ਰੂਪਨਗਰ ਜ਼ਿਲ੍ਹੇ ''ਚ ਕੋਰੋਨਾ ਕਾਰਨ ਦੋ ਵਿਅਕਤੀਆਂ ਦੀ ਮੌਤ, 10 ਪਾਜ਼ੇਟਿਵ

11/27/2020 1:59:09 PM

ਰੂਪਨਗਰ (ਵਿਜੇ ਸ਼ਰਮਾ)— ਜ਼ਿਲ੍ਹੇ 'ਚ ਕੋਰੋਨਾ ਕਾਰਣ ਦੋ ਲੋਕਾਂ ਦੀ ਮੌਤ ਹੋਣ ਅਤੇ 10 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ। ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਰੂਪਨਗਰ ਸੋਨਾਲੀ ਗਿਰਿ ਨੇ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ 'ਚ 75315 ਸੈਂਪਲ ਲਏ ਗਏ ਜਿਨ੍ਹਾਂ 'ਚੋਂ 71885 ਦੀ ਰਿਪੋਰਟ ਨੈਗੇਟਿਵ ਅਤੇ 1300 ਦੀ ਕੋਰੋਨਾ ਰਿਪੋਰਟ ਪੈਂਡਿੰਗ ਹੈ। ਹੁਣ ਤੱਕ ਜ਼ਿਲ੍ਹੇ 'ਚ 2809 ਲੋਕ ਕੋਰੋਨਾ ਸੰਕ੍ਰਮਿਤ ਹੋ ਚੁੱਕੇ ਹਨ ਅਤੇ 2507 ਰਿਕਵਰ ਹੋਏ ਹਨ। ਵੀਰਵਾਰ ਕੋਰੋਨਾ ਤੋਂ ਠੀਕ ਹੋਣ ਵਾਲੇ 23 ਲੋਕਾਂ ਨੂੰਡਿਸਚਾਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਕਿਸਾਨਾਂ ਦੇ ਹੱਕ 'ਚ ਆਏ ਰਾਜਾ ਵੜਿੰਗ ਨੇ ਡਾ. ਧਰਮਵੀਰ ਗਾਂਧੀ ਦੀ ਪੋਸਟ ਨੂੰ ਕੀਤਾ ਨਕਲ, ਹੋਏ ਟਰੋਲ

ਜ਼ਿਲ੍ਹੇ 'ਚ ਕੋਰੋਨਾ ਦੇ 158 ਐਕਟਿਵ ਕੇਸ ਹਨ ਜਦਕਿ ਉਕਤ ਦੋ ਮੌਤਾਂ ਦੇ ਨਾਲ ਜ਼ਿਲੇ 'ਚ ਹੁਣ ਤੱਕ ਕੋਰੋਨਾ ਕਾਰਣ ਹੋਈਆਂ ਮੌਤਾਂ ਦਾ ਆਂਕੜਾ 144 ਹੋ ਗਿਆ। ਸਿਹਤ ਮਹਿਕਮੇ ਵੱਲੋਂ 684 ਸੈਂਪਲ ਲਏ ਗਏ। ਵੀਰਵਾਰ ਜਿਹੜੋ ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ, ਉਨ੍ਹਾਂ 'ਚ ਰੂਪਨਗਰ ਤੋਂ 3, ਸ੍ਰੀ ਅਨੰਦਪੁਰ ਸਾਹਿਬ ਤੋਂ 3, ਭਰਤਗੜ੍ਹ ਤੋਂ 2 ਅਤੇ ਮੋਰਿੰਡਾ ਤੋਂ 2 ਲੋਕ ਸ਼ਾਮਲ ਹਨ।

ਇਹ ਵੀ ਪੜ੍ਹੋ: ਫਗਵਾੜਾ: ਮਾਤਾ ਵੈਸ਼ਨੋ ਦੇਵੀ ਤੋਂ ਪਰਤ ਰਹੇ ਸ਼ਰਧਾਲੂਆਂ ਨਾਲ ਵਾਪਰਿਆ ਭਿਆਨਕ ਹਾਦਸਾ, 4 ਦੀ ਮੌਤ

ਡਿਪਟੀ ਕਮਿਸ਼ਨਰ ਰੂਪਨਗਰ ਸੋਨਾਲੀ ਗਿਰੀ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਜਿਹੜੇ ਦੋ ਲੋਕਾਂ ਦੀ ਕੋਰੋਨਾ ਪੀੜਤ ਹੋਣ ਕਾਰਨ ਮੌਤ ਹੋਈ ਉਨ੍ਹਾਂ 'ਚ ਪਹਿਲੀ ਮੌਤ 80 ਸਾਲਾ ਮਹਿਲਾ ਪਿੰਡ ਬਰਸੋਵਾਲ, ਤਹਿ. ਸ੍ਰੀ ਅਨੰਦਪੁਰ ਸਾਹਿਬ (ਰੂਪਨਗਰ) ਸ਼ਾਮਲ ਹੈ ਜੋ ਰਜਿੰਦਰਾ ਹਸਪਤਾਲ ਪਟਿਆਲਾ 'ਚ ਜ਼ੇਰੇ ਇਲਾਜ ਸੀ ਅਤੇ ਦੂਜੀ ਮੌਤ 65 ਸਾਲਾ ਵਿਅਕਤੀ ਪਿੰਡ ਨਲਹੋਟੀ ਤਹਿ. ਸ੍ਰੀ ਅਨੰਦਪੁਰ ਸਾਹਿਬ (ਰੂਪਨਗਰ) ਦੀ ਦੱਸੀ ਗਈ ਹੈ, ਜੋ ਪੀ. ਜੀ.ਆਈ. ਚੰਡੀਗੜ੍ਹ 'ਚ ਜ਼ੇਰੇ ਇਲਾਜ ਸੀ।
ਇਹ ਵੀ ਪੜ੍ਹੋ: ਪੰਜਾਬ ਪੁਲਸ ਅਧਿਕਾਰੀ ਦੇ ਇਸ ਵਿਆਹ ਦੀ ਹੋਈ ਚਾਰੋਂ ਪਾਸੇ ਚਰਚਾ, ਪੇਸ਼ ਕੀਤੀ ਅਨੋਖੀ ਮਿਸਾਲ


shivani attri

Content Editor

Related News