ਰੂਪਨਗਰ ਵਿਖੇ ਟਰੱਕ ਨੇ ਸਾਈਕਲ ਸਵਾਰ ਨੂੰ ਕੁਚਲਿਆ, ਮੌਕੇ ''ਤੇ ਮੌਤ

Friday, Jan 07, 2022 - 04:06 PM (IST)

ਰੂਪਨਗਰ ਵਿਖੇ ਟਰੱਕ ਨੇ ਸਾਈਕਲ ਸਵਾਰ ਨੂੰ ਕੁਚਲਿਆ, ਮੌਕੇ ''ਤੇ ਮੌਤ

ਰੂਪਨਗਰ (ਵਿਜੇ)-ਸੜਕ ਹਾਦਸੇ ’ਚ ਵਿਅਕਤੀ ਦੀ ਮੌਤ ਹੋਣ ਦੇ ਮਾਮਲੇ ’ਚ ਸਦਰ ਪੁਲਸ ਨੇ ਵਾਹਨ ਦੇ ਨਾ ਮਾਲੂਮ ਚਾਲਕ ਵਿਰੁੱਧ ਪਰਚਾ ਦਰਜ ਕੀਤਾ ਹੈ। ਇਸ ਸਬੰਧੀ ਪੁਲਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਸ਼ਕਾਇਤ ਕਰਤਾ ਫੂਲਾ ਸਿੰਘ ਪੁੱਤਰ ਅਜੈਬ ਸਿੰਘ ਨਿਵਾਸੀ ਪਿੰਡ ਮੱਛਰ ਗਊ ਜ਼ਿਲ੍ਹਾ ਮੁਤਿਹਾਰੀ ਬਿਹਾਰ ਹਾਲ ਕਿਰਾਏਦਾਰ ਬਿੰਦਰ ਨੇੜੇ ਸੁਸਾਇਟੀ ਬੈਂਕ ਘਨੌਲੀ ਨੇ ਦੱਸਿਆ ਕਿ ਉਸ ਦਾ ਚਾਚਾ ਰੂਪਨ ਮਹਿਤੋ ਪੁੱਤਰ ਬਾਲ ਚੰਦ ਮਹਿਤੋ ਨਿਵਾਸੀ ਪਿੰਡ ਮੱਛਰ ਗਊ ਜ਼ਿਲ੍ਹਾ ਮੁਤਿਹਾਰੀ ਬਿਹਾਰ ਜੋ ਪਿੰਡ ਮਲਿਕਪੁਰ ਹਾਲ ਕਿਰਾਏਦਾਰ ਪਿੰਡ ਮਲਿਕਪੁਰ ਦੋਨੋਂ ਰਾਜ ਮਿਸਤਰੀ ਦਾ ਕੰਮ ਇਕੱਠੇ ਕਰਦੇ ਸੀ।

ਇਹ ਵੀ ਪੜ੍ਹੋ: ਜਲੰਧਰ: ਕੋਵਿਡ ਪਾਬੰਦੀਆਂ ਸਬੰਧੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਇਹ ਝੂਠੀ ਜਾਣਕਾਰੀ, ਐਕਸ਼ਨ 'ਚ ਡੀ. ਸੀ.

ਉਨ੍ਹਾਂ ਨੇ ਪਿੰਡ ਲੋਹਗੜ੍ਹ ਫਿੱਡੇ ਵਿਖੇ ਦਲਵੀਰ ਸਿੰਘ ਦਾ ਮਕਾਨ ਬਣਾਉਣ ਦਾ ਠੇਕਾ ਲਿਆ ਹੋਇਆ ਸੀ ਤਾਂ ਇਕ ਟਰੱਕ ਅੰਬੂਜਾ ਸਾਇਡ ਤੋਂ ਆਇਆ, ਜਿਸ ਦੇ ਡਰਾਈਵਰ ਨੇ ਆਪਣਾ ਟਰੱਕ ਤੇਜ ਰਫ਼ਤਾਰੀ ਲਾਪਰਵਾਹੀ ਅਤੇ ਅਣਗਹਿਲੀ ਨਾਲ ਚਲਾ ਕੇ ਉਸ ਦੇ ਚਾਚਾ ਮਹਿਤੋ ਦੇ ਸਾਈਕਲ ਨੂੰ ਟੱਕਰ ਮਾਰੀ। ਇਸ ਹਾਦਸੇ ਵਿਚ ਉਸ ਦੀ ਮੌਤ ਹੋ ਗਈ। ਪੁਲਸ ਨੇ ਇਸ ਮਾਮਲੇ ’ਚ ਨਾ ਮਾਲੂਮ ਟਰੱਕ ਡਰਾਈਵਰ 'ਤੇ ਪਰਚਾ ਦਰਜ ਕਰ ਲਿਆ।

ਇਹ ਵੀ ਪੜ੍ਹੋ: ਰੰਧਾਵਾ ਦਾ ਵੱਡਾ ਬਿਆਨ, PM ਮੋਦੀ ਨੂੰ ਸੜਕ ’ਤੇ ਪੰਜਾਬ ਪੁਲਸ ਨੇ ਨਹੀਂ ਸਗੋਂ ਐੱਸ. ਪੀ. ਜੀ. ਨੇ ਰੋਕੀ ਰੱਖਿਆ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 


author

shivani attri

Content Editor

Related News