ਨਕਾਬਪੋਸ਼ ਲੁਟੇਰੇ ਮੈਡੀਕਲ ਸਟੋਰ ਦੇ ਮਾਲਕ ਤੋਂ ਹਜ਼ਾਰਾਂ ਦੀ ਨਕਦੀ ਤੇ ਮੋਬਾਇਲ ਲੁੱਟ ਕੇ ਹੋਏ ਫਰਾਰ
Sunday, Jul 14, 2024 - 06:56 PM (IST)

ਨੂਰਪੁਰਬੇਦੀ (ਸੰਜੀਵ ਭੰਡਾਰੀ)-ਸਥਾਨਕ ਪੁਲਸ ਵੱਲੋਂ ਭਾਵੇਂ ਪੁਰਾਣੇ ਮਾਮਲੇ ਹੱਲ੍ਹ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ। ਮਗਰ ਇਕ-ਇਕ ਕਰਕੇ ਧਾਰਮਿਕ ਅਸਥਾਨਾਂ ਤੋਂ ਚੜ੍ਹਾਵਾ ਰਾਸ਼ੀ ਅਤੇ ਪੰਚਾਇਤੀ ਝੋਟਿਆਂ ਦੇ ਚੋਰੀ ਹੋਣ ਦੀਆਂ ਘਟਨਾਵਾਂ ਤੋਂ ਬਾਅਦ ਹੁਣ ਲੁਟੇਰਿਆਂ ਨੇ ਨੂਰਪੁਰਬੇਦੀ ਖੇਤਰ ’ਚ ਲੁੱਟਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ ਹੈ। ਕੁਝ ਦਿਨ ਪਹਿਲਾਂ ਨੌਸ਼ਰਬਾਜ਼ਾਂ ਵੱਲੋਂ ਨੂਰਪੁਰਬੇਦੀ ਵਿਖੇ ਪਿੰਡ ਸਮੀਰੋਵਾਲ ਦੇ ਇਕ ਬਜ਼ੁਰਗ ਜੋੜੇ ਤੋਂ ਗਹਿਣੇ ਠੱਗਣ ਦੀ ਵਾਰਦਾਤ ਤੋਂ ਬਾਅਦ ਦੇਰ ਰਾਤ ਖੇਤਰ ਦੇ ਪਿੰਡ ਕਲਵਾਂ ਮੋੜ ਵਿਖੇ ਇਕ ਮੈਡੀਕਲ ਸਟੋਰ ਦੀ ਮਾਲਕ ਤੋਂ ਪਿੰਡ ਸਵਾੜਾ ਲਾਗੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ ਹਥਿਆਰਬੰਦ 2 ਨਕਾਬਪੋਸ਼ ਵਿਅਕਤੀ ਉਦੋਂ ਹਨੇਰੇ ਦਾ ਲਾਭ ਉਠਾਉਂਦੇ ਹੋਏ ਹਜ਼ਾਰਾਂ ਦੀ ਨਗਦੀ ਤੇ ਮੋਬਾਇਲ ਲੁੱਟ ਕੇ ਫਰਾਰ ਹੋ ਗਏ ਜਦੋਂ ਉਹ ਸਟੋਰ ਬੰਦ ਕਰਕੇ ਆਪਣੀ ਐਕਟਿਵਾ ’ਤੇ ਵਾਪਸ ਘਰ ਪਰਤ ਰਹੀ ਸੀ।
ਉਕਤ ਘਟਨਾ ਥਾਣਾ ਨੂਰਪੁਰਬੇਦੀ ਅਧੀਨ ਪੈਂਦੀ ਪੁਲਸ ਚੌਂਕੀ ਕਲਵਾਂ ਤੋਂ ਮਾਤਰ 400 ਤੋਂ 500 ਮੀਟਰ ਦੀ ਦੂਰੀ ’ਤੇ ਵਾਪਰੀ ਹੈ। ਇਸ ਸਬੰਧ ’ਚ ਪਿੰਡ ਕਲਵਾਂ ਮੋੜ ਵਿਖੇ ਮੈਡੀਕਲ ਸਟੋਰ ਕਰਦੀ ਕੁੜੀ ਨੀਲਮ ਕੁਮਾਰੀ ਨੇ ਦੱਸਿਆ ਰਾਤ ਕਰੀਬ 8 ਕੁ ਵਜੇ ਉਹ ਆਪਣਾ ਸਟੋਰ ਬੰਦ ਕਰਕੇ ਕਲਵਾਂ-ਨੰਗਲ ਮਾਰਗ ਰਾਹੀਂ ਆਪਣੀ ਐਕਟਿਵਾ ’ਤੇ ਸਵਾਰ ਹੋ ਕੇ ਵਾਪਸ ਘਰ ਨੂੰ ਜਾ ਰਹੀ ਸੀ। ਇਸ ਦੌਰਾਨ ਜਦੋਂ ਉਸ ਨੇ ਪੁਲਸ ਚੌਂਕੀ ਕਲਵਾਂ ਤੋਂ ਕਰੀਬ 400 ਮੀਟਰ ਦੀ ਦੂਰੀ ’ਤੇ ਪਿੰਡ ਸਵਾੜਾ ਦੇ ਮੋੜ ਲਾਗੇ ਸੜਕ ਖ਼ਰਾਬ ਹੋਣ ਕਰਕੇ ਆਪਣੀ ਸਕੂਟੀ ਹੋਲੀ ਕੀਤੀ ਤਾਂ ਪਿੱਛੇ ਤੋਂ ਆਏ 2 ਨਕਾਬਪੋਸ਼ ਮੋਟਰਸਾਈਕਲ ਸਵਾਰ ਵਿਅਕਤੀਆਂ ’ਚੋਂ ਇਕ ਨੇ ਉਸ ਦੀ ਗਰਦਨ ’ਤੇ ਤੇਜ਼ਧਾਰ ਹਥਿਆਰ ਰੱਖ ਕੇ ਸਮੁੱਚੀ ਨਕਦੀ ਹਵਾਲੇ ਕਰਨ ਦੀ ਧਮਕੀ ਦਿੱਤੀ। ਇਸ ’ਤੇ ਉਸ ਨੇ ਡਿੱਗੀ ’ਚ ਰੱਖੀ ਕਰੀਬ 12 ਤੋਂ 15 ਹਜ਼ਾਰ ਰੁਪਏ ਦੀ ਨਕਦੀ ਉਕਤ ਲੁਟੇਰਿਆਂ ਦੇ ਹਵਾਲੇ ਕਰ ਦਿੱਤੀ। ਇਸ ਦੌਰਾਨ ਉਕਤ ਵਿਅਕਤੀ ਜਾਂਦੇ ਸਮੇਂ ਉਸ ਦਾ ਮੋਬਾਇਲ ਫੋਨ ਅਤੇ ‘ਰੇਨਕੋਟ’ਵੀ ਖੋਹ ਕੇ ਲੈ ਗਏ। ਉਸ ਨੇ ਦੱਸਿਆ ਕਿ ਉਕਤ ਲੁਟੇਰੇ ਵਾਪਿਸ ਕਲਵਾਂ ਮੋੜ ਵੱਲ ਚਲੇ ਗਏ।
ਇਹ ਵੀ ਪੜ੍ਹੋ- ਕਲਯੁੱਗੀ ਪਿਓ ਨੇ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ, ਨਾਬਾਲਗ ਧੀ ਨਾਲ ਕੀਤਾ ਜਬਰ-ਜ਼ਿਨਾਹ, ਇੰਝ ਖੁੱਲ੍ਹਿਆ ਭੇਤ
ਸਟੋਰ ਮਾਲਕਣ ਨੇ ਤੁਰੰਤ ਵਾਪਸ ਮੁੜ ਕੇ ਉਕਤ ਘਟਨਾ ਦੀ ਸੂਚਨਾ ਪੁਲਸ ਚੌਂਕੀ ਕਲਵਾਂ ਵਿਖੇ ਦਿੱਤੀ। ਜ਼ਿਕਰਯੋਗ ਹੈ ਕਿ ਉਕਤ ਚੌਕੀ ਲਾਗੇ ਸੀ. ਸੀ. ਟੀ. ਵੀ. ਕੈਮਰੇ ਵੀ ਲੱਗੇ ਹੋਏ ਹਨ। ਜਿਸ ਤੋਂ ਵੀ ਸ਼ਾਇਦ ਪੁਲਸ ਨੂੰ ਕੋਈ ਸੁਰਾਗ ਹੱਥ ਨਹੀਂ ਲੱਗਿਆ ਹੈ। ਇਸ ਸਬੰਧ ’ਚ ਚੌਕੀ ਕਲਵਾਂ ਦੇ ਇੰਚਾਰਜ ਏ. ਐੱਸ. ਆਈ. ਸਮਰਜੀਤ ਸਿੰਘ ਨੇ ਆਖਿਆ ਕਿ ਉਕਤ ਮੋਬਾਇਲ ਨੂੰ ਟਰੇਸ ਕਰਨ ਤੋਂ ਇਲਾਵਾ ਹੋਰਨਾਂ ਪਹਿਲੂਆਂ ’ਤੇ ਵੀ ਮਾਮਲੇ ਦੀ ਤੇਜ਼ੀ ਨਾਲ ਜਾਂਚ ਆਰੰਭ ਕੀਤੀ ਗਈ ਹੈ ਅਤੇ ਜਲਦ ਸਫ਼ਲਤਾ ਮਿਲਣ ਦੀ ਆਸ ਹੈ। ਖੇਤਰ ’ਚ ਵਾਪਰ ਰਹੀਆਂ ਚੋਰੀਆਂ ਅਤੇ ਲੁੱਟਖੋਹ ਦੀਆਂ ਵਾਰਦਾਤਾਂ ਕਾਰਨ ਲੋਕ ਮਨਾਂ ’ਚ ਭਾਰੀ ਡਰ ਪਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਵਿਧਾਇਕਾਂ ਤੇ ਮੰਤਰੀਆਂ ਨੂੰ ਮਿਲੇ ਰਾਜ ਸਭਾ ਮੈਂਬਰ ਸੰਦੀਪ ਪਾਠਕ, ਆਗਾਮੀ ਚੋਣਾਂ ਲਈ ਬਣਾਈ ਰਣਨੀਤੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ