ਰੂਪਨਗਰ ਜ਼ਿਲ੍ਹੇ ’ਚ 7 ਨਵੇਂ ਡੇਂਗੂ ਮਰੀਜ਼ਾਂ ਦੀ ਪੁਸ਼ਟੀ, ਮਰੀਜ਼ਾਂ ਦੀ ਗਿਣਤੀ 320 ’ਤੇ ਪੁੱਜੀ

10/21/2021 1:51:50 PM

ਰੂਪਨਗਰ (ਕੈਲਾਸ਼)- ਰੂਪਨਗਰ ਜ਼ਿਲ੍ਹੇ ’ਚ ਬੀਤੇ ਦਿਨ ਸ੍ਰੀ ਆਨੰਦਪੁਰ ਸਾਹਿਬ, ਕੀਰਤਪੁਰ ਸਾਹਿਬ, ਮੋਰਿੰਡਾ ਅਤੇ ਨੰਗਲ ’ਚ ਡੇਂਗੂ ਮਰੀਜ਼ਾਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਪਰਮਿੰਦਰ ਕੁਮਾਰ, ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਸੁਮਿਤ ਅਤੇ ਡਾ. ਹਰਪ੍ਰੀਤ ਕੌਰ ਨੇ ਦੱਸਿਆ ਕਿ ਬੁੱਧਵਾਰ ਜ਼ਿਲ੍ਹੇ ’ਚ 7 ਨਵੇਂ ਡੇਂਗੂ ਮਰੀਜ਼ਾਂ ਦੀ ਪੁਸ਼ਟੀ ਤੋਂ ਬਾਅਦ ਅੰਕੜਾ 320 ’ਤੇ ਪਹੁੰਚ ਗਿਆ ਹੈ। 

ਉਨ੍ਹਾਂ ਦੱਸਿਆ ਕਿ ਰੂਪਨਗਰ ਸ਼ਹਿਰ ’ਚ ਡੇਂਗੂ ਮਰੀਜ਼ਾਂ ਦੀ ਗਿਣਤੀ 147, ਭਰਤਗੜ੍ਹ ’ਚ 59, ਨੂਰਪੁਰਬੇਦੀ ’ਚ 18, ਚਮਕੌਰ ਸਾਹਿਬ ’ਚ 11 ’ਤੇ ਸਥਿਰ ਹੈ। ਜਦਕਿ ਨਵੇਂ ਡੇਂਗੂ ਮਰੀਜ਼ਾਂ ਦੀ ਪੁਸ਼ਟੀ ਤੋਂ ਬਾਅਦ ਸ੍ਰੀ ਆਨੰਦਪੁਰ ਸਾਹਿਬ ’ਚ 38, ਨੰਗਲ ’ਚ 25, ਕੀਰਤਪੁਰ ਸਾਹਿਬ ’ਚ 20, ਮੋਰਿੰਡਾ ’ਚ ਦੋ ਡੇਂਗੂ ਮਰੀਜ਼ ਮੌਜੂਦ ਹਨ।

ਇਹ ਵੀ ਪੜ੍ਹੋ: ਸਾਵਧਾਨ! ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਦੇ ਨਾਂ 'ਤੇ ਇਹ ਸ਼ਖ਼ਸ ਲੋਕਾਂ ਨਾਲ ਇੰਝ ਮਾਰ ਰਿਹੈ ਠੱਗੀ

ਜ਼ਿਲ੍ਹੇ ਦੇ ਵੱਖ-ਵੱਖ ਹਸਪਤਾਲਾਂ ’ਚ ਡੇਂਗੂ ਮਰੀਜ਼ ਇਲਾਜ ਲਈ ਭਰਤੀ
ਦੂਜੇ ਪਾਸੇ ਜ਼ਿਲ੍ਹਾ ਹਸਪਤਾਲ ਰੂਪਨਗਰ ’ਚ 9, ਪਰਮਾਰ ਹਸਪਤਾਲ ’ਚ 5, ਸੰਘਾ ਹਸਪਤਾਲ ’ਚ 10 ਅਤੇ ਐੱਸ. ਡੀ. ਐੱਚ. ਨੰਗਲ ’ਚ 5 ਡੇਂਗੂ ਮਰੀਜ਼ ਜ਼ੇਰੇ ਇਲਾਜ ਹਨ। ਡੇਂਗੂ ਤੋਂ ਬਚਾਅ ਲਈ ਸਿਹਤ ਮਹਿਕਮੇ ਦੇ ਮੁਲਾਜ਼ਮਾਂ ਵੱਲੋਂ ਘਰ-ਘਰ ਜਾ ਕੇ ਪੈਂਫਲੇਟ ਦੇ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ।

ਇਹ ਵੀ ਪੜ੍ਹੋ:  ਮਾਛੀਵਾੜਾ ਸਾਹਿਬ ਵਿਖੇ ਗੈਂਗਰੇਪ ਦੀ ਸ਼ਿਕਾਰ ਹੋਈ ਕੁੜੀ ਨੇ ਹਸਪਤਾਲ ’ਚ ਤੋੜਿਆ ਦਮ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News