ ਦੋਸਤ ਹਰਦੀਪ ਜਿਸ ਕੋਲ ਪਿੰਡ ਗਏ ਸਨ, ਉਸ ਦੀ ਜਸਵੀਰ ਅਤੇ ਪਵਨ ਨਾਲ ਪਹਿਲਾਂ ਹੀ ਪੁਰਾਣੀ ਰੰਜਿਸ਼ ਚਲੀ ਆ ਰਹੀ ਸੀ। ਇਨ੍ਹਾਂ ਦੋਵੇਂ ਭਰਾਵਾਂ ਨੇ ਪਹਿਲਾਂ ਵੀ ਹਰਦੀਪ ’ਤੇ ਹਮਲਾ ਕੀਤਾ ਸੀ, ਜਿਸ ਦਾ ਪੁਲਸ ਥਾਣੇ ’ਚ ਕੇਸ ਵੀ ਦਰਜ ਹੈ। ਉਨ੍ਹਾਂ ਨੇ ਹਰਦੀਪ ’ਤੇ ਜਾਨਲੇਵਾ ਹਮਲਾ ਕਰਨਾ ਸੀ।
ਇਹ ਵੀ ਪੜ੍ਹੋ- ਅਧਿਆਪਕਾਂ ਦੀ ਫਰਲੋ ਰੋਕਣ ਦੀ ਤਿਆਰੀ 'ਚ ਸਰਕਾਰ, ਬਾਇਓਮੈਟ੍ਰਿਕ ਨਹੀਂ, ਹੁਣ ਇਸ ਤਰ੍ਹਾਂ ਲੱਗੇਗੀ ਹਾਜ਼ਰੀ
ਇਸੇ ਨਿਯਮ ਨਾਲ ਦੋਵੇਂ ਭਰਾ ਪਹਿਲਾਂ ਹੀ ਤੇਜ਼ਧਾਰ ਹਥਿਆਰਾਂ ਨਾਲ ਰਸਤੇ ’ਚ ਘੇਰਾ ਪਾ ਕੇ ਖੜ੍ਹੇ ਸਨ। ਉਨ੍ਹਾਂ ਦੇ ਹਮਲੇ ’ਚ ਮਾਨਵ ਦੀ ਮੌਤ ਹੋ ਗਈ, ਜਦਕਿ ਅਮਿਤ ਅਤੇ ਹਰਦੀਪ ਦੋਵੇਂ ਉੱਥੋਂ ਕਿਸੇ ਤਰ੍ਹਾਂ ਬਚ ਨਿਕਲੇ। ਪੁਲਸ ਅਤੇ ਪਰਿਵਾਰ ਵਾਲਿਆਂ ਨੂੰ ਹਮਲਾਵਰਾਂ ਦੀ ਇਹ ਗੱਲ ਹਜ਼ਮ ਨਹੀਂ ਹੋ ਰਹੀ ਸੀ, ਕਿ ਜਿਸ ਨਾਲ ਪੁਰਾਣੀ ਰੰਜਿਸ਼ ਚੱਲ ਰਹੀ ਸੀ, ਉਸ ਦੋਸਤ ਨੂੰ ਇਕ ਵੀ ਖਰੋਚ ਤੱਕ ਨਹੀਂ ਆਈ, ਜਦਕਿ ਮਾਨਵ, ਜਿਸ ਦਾ ਹਮਲਾਵਰਾਂ ਦੇ ਨਾਲ ਦੂਰ ਦਾ ਵੀ ਲੈਣਾ-ਦੇਣਾ ਨਹੀਂ ਸੀ, ਉਸ ਨੂੰ ਹਮਲਾਵਰਾਂ ਨੇ ਇੰਨੀ ਬੇਦਰਦੀ ਨਾਲ ਮੌਤ ਦੇ ਘਾਟ ਉਤਾਰਿਆ ਕਿ ਖੰਜਰ ਮਾਰ ਕੇ ਉਸ ਦੇ ਪੇਟ ਦੀਆਂ ਆਂਦਰਾਂ ਤੱਕ ਬਾਹਰ ਕੱਢ ਕੇ ਸੁੱਟ ਦਿੱਤੀਆਂ।
ਪੁਲਸ ਮਾਨਵ ਦੇ ਨਾਲ ਘਟਨਾ ਸਥਾਨ ’ਤੇ ਮੌਜੂਦ ਉਸ ਦੇ ਦੋਵਾਂ ਦੋਸਤਾਂ ਅਮਿਤ ਅਤੇ ਹਰਦੀਪ ਨੂੰ ਵੀ ਹਿਰਾਸਤ ’ਚ ਲੈ ਕੇ ਉਨ੍ਹਾਂ ਤੋਂ ਵੀ ਪੁੱਛਗਿੱਛ ਕਰ ਰਹੀ ਹੈ। ਮ੍ਰਿਤਕ ਮਾਨਵ ਦੀ ਮਾਤਾ ਅਤੇ ਉਸ ਦੀਆਂ ਭੈਣਾਂ ਨੇ ਪੁਲਸ ਨੂੰ ਇਹ ਵੀ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਦਾ ਇਕਲੌਤਾ ਸਹਾਰਾ ਮਾਨਵ ਉਨ੍ਹਾਂ ਦੇ ਪਿਤਾ ਦੀ ਮੌਤ ਤੋਂ ਬਾਅਦ ਵਿਦੇਸ਼ ’ਚ ਸਖ਼ਤ ਮਿਹਨਤ ਕਰ ਕੇ ਉਨ੍ਹਾਂ ਦੇ ਪਰਿਵਾਰ ਦਾ ਸਹਾਰਾ ਬਣ ਕੇ ਘਰ ਦਾ ਚੁੱਕਣ ਚੁੱਕ ਰਿਹਾ ਸੀ।
ਇਹ ਵੀ ਪੜ੍ਹੋ- ਭਾਖੜਾ ਨਹਿਰ 'ਚ ਵਾਪਰਿਆ ਭਿਆਨਕ ਹਾਦਸਾ, ਨਾਰੀਅਲ ਤਾਰਨ ਗਏ ਮਾਂ-ਪੁੱਤ ਪਾਣੀ 'ਚ ਰੁੜ੍ਹੇ (ਵੀਡੀਓ)
ਮਾਨਵ 8 ਮਹੀਨੇ ਪਹਿਲਾਂ ਹੀ 4 ਸਾਲ ਬਾਅਦ ਦੁਬਈ ਤੋਂ ਵਾਪਸ ਪਰਤਿਆ ਸੀ। ਉਨ੍ਹਾਂ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਫਿਲੌਰ ਦਾ ਹੀ ਇਕ ਰਹਿਣ ਵਾਲਾ ਨੌਜਵਾਨ ਮਾਨਵ ਨੂੰ ਧਮਕੀਆਂ ਦੇ ਰਿਹਾ ਸੀ। ਉਨ੍ਹਾਂ ਨੂੰ ਪੂਰਾ ਸ਼ੱਕ ਹੈ ਕਿ ਇਸ ਹਮਲੇ ’ਚ ਵੀ ਉਸ ਦਾ ਹੱਥ ਹੋ ਸਕਦਾ ਹੈ। ਸੂਤਰਾਂ ਮੁਤਾਬਕ ਇਹ ਵੀ ਪਤਾ ਲੱਗਾ ਹੈ ਕਿ ਪੁਲਸ ਨੇ ਮਾਨਵ ’ਤੇ ਹਮਲਾ ਕਰਨ ਵਾਲੇ ਦੋਵੇਂ ਮੁਲਜ਼ਮ ਭਰਾਵਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਉੱਚ ਅਧਿਕਾਰੀ ਅਜੇ ਇਸ ਦੀ ਪੁਸ਼ਟੀ ਨਹੀਂ ਕਰ ਰਹੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8