ਨਕਾਬਪੋਸ਼ਾਂ ਵੱਲੋਂ ਪਿਸਤੌਲ ਦੀ ਨੋਕ ’ਤੇ ਕੱਪੜਿਆਂ ਦੀ ਦੁਕਾਨ ’ਚ ਲੁੱਟ

Monday, Nov 26, 2018 - 01:43 AM (IST)

ਨਕਾਬਪੋਸ਼ਾਂ ਵੱਲੋਂ ਪਿਸਤੌਲ ਦੀ ਨੋਕ ’ਤੇ ਕੱਪੜਿਆਂ ਦੀ ਦੁਕਾਨ ’ਚ ਲੁੱਟ

ਸ਼ਾਮਚੁਰਾਸੀ/ਆਦਮਪੁਰ,  (ਚੁੰਬਰ)-  ਕਠਾਰ ਅੱਡੇ ਵਿਚ ਸਥਿਤ ਰੈਡੀਮੇਡ ਕੱਪਡ਼ਿਆਂ ਦੇ ਦੁਕਾਨਦਾਰ ਦੀ ਪਤਨੀ ਨੂੰ ਬੀਤੀ ਸ਼ਾਮ 7 ਵਜੇ ਦੇ ਕਰੀਬ ਮੋਟਰਸਾਈਕਲ ਸਵਾਰ ਤਿੰਨ ਨਕਾਬਪੋਸ਼ ਲੁਟੇਰਿਆਂ ਵੱਲੋਂ ਪਿਸਤੌਲ ਦੀ ਨੋਕ ’ਤੇ ਲੁੱਟ  ਲੈਣ  ਦੀ  ਖ਼ਬਰ  ਮਿਲੀ ਹੈ। 
ਦੁਕਾਨਦਾਰ ਰਜਿੰਦਰ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਦੁਕਾਨ ’ਤੇ ਉਸ ਦੀ ਪਤਨੀ ਜਸਵੀਰ ਕੌਰ ਹਾਜ਼ਰ ਸੀ ਅਤੇ ਉਹ ਆਪ ਬਾਹਰ ਕਿਸੇ ਕੰਮ ਗਿਆ ਹੋਇਆ ਸੀ। ਸ਼ਾਮ 7 ਵਜੇ ਦੇ ਕਰੀਬ ਤਿੰਨ ਨਕਾਬਪੋਸ਼  ਵਿਅਕਤੀ ਮੋਟਰਸਾਈਕਲ ’ਤੇ ਆਏ, ਜਿਨ੍ਹਾਂ ਵਿਚੋਂ ਦੋ ਵਿਅਕਤੀਆਂ ਨੇ ਮੇਰੀ ਪਤਨੀ ਨੂੰ ਕੋਈ ਕੱਪਡ਼ਾ ਦਿਖਾਉਣ ਲਈ ਕਿਹਾ। ਤੁਰੰਤ ਬਾਅਦ ਉਨ੍ਹਾਂ ਮੇਰੀ ਪਤਨੀ ’ਤੇ ਪਿਸਤੌਲ ਤਾਣ ਦਿੱਤੀ ਅਤੇ ਉਸ ਦੇ ਹੱਥ ਵਿਚ ਪਾਈ 16000 ਦੇ ਕਰੀਬ ਦੀ ਸੋਨੇ ਦੀ ਮੁੰਦਰੀ ਉਤਰਵਾ ਲਈ। ਇਸ ਤੋਂ ਬਾਅਦ ਉਨ੍ਹਾਂ ਗੱਲੇ ਵਿਚ ਪਏ 9500 ਰੁਪਏ ਵੀ ਕੱਢ ਲਏ।  ਜਾਣ ਲੱਗਿਆਂ  ਲੁਟੇਰੇ ਸੀ. ਸੀ. ਟੀ. ਵੀ. ਕੈਮਰੇ ਦਾ ਰਿਕਾਰਡਰ ਵੀ ਕੱਢ ਕੇ ਲੈ ਗਏ। ਜ਼ਿਕਰਯੋਗ ਹੈ ਕਿ ਉਕਤ ਦੁਕਾਨ ਕਠਾਰ ਅੱਡੇ ਦੇ ਵਿਚਕਾਰ ਸਥਿਤ ਹੈ ਅਤੇ ਸੜਕ 24 ਘੰਟੇ ਚੱਲਦੀ ਹੈ। ਘਟਨਾ ਦੀ ਸੂਚਨਾ ਸਬੰਧਤ ਪੁਲਸ ਥਾਣੇ ਨੂੰ ਦੇ ਦਿੱਤੀ ਹੈ, ਜਿਨ੍ਹਾਂ ਪਹੁੰਚ ਕੇ ਮੁੱਢਲੀ ਕਾਰਵਾਈ ਆਰੰਭ ਦਿੱਤੀ। 


Related News