ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ 9 ਦਿਨਾਂ ਸਮਾਗਮ ਦੀ ਸੰਪੂਰਨਤਾਈ ਤੇ ਪੈਦਲ ਚੇਤਨਾ ਮਾਰਚ ਕੱਢਿਆ
Monday, Dec 29, 2025 - 07:14 PM (IST)
ਟਾਂਡਾ ਉੜਮੁੜ (ਪਰਮਜੀਤ ਮੋਮੀ)-ਗੁਰਦੁਆਰਾ ਸਾਹਿਬ ਧੰਨ-ਧੰਨ ਬਾਬਾ ਬਿਸ਼ਨ ਸਿੰਘ ਜੀ ਕੰਧਾਲਾ ਜੱਟਾਂ ਵਿਖੇ ਵਿਖੇ ਮਾਤਾ ਗੁਜਰ ਕੌਰ ਅਤੇ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਕਰਵਾਇਆ ਗਿਆ 9 ਦਿਨਾ ਗੁਰਮਤਿ ਸਮਾਗਮ ਖਾਲਸਾਈ ਸ਼ਾਨੋ ਸ਼ੌਕਤ ਨਾਲ ਸੰਪੰਨ ਹੋ ਗਿਆ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਗਰ ਅਤੇ ਐੱਨ. ਆਰ. ਆਈ. ਸੰਗਤਾਂ ਦੇ ਸਹਿਯੋਗ ਨਾਲ 20 ਦਸੰਬਰ ਤੋਂ 28 ਦਸੰਬਰ ਤੱਕ ਕਰਵਾਏ ਗਏ ਸਮਾਗਮ ਦੌਰਾਨ ਸਭ ਤੋਂ ਪਹਿਲਾਂ ਸਵੇਰ ਦੇ ਸਮੇਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਤੇ ਭਾਈ ਗੁਰਮੁਖ ਸਿੰਘ ਕੰਧਾਲਾ ਜੱਟਾਂ ਦੇ ਰਾਗੀ ਜਥੇ ਨੇ ਸਮੂਹ ਸੰਗਤ ਨੂੰ ਗੁਰਬਾਣੀ ਕੀਰਤਨ ਅਤੇ ਗੁਰਮਤਿ ਵਿਚਾਰਾਂ ਦੁਆਰਾ ਨਿਹਾਲ ਕਰਦੇ ਹੋਏ ਮਹਾਨ ਸ਼ਹੀਦੀ ਦਿਹਾੜਿਆਂ ਤੇ ਚਾਨਣਾ ਪਾਇਆ।
ਇਹ ਵੀ ਪੜ੍ਹੋ: ਇਕ ਹਜ਼ਾਰ ਰੁਪਏ ਦੀ ਉਡੀਕ 'ਚ ਬੈਠੀਆਂ ਔਰਤਾਂ ਲਈ ਖ਼ੁਸ਼ਖ਼ਬਰੀ! ਮੰਤਰੀ ਹਰਪਾਲ ਚੀਮਾ ਨੇ ਆਖੀ ਵੱਡੀ ਗੱਲ
ਇਸੇ ਤਰ੍ਹਾਂ ਹੀ ਰੋਜ਼ਾਨਾ ਹੀ ਸ਼ਾਮ ਦੇ ਸਮੇਂ ਸੋ ਦਰ ਰਹਿਰਾਸ ਸਾਹਿਬ ਜੀ ਦੇ ਪਾਠ ਉਪਰੰਤ ਕਰਵਾਏ ਗਏ ਰਾਤਰੀ ਦੇ ਦੀਵਾਨਾਂ ਵਿੱਚ ਬਾਬਾ ਬਿਸ਼ਨ ਸਿੰਘ ਸੰਗੀਤ ਵਿਦਿਆਲਾ ਦੇ ਵਿਦਿਆਰਥੀ, ਭਾਈ ਭੁਪਿੰਦਰ ਸਿੰਘ ਸੋਹਲ ਪੁਰ ਵਾਲੇ, ਕਥਾ ਵਾਚਕ ਭਾਈ ਜੰਗ ਸਿੰਘ ਤਰਨਾ ਦਲ ਵਾਲਿਆਂ, ਭਾਈ ਸੰਦੀਪ ਸਿੰਘ ਕੁੰਟਾ ਵਾਲੇ, ਢਾਡੀ ਜਥਾ ਭਾਈ ਜਤਿੰਦਰ ਪਾਲ ਸਿੰਘ ਜੋਧ ਤਰਨਾ ਦਲ ਵਾਲੇ, ਭਾਈ ਗੁਰਪਿੰਦਰ ਸਿੰਘ ਨੀਲਾ ਕਥਾ ਵਾਚਕ, ਐੱਸ. ਜੀ. ਪੀ. ਸੀ, ਗਿਆਨੀ ਗੁਰਜੰਟ ਸਿੰਘ ਬੈਂਕਾ ਕਵੀਸ਼ਰੀ ਜਥਾ ਅਤੇ ਹੋਰਨਾਂ ਰਾਗੀ ਢਾਡੀ ਜੱਥਿਆ ਨੇ ਸਮੂਹ ਸੰਗਤ ਨੂੰ ਗੁਰਬਾਣੀ ਕੀਰਤਨ ਗੁਰਮਤਿ ਵਿਚਾਰਾਂ ਦੁਆਰਾ ਨਿਹਾਲ ਕਰਦੇ ਹੋਏ ਜਿੱਥੇ ਸਿੱਖ ਕੌਮ ਦੇ ਕੁਰਬਾਨੀਆਂ ਭਰੇ ਇਤਿਹਾਸ ਤੇ ਚਾਨਣਾ ਪਾਇਆ।

ਸਮਾਗਮ ਦੀ ਸੰਪੂਰਨਤਾਈ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਭਾਈ ਅੰਮ੍ਰਿਤ ਪਾਲ ਸਿੰਘ ਧਾਲੀਵਾਲ ਨੇ ਜਿੱਥੇ ਸਮਾਗਮ ਵਿੱਚ ਸੇਵਾਵਾਂ ਦੇਣ ਵਾਲੇ ਰਾਗੀ,ਢਾਡੀ ਤੇ ਪ੍ਰਚਾਰਕਾਂ ਦਾ ਧੰਨਵਾਦ ਕੀਤਾ ਉੱਥੇ ਹੀ ਨਗਰ ਦੀਆਂ ਸੰਗਤਾਂ ਦਾ ਵੀ ਧੰਨਵਾਦ ਕੀਤਾ। ਦਿਨਾਂ ਸਮਾਗਮ ਦੀ ਸੰਪੂਰਨਤਾਈ ਹੋਣ ਅਤੇ ਅਗਲੇ ਦਿਨ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਪੈਦਲ ਚੇਤਨਾ ਮਾਰਚ ਖਾਲਸਾਈ ਸ਼ਾਨੋ ਸ਼ੌਕਤ ਨਾਲ ਆਯੋਜਿਤ ਕੀਤਾ ਗਿਆ।
ਇਹ ਵੀ ਪੜ੍ਹੋ: ਪੰਜਾਬ 'ਚ ਇਨ੍ਹਾਂ ਤਾਰੀਖ਼ਾਂ ਨੂੰ ਪਵੇਗਾ ਮੀਂਹ! Alert ਜਾਰੀ, ਮੌਸਮ ਵਿਭਾਗ ਨੇ ਕੀਤੀ 2 ਜਨਵਰੀ ਤੱਕ ਵੱਡੀ ਭਵਿੱਖਬਾਣੀ
ਗੁਰਦੁਆਰਾ ਸਾਹਿਬ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਭੋਗ ਉਪਰੰਤ ਸਰਬੱਤ ਦੇ ਭਲੇ ਦੀ ਅਰਦਾਸ ਨਾਲ ਸ਼ੁਰੂ ਹੋਇਆ ਇਹ ਮਾਰਚ ਗੁਰਦੁਆਰਾ ਬਾਬਾ ਬਿਸ਼ਨ ਸਿੰਘ ਜੀ ਤੋਂ ਆਰੰਭ ਹੋ ਕੇ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਸੰਪੰਨ ਹੋਇਆ। ਇਸ ਪੈਦਲ ਮਾਰਚ ਦੌਰਾਨ ਨਗਰ ਦੇ ਨੌਜਵਾਨ ਬੱਚੇ ਅਤੇ ਔਰਤਾਂ ਵੱਡੀ ਗਿਣਤੀ ਵਿੱਚ ਭਾਗ ਲੈ ਕੇ ਮਹਾਨ ਸ਼ਹਾਦਤਾਂ ਨੂੰ ਪ੍ਰਣਾਮ ਕੀਤਾ। ਮਹਾਨ ਚੇਤਨਾ ਮਾਰਚ ਦਾ ਵੱਖ ਵੱਖ ਪੜਾਵਾਂ ਵਿੱਚ ਸੰਗਤਾਂ ਨੇ ਸਤਿਕਾਰ ਕੀਤਾ ਅਤੇ ਸੰਗਤਾਂ ਦੀ ਸੇਵਾ ਵਾਸਤੇ ਗਰਮ ਦੁੱਧ ਦੇ ਲੰਗਰ ਲਗਾਏ। ਇਸ ਮੌਕੇ ਗੁਰਦੁਆਰਾ ਬਾਬਾ ਬਿਸ਼ਨ ਸਿੰਘ ਜੀ ਪ੍ਰਬੰਧਕ ਕਮੇਟੀ ਮੈਂਬਰ ਪ੍ਰਧਾਨ ਅੰਮਿ੍ਤਪਾਲ ਸਿੰਘ, ਕੈਪਟਨ ਸੁਰਿੰਦਰ ਸਿੰਘ ਸੀ.ਏ, ਮਨਜੀਤ ਸਿੰਘ ਖਜਾਨਚੀ, ਸੁੱਖਨਿੰਦਰ ਸਿੰਘ ਉੱਪ ਪ੍ਰਧਾਨ, ਤਜਿੰਦਰ ਸਿੰਘ, ਉੱਪ ਖਜਾਨਚੀ, ਸੁਰਿੰਦਰ ਸਿੰਘ ਗੁਗਲੀ, ਦਰਸ਼ਨ ਸਿੰਘ, ਇੰਦਰਜੀਤ ਸਿੰਘ, ਗੁਰਮੇਲ ਸਿੰਘ,ਬਲਸਾਹਿਬ ਸਿੰਘ, ਤਨਵਪ੍ਰੀਤ ਸਿੰਘ, ਬਾਬਾ ਰਣਜੀਤ ਸਿੰਘ ਹੈਠ ਗ੍ਰੰਥੀ, ਬਾਬਾ ਦਾਨ ਸਿੰਘ, ਗਿਆਨੀ ਗੁਰਮੁੱਖ ਸਿੰਘ, ਇੰਦਰਜੀਤ ਸਿੰਘ ਕਨੇਡਾ,ਦਲਜੀਤ ਸਿੰਘ ਵੀ ਹਾਜ਼ਰ ਸਨ।
ਇਹ ਵੀ ਪੜ੍ਹੋ: ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਜਾ ਰਹੇ LPU ਦੇ 2 ਵਿਦਿਆਰਥੀਆਂ ਨਾਲ ਵੱਡਾ ਹਾਦਸਾ! ਇਕ ਦੀ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
