26 ਜਨਵਰੀ ਦੀ ਟਰੈਕਟਰ ਪਰੇਡ ਤੋਂ ਪਹਿਲਾਂ ਰੂਪਨਗਰ ''ਚ ਕੱਢਿਆ ਗਿਆ ਮਾਰਚ

Tuesday, Jan 19, 2021 - 02:00 AM (IST)

26 ਜਨਵਰੀ ਦੀ ਟਰੈਕਟਰ ਪਰੇਡ ਤੋਂ ਪਹਿਲਾਂ ਰੂਪਨਗਰ ''ਚ ਕੱਢਿਆ ਗਿਆ ਮਾਰਚ

ਰੂਪਨਗਰ,(ਸੱਜਣ ਸੈਣੀ)- ਕੇਂਦਰ ਦੇ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਕਿਸਾਨਾਂ ਦੇ ਚੱਲ ਰਹੇ ਸੰਘਰਸ਼ ਦੀ ਰੂਪ ਰੇਖਾ ਅਨੁਸਾਰ 26 ਜਨਵਰੀ ਨੂੰ ਦਿੱਲੀ ਵਿੱਚ ਕੱਢੀ ਜਾਣ ਵਾਲੀ ਟਰੈਕਟਰ ਪਰੇਡ ਦੇ ਲਈ ਰੂਪਨਗਰ ਦੇ ਵਿਚ ਕਿਸਾਨਾਂ ਵੱਲੋਂ ਟਰੈਕਟਰ ਰੈਲੀ ਕੱਢ ਕੇ 26 ਜਨਵਰੀ ਦੀ ਰਿਹਸਲ ਕੀਤੀ ਗਈ ਅਤੇ ਲੋਕਾਂ ਨੂੰ 26 ਜਨਵਰੀ ਵਾਲੇ ਦਿਨ ਦਿੱਲੀ ਜਾਣ ਲਈ ਲਾਮਬੰਦ ਕੀਤਾ  ।
ਕਿਸਾਨਾਂ ਵੱਲੋ ਘਨੌਲੀ ਤੋਂ ਰੂਪਨਗਰ ਤਕ ਟਰੈਕਟਰ ਮਾਰਚ ਕੱਢ 26 ਜਨਵਰੀ ਦੀ ਟਰੈਕਟਰ ਪਰੇਡ ਲਈ ਰਿਹਰਸਲ ਕੀਤੀ ਗਈ ਅਤੇ ਲੋਕਾਂ ਨੂੰ 26 ਜਨਵਰੀ ਨੂੰ ਦਿੱਲੀ ਪਹੁੰਚਣ ਲਈ ਲਾਮਬੰਦ ਕੀਤਾ ਗਿਆ। ਇਹ ਟਰੈਕਟਰ ਮਾਰਚ ਘਨੌਲੀ ਤੋਂ ਸ਼ੁਰੂ ਹੋ ਕੇ ਵੱਖ ਵੱਖ ਪਿੰਡਾਂ ਰਾਹੀਂ ਰੂਪਨਗਰ ਪਹੁੰਚਿਆ ।
ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਦੀ ਕਾਲ ਦੇ 'ਤੇ ਇਹ ਟਰੈਕਟਰ ਮਾਰਚ ਕੱਢਿਆ ਗਿਆ ਹੈ ਇਹ ਟਰੈਕਟਰ ਮਾਰਚ 26 ਜਨਵਰੀ ਦੀ ਟਰੈਕਟਰ ਪਰੇਡ ਦੀ ਰਿਹਰਸਲ ਨੂੰ ਦੇਖਦੇ ਹੋਏ ਕਿਸਾਨਾਂ ਅਤੇ ਲੋਕਾਂ ਨੂੰ ਦਿੱਲੀ ਜਾਣ ਦੇ ਲਈ ਲਾਮਬੰਦ ਕਰਨ ਲਈ ਕੱਢਿਆ ਗਿਆ ਹੈ ।


author

Bharat Thapa

Content Editor

Related News