ਪੈਟਰੋਲ ਪੰਪ ''ਤੇ 4 ਲੱਖ ਰੁਪਏ ਤੋਂ ਵਧੇਰੇ ਦੀ ਲੁੱਟ, ਘਟਨਾ CCTV ''ਚ ਹੋਈ ਕੈਦ

Sunday, Sep 15, 2024 - 06:39 PM (IST)

ਪੈਟਰੋਲ ਪੰਪ ''ਤੇ 4 ਲੱਖ ਰੁਪਏ ਤੋਂ ਵਧੇਰੇ ਦੀ ਲੁੱਟ, ਘਟਨਾ CCTV ''ਚ ਹੋਈ ਕੈਦ

ਗੜ੍ਹਸ਼ੰਕਰ (ਭਾਰਦਵਾਜ)-ਥਾਣਾ ਗੜ੍ਹਸ਼ੰਕਰ ਪੁਲਸ ਨੇ ਐੱਚ. ਪੀ. ਫਿਓਲ ਪੰਪ ਬੀਨੇਵਾਲ ਦੀ ਸ਼ਿਕਾਇਤ ’ਤੇ ਅਣਪਛਾਤੇ ਚੋਰਾਂ ਦੇ ਵਿਰੁੱਧ ਪੰਪ ਦਾ ਸ਼ਟਰ ਤੋੜ ਕੇ ਅਲਮਾਰੀ ਵਿਚ ਰੱਖੇ 4 ਲੱਖ 25 ਹਜ਼ਾਰ ਰੁਪਏ ਅਤੇ ਕਾਊਂਟਰ ’ਤੇ ਰੱਖੇ 70 ਹਜ਼ਾਰ ਰੁਪਏ ਚੋਰੀ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ।
ਪੁਲਸ ਨੂੰ ਦਿੱਤੇ ਬਿਆਨ ’ਚ ਗੋਰੀ ਐੱਚ. ਪੀ. ਫਿਓਲ ਪੰਪ ਗੜ੍ਹੀ ਮਨਸੋਵਾਲ ਦੇ ਮੈਨੇਜਰ ਪੰਕਜ ਕੁਮਾਰ ਪੁੱਤਰ ਹਰਮੇਸ਼ ਚੰਦ ਵਾਸੀ ਵਾਰਡ ਨੰਬਰ 4 ਬਾਥੂ ਥਾਣਾ ਹਰੋਲੀ ਹਿਮਾਚਲ ਪ੍ਰਦੇਸ਼ ਨੇ ਦੱਸਿਆ ਕਿ ਸ਼ੁਕਰਵਾਰ ਦੀ ਰਾਤ ਸਾਢੇ ਦਸ ਵਜੇ ਉਸ ਨੇ ਅਤੇ ਸੇਲਜ਼ਮੈਨ ਰੋਹਿਤ ਕੁਮਾਰ ਨੇ ਰੋਜ਼ਾਨਾ ਦੀ ਤਰ੍ਹਾਂ ਪੰਪ ਦੀ ਸੇਲ ਦੇ 70 ਹਜ਼ਾਰ ਰੁਪਏ ਦਫ਼ਤਰ ਵਿਚ ਟੇਬਲ ਦੀ ਦਰਾਜ ’ਚ ਰੱਖੇ ਸਨ ਅਤੇ 6 ਦਿਨ ਦੀ ਸੇਲ ਦੇ ਸਵਾ ਚਾਰ ਲੱਖ ਰੁਪਏ ਅਲਮਾਰੀ ਵਿਚ ਰੱਖੇ ਸਨ।

ਇਹ ਵੀ ਪੜ੍ਹੋ- ਮੁੜ ਚਰਚਾ 'ਚ ਮਸ਼ਹੂਰ ਕੁੱਲ੍ਹੜ ਪਿੱਜ਼ਾ ਕੱਪਲ, ਪੁੱਤਰ 'ਵਾਰਿਸ' ਦੇ ਪਹਿਲੇ ਜਨਮ ਦਿਨ ਮੌਕੇ ਵੀਡੀਓ ਕੀਤੀ ਸਾਂਝੀ

ਪੰਕਜ ਕੁਮਾਰ ਨੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਉਹ ਸ਼ਨੀਵਾਰ ਨੂੰ ਸਵੇਰ 6 ਵਜੇ ਪੰਪ ਚਾਲੂ ਕਰਨ ਪਹੁੰਚੇ ਤਾਂ ਉਨ੍ਹਾਂ ਵੇਖਿਆ ਕਿ ਦਫ਼ਤਰ ਦਾ ਸ਼ਟਰ ਅੱਧਾ ਚੁੱਕਿਆ ਹੋਇਆ ਸੀ ਅਤੇ ਅੰਦਰ ਦਰਾਜ ਖੁੱਲ੍ਹਾ, ਅਲਮਾਰੀ ਦੇ ਤਾਲੇ ਭੰਨੇ ਹੋਏ ਸਨ। ਉਸ ਨੇ ਦੱਸਿਆ ਕਿ ਜਦੋਂ ਅਲਮਾਰੀ ਖੋਲ੍ਹ ਕੇ ਵੇਖੀ ਤਾਂ ਉਸ ’ਚ ਰੱਖੇ ਸਵਾ ਚਾਰ ਲੱਖ ਰੁਪਏ ਅਤੇ ਟੇਬਲ ਦੀ ਦਰਾਜ ’ਚੋਂ 70 ਹਜ਼ਾਰ ਰੁਪਏ ਚੋਰੀ ਹੋ ਚੁੱਕੇ ਸਨ। ਉਸ ਨੇ ਦੱਸਿਆ ਕਿ ਜਦੋਂ ਪੰਪ ’ਤੇ ਲੱਗੇ ਸੀ. ਸੀ. ਟੀ. ਵੀ, ਦੀ ਫੁੱਟੇਜ ਚੈੱਕ ਕੀਤੀ ਤਾਂ ਵੇਖਿਆ ਕਿ ਦੋ ਨੌਜਵਾਨ, ਜਿਨ੍ਹਾਂ ਨੇ ਮੂੰਹ ਬੰਨ੍ਹੇ ਹੋਏ ਸਨ, ਟੇਬਲ ਅਤੇ ਅਲਮਾਰੀ ਦੀ ਭੰਨਤੋੜ ਕਰ ਰਹੇ ਸਨ। 

ਉਨ੍ਹਾਂ ਦੱਸਿਆ ਕਿ ਚੋਰੀ ਦੀ ਜਾਣਕਾਰੀ ਪੰਪ ਮਾਲਕ ਰਾਕੇਸ਼ ਕੁਮਾਰ ਨੂੰ ਦਿੱਤੀ ਗਈ। ਪੰਕਜ ਕੁਮਾਰ ਦੇ ਬਿਆਨਾਂ ’ਤੇ ਕਾਰਵਾਈ ਕਰਦੇ ਹੋਏ ਥਾਣਾ ਗੜ੍ਹਸ਼ੰਕਰ ਵਿਖੇ ਅਣਪਛਾਤੇ ਚੋਰਾਂ ਦੇ ਵਿਰੁੱਧ ਧਾਰਾ 331(4),305 ਬੀ. ਐੱਨ. ਐੱਸ. ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। ਦੱਸ ਦੇਈਏ ਕਿ ਇਸ ਚੋਰੀ ਦੀ ਘਟਨਾ ਨੂੰ ਲੈਕੇ ਦੁਕਾਨਦਾਰਾਂ ’ਚ ਡਰ ਪੈਦਾ ਹੋ ਗਿਆ ਹੈ ਅਤੇ ਲੋਕਾਂ ’ਚ ਕਾਫੀ ਰੋਸ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੰਪ ਦੇ ਕੋਲ ਹੀ ਗੜ੍ਹਸ਼ੰਕਰ ਪੁਲਸ ਦਾ ਇੰਟਰ-ਸਟੇਟ ਨਾਕਾ ਲਗਾ ਹੁੰਦਾ ਹੈ, ਇਸਦੇ ਬਾਵਜੂਦ ਚੋਰਾਂ ਦੇ ਹੌਸਲੇ ਬੁਲੰਦ ਹਨ।

ਇਹ ਵੀ ਪੜ੍ਹੋ- ਪੰਜਾਬ ਦੇ ਇਸ ਜ਼ਿਲ੍ਹੇ 'ਚ 17 ਸਤੰਬਰ ਨੂੰ ਛੁੱਟੀ ਦਾ ਐਲਾਨ, ਸਰਕਾਰੀ ਦਫ਼ਤਰ, ਵਿੱਦਿਅਕ ਅਦਾਰੇ ਰਹਿਣਗੇ ਬੰਦ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


author

shivani attri

Content Editor

Related News