ਨਾਜਾਇਜ਼ ਅਸਲੇ ਸਮੇਤ ਰੂਪਨਗਰ ਪੁਲਸ ਵੱਲੋਂ ਇਕ ਮੁਲਜ਼ਮ ਗ੍ਰਿਫ਼ਤਾਰ
Friday, Apr 01, 2022 - 05:12 PM (IST)

ਰੂਪਨਗਰ (ਵਿਜੇ)-ਜ਼ਿਲ੍ਹਾ ਪੁਲਸ ਨੇ ਇਕ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ, ਜਿਸ ਪਾਸੋਂ ਨਾਜਾਇਜ਼ ਅਸਲਾ ਵੀ ਬਰਾਮਦ ਕੀਤਾ ਗਿਆ ਹੈ। ਵਿਵੇਕਸ਼ੀਲ ਸੋਨੀ, ਆਈ. ਪੀ. ਐੱਸ., ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੀ ਪੁਲਸ ਪਾਰਟੀ ਪੁਰਾਣੇ ਬੱਸ ਸਟੈਂਡ ਰੂਪਨਗਰ ਮੌਜੂਦ ਸੀ ਤਾਂ ਮੁਖਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਸਿਮਰਨਪ੍ਰੀਤ ਕੁਮਾਰ ਪੁੱਤਰ ਰਮੇਸ਼ ਕੁਮਾਰ ਵਾਸੀ ਪਿੰਡ ਉਪੋਕੀ ਥਾਣਾ ਅਮਰਗੜ੍ਹ ਜ਼ਿਲ੍ਹਾ ਮਲੇਰਕੋਟਲਾ ਜਿਸ ਪਾਸ ਨਾਜਾਇਜ਼ ਅਸਲਾ ਹੈ ਅਤੇ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਲਈ ਸਿਟੀ ਰੂਪਨਗਰ ਦੇ ਏਰੀਆ ਵਿਚ ਘੁੰਮ ਰਿਹਾ ਹੈ।
ਇਹ ਵੀ ਪੜ੍ਹੋ: ਇਸ ਗੈਂਗਸਟਰ ਗਰੁੱਪ ਨੇ ਲਈ ਨਵਾਂਸ਼ਹਿਰ ’ਚ ਕਤਲ ਕੀਤੇ ਨੌਜਵਾਨ ਦੀ ਜ਼ਿੰਮੇਵਾਰੀ, ਫੇਸਬੁੱਕ ’ਤੇ ਪਾਈ ਪੋਸਟ
ਉਸ ਦੇ ਖ਼ਿਲਾਫ਼ ਮੁਕੱਦਮਾ ਨੰਬਰ 44 ਮਿਤੀ 01.4.2022 ਅ/ਧ 25/54/59 ਏ. ਐਕਟ ਥਾਣਾ ਸਿਟੀ ਰੂਪਨਗਰ ਦਰਜ ਕੀਤਾ ਗਿਆ ਅਤੇ ਦੌਰਾਨੇ ਤਫ਼ਤੀਸ਼ ਦੋਸ਼ੀ ਨੂੰ ਹੁਲੀਏ ਦੇ ਆਧਾਰ ’ਤੇ ਸਮੇਤ ਇਕ 32 ਬੋਰ ਪਿਸਤੌਲ ਸਮੇਤ 05 ਜ਼ਿੰਦਾ ਕਾਰਤੂਸਾਂ ਦੇ ਗ੍ਰਿਫ਼ਤਾਰ ਕੀਤਾ ਗਿਆ। ਪੁੱਛਗਿੱਛ ਦੌਰਾਨ ਦੋਸ਼ੀ ਨੇ ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਰੂਪਨਗਰ ਤੋਂ ਸ੍ਰੀ ਚਮਕੌਰ ਸਾਹਿਬ ਨੂੰ ਜਾਂਦੀ ਸੜਕ ਦੇ ਨਾਲ ਕੱਚੀ ਸਰਹੰਦ ਨਹਿਰ ਦੇ ਕਿਨਾਰੇ ਤੋਂ ਝਾਡ਼ੀਆ ਵਿਚੋਂ ਇਕ ਪਲਾਸਟਿਕ ਦਾ ਬਕਸਾ ਕੱਢ ਕੇ ਪੇਸ਼ ਕੀਤਾ ਜਿਸ ’ਚੋਂ ਇਕ 12 ਬੋਰ ਗੰਨ ਸਮੇਤ 02 ਕਾਰਤੂਸ ਜਿੰਦਾ ਬਰਾਮਦ ਹੋਏ ਜਿਸ ਦੀ ਬਾਡੀ ’ਤੇ(ਅਲਫਾ ਪੰਪ ਐਕਸ਼ਨ 12 ਬੋਰ ਸ਼ਾਟਗੰਨ ਅਤੇ ਰਾਜਪੁਤ ਗੰਨ ਸਰਵਿਸ ਇੰਡੀਆ) ਲਿਖਿਆ ਹੋਇਆ ਅਤੇ ਬਾਡੀ ਤੋਂ ਨੰਬਰ ਘਸਾਇਆ ਹੋਇਆ ਹੈ । ਪੁਲਸ ਮੁਖੀ ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ ਦੋਸ਼ੀ ਸਿਮਰਨਪ੍ਰੀਤ ਕੁਮਾਰ ਨੂੰ ਅੱਜ ਅਦਾਲਤ ’ਚ ਪੇਸ਼ ਕਰ ਕੇ ਪੁਲਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਜਿਸ ਪਾਸੋਂ ਦੌਰਾਨੇ ਪੁਲਸ ਰਿਮਾਂਡ ਇਸ ਸਬੰਧੀ ਹੋਰ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾਵੇਗੀ, ਜਿਸ ਪਾਸੋਂ ਹੋਰ ਅਹਿਮ ਖ਼ੁਲਾਸੇ ਹੋਣ ਦੀ ਆਸ ਹੈ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਸੰਦੀਪ ਨੰਗਲ ਅੰਬੀਆਂ ਕਤਲ ਮਾਮਲੇ 'ਚ ਯਾਦਵਿੰਦਰ ਯਾਦਾ ਗ੍ਰਿਫ਼ਤਾਰ, ਸਾਹਮਣੇ ਆਈ ਇਹ ਗੱਲ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ