ਸੁਰੱਖਿਆ ਦੇ ਮੱਦੇਨਜ਼ਰ ਸਦਾ-ਏ-ਸਰਹੱਦ ਬੱਸ ਦਾ ਰੂਟ ਬਦਲਿਆ

08/09/2019 11:58:19 PM

ਕਾਲਾ ਸੰਘਿਆਂ (ਨਿੱਝਰ)— ਧਾਰਾ 370 ਨੂੰ ਖਤਮ ਕਰਨ ਉਪਰੰਤ ਤਲਖੀ ਕਾਰਣ ਭਾਰਤ-ਪਾਕਿਸਤਾਨ ਦੀ ਸਾਂਝੀ ਅਤੇ ਦੋਸਤੀ ਦਾ ਪੈਗਾਮ ਦਿੰਦੀ ਬੱਸ ਸਦਾ-ਏ-ਸਰਹੱਦ ਅੱਜ ਆਪਣਾ ਰੂਟ ਬਦਲ ਕੇ ਵਾਇਆ ਨਕੋਦਰ-ਕਪੂਰਥਲਾ ਰੋਡ ਰਾਹੀਂ ਕਾਲਾ ਸੰਘਿਆਂ ਵਿਚ ਦੀ ਲੰਘੀ ਅਤੇ ਬੱਸ ਨੂੰ ਦੇਖ ਕੇ ਸਥਾਨਕ ਲੋਕਾਂ ਵਿਚ ਖੁਸ਼ੀ ਪਾਈ ਗਈ।
ਵਰਣਨਯੋਗ ਹੈ ਕਿ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਸੂਬੇ ਦਾ ਦਰਜਾ ਦਿੰਦੀ ਧਾਰਾ 370 ਨੂੰ ਖਤਮ ਕਰਨ ਤੋਂ ਬਾਅਦ ਭਾਰਤ ਸਰਕਾਰ ਅਤੇ ਪਾਕਿਸਤਾਨ ਦਰਮਿਆਨ ਤਲਖੀ ਕਾਰਨ ਸਮਝੌਤਾ ਐਕਸਪ੍ਰੈੱਸ ਬੰਦ ਹੋ ਚੁੱਕੀ ਹੈ ਪਰ ਦੋਵਾਂ ਮੁਲਕਾਂ ਦੇ ਆਮ ਲੋਕ ਦੋਸਤੀ ਅਤੇ ਨੇੜਤਾ ਦੀਆਂ ਦੁਆਵਾਂ ਕਰਦੇ ਪਾਏ ਗਏ ਹਨ। ਇਸ ਬੱਸ ਵੱਲ ਦੇਖ ਕੇ ਇੰਝ ਲੱਗਾ ਕਿ ਦੋਵਾਂ ਦੇਸ਼ਾਂ ਵਿਚਕਾਰ ਭਾਰੀ ਤਣਾਅ ਕਾਰਣ ਬੱਸ ਵਿਚ ਸਵਾਰੀਆਂ ਦੀ ਗਿਣਤੀ ਘੱਟ ਸੀ। ਪ੍ਰਸ਼ਾਸਨਿਕ ਅਧਕਾਰੀਆਂ ਨੇ ਕਿਹਾ ਕਿ ਸੁਰੱਖਿਆ ਦੇ ਕਾਰਨਾਂ ਕਰਕੇ ਬੱਸ ਦਾ ਰੂਟ ਬਦਲਿਆ ਗਿਆ ਹੈ।


KamalJeet Singh

Content Editor

Related News