ਰੂਪਨਗਰ ਜ਼ਿਲ੍ਹੇ ''ਚ ਕੋਰੋਨਾ ਕਾਰਣ 2 ਦੀ ਮੌਤ, 23 ਨਵੇਂ ਮਰੀਜ਼ਾਂ ਦੀ ਪੁਸ਼ਟੀ

09/05/2020 1:44:12 AM

ਰੂਪਨਗਰ,(ਵਿਜੇ ਸ਼ਰਮਾ)- ਰੂਪਨਗਰ ਜ਼ਿਲ੍ਹੇ 'ਚ ਅੱਜ 2 ਵਿਅਕਤੀਆਂ ਦੀ ਕੋਰੋਨਾ ਕਾਰਣ ਮੌਤ ਹੋ ਗਈ, ਜਦਕਿ ਜ਼ਿਲ੍ਹੇ 'ਚ 24 ਵਿਅਕਤੀ ਕੋਰੋਨਾ ਪਾਜ਼ੇਟਿਵ ਪਾਏ ਗਏ। ਇਸ ਸਬੰਧੀ ਡਿਪਟੀ ਕਮਿਸ਼ਨਰ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਤੱਕ ਜ਼ਿਲੇ 'ਚ 36425 ਸੈਂਪਲ ਲਏ ਗਏ ਜਿਨ੍ਹਾਂ 'ਚੋਂ 34957 ਦੀ ਰਿਪੋਰਟ ਨੈਗੇਟਿਵ ਆਈ ਅਤੇ 696 ਦੀ ਰਿਪੋਰਟ ਹਾਲੇ ਪੈਂਡਿੰਗ ਹੈ। ਹੁਣ ਤੱਕ ਜ਼ਿਲੇ 'ਚ 1018 ਲੋਕ ਕੋਰੋਨਾ ਸੰਕਰਮਿਤ ਹੋ ਚੁੱਕੇ ਹਨ। ਜਦਕਿ ਜ਼ਿਲੇ 'ਚ 261 ਕੋਰੋਨਾ ਐਕਟਿਵ ਕੇਸ ਹਨ। ਹੁਣ ਤੱਕ ਕੋਰੋਨਾ ਤੋਂ 732 ਵਿਅਕਤੀ ਠੀਕ ਹੋ ਚੁੱਕੇ ਹਨ ਅਤੇ ਅੱਜ ਵੀ 30 ਵਿਅਕਤੀ ਕੋਰੋਨਾ ਤੋ ਠੀਕ ਹੋਏ ਹਨ ਜਿਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਹੈ। ਇਸਦੇ ਨਾਲ ਹੀ ਜ਼ਿਲੇ 'ਚ ਸਿਹਤ ਵਿਭਾਗ ਵੱਲੋਂ 368 ਸੈਂਪਲ ਵੀ ਲਏ ਗਏ ਹਨ।

ਅੱਜ ਉਕਤ ਕੋਰੋਨਾ ਕਾਰਣ ਹੋਈਆਂ 2 ਮੌਤਾਂ ਜਿਨ੍ਹਾਂ 'ਚ ਇਕ 46 ਸਾਲਾ ਪੁਰਸ਼ ਨਿਵਾਸੀ ਬੂਰਮਾਜਰਾ ਕਿਡਨੀ ਅਤੇ ਲਿਵਰ ਦੀ ਬੀਮਾਰੀ ਤੋਂ ਪੀੜਤ ਸੀ, ਦੂਜਾ 33 ਸਾਲਾ ਪੁਰਸ਼ ਨਿਵਾਸੀ ਪੰਜੋਲਾ ਜੋ ਕਿ ਦਮੇ ਦਾ ਮਰੀਜ਼ ਸੀ ਸ਼ਾਮਲ ਹੈ ਜੋ ਕਿ ਨਿੱਜੀ ਹਸਪਤਾਲ 'ਚ ਜ਼ੇਰੇ ਇਲਾਜ ਅਧੀਨ ਸਨ। ਹੁਣ ਤੱਕ ਕੋਰੋਨਾ ਕਾਰਣ ਜ਼ਿਲੇ 'ਚ ਹੋਈਆਂ ਮੌਤਾਂ ਦਾ ਆਂਕੜਾ 25 ਤੱਕ ਪਹੁੰਚ ਗਿਆ ਹੈ। ਡਿਪਟੀ ਕਮਿਸ਼ਨਰ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਕੋਰੋਨਾ ਦੇ ਨਵੇਂ ਆਏ ਮਾਮਲਿਆਂ 'ਚ ਨੰਗਲ ਤੋਂ 14 ਜਿਨ੍ਹਾਂ 'ਚ (6 ਸਾਲ ਅਤੇ 10 ਸਾਲ ਦਾ ਬੱਚਾ) ਵੀ ਸ਼ਾਮਲ ਹੈ, ਰੂਪਨਗਰ ਤੋਂ 3, ਭਰਤਗੜ੍ਹ ਤੋਂ 2, ਸ੍ਰੀ ਚਮਕੌਰ ਸਾਹਿਬ ਤੋਂ 2, ਮੋਰਿੰਡਾ ਤੋਂ 3 ਕੇਸ ਸ਼ਾਮਲ ਹਨ।



 


Deepak Kumar

Content Editor

Related News