ਜਲੰਧਰ ’ਚ ਬੰਦੂਕ ਦੀ ਨੋਕ ’ਤੇ ਵੱਡੀ ਲੁੱਟ, ਲੁਟੇਰਿਆਂ ਨੇ ਦਿਨ-ਦਿਹਾੜੇ ਬੈਂਕ ’ਚੋਂ ਲੁੱਟੇ ਲੱਖਾਂ ਰੁਪਏ

Thursday, Aug 04, 2022 - 07:16 PM (IST)

ਜਲੰਧਰ ’ਚ ਬੰਦੂਕ ਦੀ ਨੋਕ ’ਤੇ ਵੱਡੀ ਲੁੱਟ, ਲੁਟੇਰਿਆਂ ਨੇ ਦਿਨ-ਦਿਹਾੜੇ ਬੈਂਕ ’ਚੋਂ ਲੁੱਟੇ ਲੱਖਾਂ ਰੁਪਏ

ਜਲੰਧਰ (ਸੋਨੂੰ) : ਸ਼ਹਿਰ ’ਚ ਅਪਰਾਧ ਸਿਖਰਾਂ ’ਤੇ ਪਹੁੰਚ ਗਿਆ ਹੈ। ਨਿੱਤ ਦਿਨ ਲੁੱਟ-ਖੋਹ ਤੇ ਚੋਰੀ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ। ਅਜਿਹਾ ਹੀ ਇਕ ਹੋਰ ਲੁੱਟ ਦਾ ਮਾਮਲਾ ਸ਼ਹਿਰ ਦੇ ਸੋਢਲ ਰੋਡ ’ਤੇ ਸਥਿਤ ਇਕ ਬੈਂਕ ’ਚ ਦੇਖਣ ਨੂੰ ਮਿਲਿਆ ਹੈ। ਜਾਣਕਾਰੀ ਅਨੁਸਾਰ ਸੋਢਲ ਰੋਡ ਸਥਿਤ ਯੂਕੋ ਬੈਂਕ ’ਚ ਲੁਟੇਰਿਆਂ ਨੇ ਦਿਨ-ਦਿਹਾੜੇ ਬੰਦੂਕ ਦੀ ਨੋਕ ’ਤੇ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ ਤੇ ਮੌਕੇ ਤੋਂ ਫਰਾਰ ਹੋ ਗਏ।

ਇਹ ਖ਼ਬਰ ਵੀ ਪੜ੍ਹੋ : ਪੰਜਾਬ ਯੂਨੀਵਰਸਿਟੀ ਸਾਡੀ ਵਿਰਾਸਤ, ਸੂਬੇ ਦੇ ਹੱਕਾਂ ਲਈ ਨਹੀਂ ਕੀਤਾ ਜਾਵੇਗਾ ਸਮਝੌਤਾ : ਮੀਤ ਹੇਅਰ

ਲੁਟੇਰਿਆਂ ਨੇ ਬੈਂਕ ’ਚ ਅੰਦਰ ਆਉਂਦਿਆਂ ਹੀ ਪਹਿਲਾਂ ਬੈਂਕ ਕਰਮਚਾਰੀਆਂ ਨੂੰ ਬੰਧਕ ਬਣਾ ਲਿਆ ਤੇ ਫਿਰ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ। ਲੁੱਟ ਦੀ ਸੂਚਨਾ ਮਿਲਦਿਆਂ ਹੀ ਪੁਲਸ ਪਾਰਟੀ ਮੌਕੇ ’ਤੇ ਪਹੰੁਚੀ ਤੇ ਘਟਨਾ ਦੀ ਜਾਂਚ ’ਚ ਜੁੱਟ ਗਈ। ਲੁੱਟ ਦੀ ਘਟਨਾ ਤੋਂ ਬੈਂਕ ਕਰਮਚਾਰੀਆਂ ’ਚ ਖ਼ੌਫ਼ ਪਾਇਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਲੁਟੇਰੇ ਬੈਂਕ ’ਚੋਂ ਤਕਰੀਬਨ 16 ਲੱਖ ਰੁਪਏ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ ਹਨ।

ਇਹ ਵੀ ਪੜ੍ਹੋ : ਚੀਨੀ ਫ਼ੌਜੀ ਅਭਿਆਸ ਤੋਂ ਬਾਅਦ ਤਾਈਵਾਨ ਨੇ ਕਈ ਉਡਾਣਾਂ ਕੀਤੀਆਂ ਰੱਦ


author

Manoj

Content Editor

Related News