ਬੱਸ ਕੰਡਕਟਰ ਦੀ ਕੁੱਟਮਾਰ ਕਰਕੇ ਲੁੱਟਖੋਹ, ਮਹਿਲਾ ਸਮੇਤ 4 ਮੁਲਜ਼ਮ ਗ੍ਰਿਫ਼ਤਾਰ

05/28/2023 5:08:44 PM

ਸੁਲਤਾਨਪੁਰ ਲੋਧੀ (ਸੋਢੀ)- ਤਲਵੰਡੀ ਪੁਲ ਚੌਂਕ ਨੇੜੇ 3 ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਤੇਜ਼ਧਾਰ ਹਥਿਆਰਾਂ ਸਮੇਤ ਆਏ 6-7 ਅਣਪਛਾਤੇ ਲੁਟੇਰਿਆਂ ਵੱਲੋਂ ਇਕ ਬੱਸ ਕੰਡਕਟਰ ਬਲਜਿੰਦਰ ਸਿੰਘ ਪੁੱਤਰ ਹਰਬੰਸ ਸਿੰਘ ਨਿਵਾਸੀ ਪਿੰਡ ਕਾਲੇਵਾਲ ਅਤੇ ਹਮਲਾ ਕਰਕੇ ਉਸ ਨੂੰ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਉਸ ਕੋਲੋਂ ਕੈਸ਼ 30 ਹਜਾਰ ਰੁਪਏ ਲੁੱਟ ਕੇ ਫਰਾਰ ਹੋ ਗਏ। ਕੰਡਕਟਰ ਦੀ ਕੁੱਟਮਾਰ ਦੀ ਸੀ. ਸੀ. ਟੀ . ਵੀ. ਕੈਮਰੇ ਵਿਚ ਕੈਦ ਹੋਈ ਵਾਰਦਾਤ ਦੀ ਵੀਡੀਓ ਸ਼ੋਸ਼ਲ ਮੀਡੀਆ 'ਤੇ ਅੱਗ ਦੀ ਤਰ੍ਹਾਂ ਫੈਲ ਗਈ।  ਇਸ ਘਟਨਾ ਦੀ ਖ਼ਬਰ ਮਿਲਦੇ ਹੀ ਸਬ ਡਿਵੀਜ਼ਨ ਸੁਲਤਾਨਪੁਰ ਲੋਧੀ ਦੇ ਡੀ. ਐੱਸ. ਪੀ. ਸ੍ਰੀ ਬਬਨਦੀਪ ਸਿੰਘ ਤੁਰੰਤ ਪੁਲਸ ਪਾਰਟੀ ਸਮੇਤ ਘਟਨਾ ਸਥਾਨ 'ਤੇ ਪਹੁੰਚੇ ਅਤੇ ਜ਼ਖ਼ਮੀ ਬਲਜਿੰਦਰ ਸਿੰਘ ਨੂੰ ਲੋਕਾਂ ਦੀ ਮਦਦ ਨਾਲ ਸਿਵਲ ਹਸਪਤਾਲ ਦਾਖ਼ਲ ਕਰਵਾਇਆ । ਉਸ ਦੇ ਬਿਆਨ ਲੈ ਕੇ ਤੁਰੰਤ ਮੁਕੱਦਮਾ ਦਰਜ ਕਰਕੇ ਸਾਰੇ ਥਾਣੇ ਦੀ ਪੁਲਸ ਦੋਸ਼ੀਆਂ ਦੀ ਭਾ ਲਈ ਲਗਾ ਦਿੱਤੀ।ਉਪਰੰਤ ਪੁਲਸ ਦੀ ਮਿਹਨਤ ਰੰਗ ਲਿਆਈ ਅਤੇ ਸਿਰਫ਼ ਦੋ ਘੰਟਿਆਂ ਵਿਚ ਹੀ ਇਹ ਵਾਰਦਾਤ ਕਰਕੇ ਫਰਾਰ ਹੋਏ 5 ਦੋਸ਼ੀਆਂ 'ਚੋਂ 4 ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਇਸ ਦਿਨ-ਦਿਹਾੜੇ ਹੋਈ ਲੁੱਟ ਅਤੇ ਗੁੰਡਾਗਰਦੀ ਦੀ ਘਟਨਾ ਦਾ ਪਰਦਾਫਾਸ਼ ਕੀਤਾ ਗਿਆ । ਜਿਸ ਕਾਰਨ ਇਲਾਕੇ ਵਿਚ ਸੁਲਤਾਨਪੁਰ ਲੋਧੀ ਪੁਲਸ ਦੀ ਸ਼ਲਾਘਾ ਹੋ ਰਹੀ ਹੈ ।

ਇਹ ਵੀ ਪੜ੍ਹੋ - ਫਗਵਾੜਾ 'ਚ ਵਾਪਰੇ ਭਿਆਨਕ ਹਾਦਸੇ ਨੇ ਘਰ 'ਚ ਪੁਆਏ ਵੈਣ, 4 ਮਹੀਨੇ ਪਹਿਲਾਂ ਵਿਆਹੀ ਕੁੜੀ ਦੀ ਦਰਦਨਾਕ ਮੌਤ

ਇਸ ਸਬੰਧੀ ਪ੍ਰੈੱਸ ਕਾਨਫ਼ਰੰਸ ਕਰਕੇ ਸਬ ਡਿਵੀਜ਼ਨ ਸੁਲਤਾਨਪੁਰ ਲੋਧੀ ਦੇ ਡੀ. ਐੱਸ. ਪੀ. ਬਬਨਦੀਪ ਸਿੰਘ ਲੁਬਾਣਾ ਨੇ ਦੱਸਿਆ ਕਿ ਐੱਸ. ਐੱਸ. ਪੀ. ਸਾਹਿਬ ਕਪੂਰਥਲਾ ਰਾਜਪਾਲ ਸਿੰਘ ਸੰਧੂ ਦੀਆਂ ਹਿਦਾਇਤਾਂ 'ਤੇ ਲੁੱਟਖੋਹ ਅਤੇ ਗੁੰਡਾਗਰਦੀ ਕਰਨ ਵਾਲੇ ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕਰਨ ਲਈ ਮੇਰੇ ਨਾਲ ਥਾਣਾ ਸੁਲਤਾਨਪੁਰ ਲੋਧੀ ਦੇ ਮੁੱਖ ਅਫ਼ਸਰ ਇੰਸਪੈਕਟਰ ਸ਼ਿਵਕੰਵਲ ਸਿੰਘ ਅਤੇ ਏ. ਐੱਸ. ਆਈ. ਲਖਵੀਰ ਸਿੰਘ ਗੋਸਲ ਵੱਲੋਂ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕੀਤੀ ਗਈ। ਲੁੱਟ-ਖੋਹ ਅਤੇ ਗੁੰਡਾਗਰਦੀ ਕਰਨ ਦੇ ਮਾਮਲੇ ਵਿਚ ਸ਼ਾਮਲ ਮਹਿਲ‍ਾ ਸਪਨਮਨਪ੍ਰੀਤ ਕੌਰ ਪਤਨੀ ਕਰਨਪ੍ਰੀਤ ਸਿੰਘ ਪੁੱਤਰੀ ਅਮਰਜੀਤ ਸਿੰਘ ਵਾਸੀ ਪਿੰਡ ਮਰਾਹਜਵਾਲਾ ਹਾਲ ਵਾਸੀ ਮੁਹੱਲਾ ਸ਼ਾਹ ਸੁਲਤਾਨਪੁਰ ਮਹਿਤਪੁਰ (ਨਕੋਦਰ), ਮਨਦੀਪ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਲੋਹੀਆਂ, ਗੁਰਤੇਜ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਕੋਠਾ ਥਾਣਾ ਲੋਹੀਆਂ ਅਤੇ ਜੋਬਨਪ੍ਰੀਤ ਸਿੰਘ ਉਰਫ਼ ਜੋਈ ਪੁੱਤਰ ਕਸ਼ਮੀਰ ਸਿੰਘ ਵਾਸੀ ਪਿੰਡ ਰਾਈਵਾਲ ਥਾਣਾ ਲੋਹੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਜਦਕਿ ਇਸ ਮਾਮਲੇ 'ਚ ਇਕ ਹੋਰ ਨਾਮਜ਼ਦ ਕੀਤੇ ਕਰਨਪ੍ਰੀਤ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਮੁਹੱਲਾ ਸ਼ਾਹ ਸੁਲਤਾਨਪੁਰ, ਮਹਿਤਪੁਰ ਜੋਕਿ ਫਰਾਰ ਹੈ, ਦੀ ਭਾਲ ਕੀਤੀ ਜਾ ਰਹੀ ਹੈ। ਡੀ. ਐੱਸ. ਪੀ. ਬਬਨਦੀਪ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਸਿਰਫ਼ 2 ਘੰਟਿਆ ਵਿਚ ਮੁਕੱਦਮਾ ਦੇ ਦੋਸ਼ੀ ਟਰੇਸ ਕਰਕੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ।

PunjabKesari

ਵਾਰਦਾਤ ਦੀ ਮੁੱਖ ਮਾਸਟਰਮਾਈਂਡ ਮਹਿਲਾ ਸਪਨਮਨਪ੍ਰੀਤ ਕੌਰ
ਡੀ. ਐੱਸ. ਪੀ. ਬਬਨਦੀਪ ਸਿੰਘ ਨੇ ਵਾਰਦਾਤ ਸਬੰਧੀ ਦੱਸਿਆ ਕਿ ਬੀਤੇ ਦਿਨ ਸਵੇਰੇ 9 ਵਜੇ ਦੇ ਕਰੀਬ ਗੁ. ਸ੍ਰੀ ਬੇਰ ਸਾਹਿਬ ਰੋਡ 'ਤੇ ਤਲਵੰਡੀ ਪੁਲ ਚੌਂਕ ਨਜਦੀਕ ਬਲਜਿੰਦਰ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਪਿੰਡ ਕਾਲੇਵਾਲ ਵੱਲੋਂ ਸੁਲਤਾਨਪੁਰ ਲੋਧੀ ਆਇਆ ਤਾਂ ਮੋਟਰਸਾਈਕਲ 'ਤੇ ਸਵਾਰ ਕਰੀਬ 6-7 ਹਥਿਆਰਬੰਦ ਲੁਟੇਰਿਆਂ ਵੱਲੋਂ ਉਸ ਦਾ ਮੋਟਰਸਾਈਕਲ ਸੜਕ ਵਿਚਾਲ ਰੋਕ ਲਿਆ ਗਿਆ। ਇਸ ਦੌਰਾਨ ਉਸ 'ਤੇ ਲੋਹੇ ਦੀਆਂ ਰਾਡਾਂ ਅਤੇ ਦਾਤਰਾਂ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਉਸ ਪਾਸੇ ਉਸ ਦਾ ਕੈਸ਼ ਵਾਲਾ ਬੈਗ ਜਿਸ ਵਿੱਚ ਕਰੀਬ 30 ਹਜ਼ਾਰ ਰੁਪਏ ਨਕਦੀ ਸੀ, ਜਬਰੀ ਖੋਹ ਲਏ। ਲੁਟੇਰਿਆਂ 'ਚੋਂ ਕੁਝ ਦੀ ਪਛਾਣ ਬਲਜਿੰਦਰ ਸਿੰਘ ਨੇ ਕਰਨਪ੍ਰੀਤ ਸਿੰਘ ਵਾਸੀ ਮਹਿਤਪੁਰ, ਮੰਨਦੀਪ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਲੋਹੀਆਂ, ਗੁਰਤੇਜ ਸਿੰਘ ਪੁੱਤਰ ਜਸਵੀਰ ਸਿੰਘ ਵੱਜੋਂ ਹੋਈ। ਉਨ੍ਹਾਂ ਵਾਰਦਾਤ ਦੇ ਕਾਰਨਾਂ ਬਾਰੇ ਹੋਰ ਦੱਸਿਆ ਕਿ ਬਲਜਿੰਦਰ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨ 'ਚ ਦੱਸਿਆ ਕਿ ਉਸ ਨੇ ਕਰੀਬ ਇਕ ਸਾਲ ਪਹਿਲਾਂ ਸੁਪਨਮਨਪ੍ਰੀਤ ਕੌਰ ਪਾਸੋਂ ਕਰੀਬ 1,60,000 ਰੁਪਏ ਉਧਾਰੇ ਲਏ ਸਨ, ਜੋ ਉਸਨੇ ਵਾਪਸ ਵੀ ਕਰ ਦਿੱਤੇ ਸਨ, ਜੋ ਹੁਣ ਉਸ ਪਾਸੋਂ ਹੋਰ ਪੈਸਿਆ ਦੀ ਮੰਗ ਕਰਦੀ ਸੀ, ਜਿਸ ਨੂੰ ਮਨ੍ਹਾਂ ਕਰਨ 'ਤੇ ਸਪਨਮਨਪ੍ਰੀਤ ਕੌਰ ਨੇ ਉਸ ਨੂੰ ਧਮਕਾਇਆ ਸੀ ਕਿ ਉਹ ਹੁਣ ਉਸ ਨੂੰ ਸਬਕ ਸਿਖਾਵੇਗੀ।

ਇਹ ਵੀ ਪੜ੍ਹੋ - 18 ਲੱਖ ਖ਼ਰਚ ਕੇ ਕੈਨੇਡਾ ਭੇਜੀ ਪਤਨੀ ਨੇ ਬਦਲੇ ਤੇਵਰ, ਖੁੱਲ੍ਹਿਆ ਭੇਤ ਤਾਂ ਮੁੰਡੇ ਦੇ ਪੈਰਾਂ ਹੇਠਾਂ ਖਿਸਕੀ ਜ਼ਮੀਨ

ਰੰਜਿਸ਼ ਤਹਿਤ ਉਸ ਨੇ ਹੀ ਗੁੰਡੇ ਬਦਮਾਸ਼ ਭੇਜ ਕਿ ਉਸ 'ਤੇ ਲੁੱਟਖੋਹ ਦੀ ਨੀਅਤ ਨਾਲ ਹਮਲਾ ਕਰਵਾਇਆ ਹੈ ਅਤੇ ਉਸ ਪਾਸ ਪੈਸੇ ਖੋਹੇ ਹਨ। ਬਲਜਿੰਦਰ ਸਿੰਘ ਹੁਣ ਕਿਰਾਏ 'ਤੇ ਬੱਸ ਲੈ ਕੇ ਚਲਾਉਂਦਾ ਹੈ, ਜਿਸਦੇ ਬਿਆਨਾਂ ਦੇ ਆਧਾਰ 'ਤੇ ਮੁਕੱਦਮਾ ਦਰਜ ਕਰਕੇ ਤਫ਼ਤੀਸ਼ ਅਮਲ ਵਿੱਚ ਲਿਆਦੀ ਗਈ, ਜੋ ਦੌਰਾਨ ਤਫਤੀਸ਼ ਤੁਰੰਤ ਕਾਰਵਾਈ ਕਰਦੇ ਹੋਇਆ ਏ. ਐੱਸ. ਆਈ ਲਖਵੀਰ ਸਿੰਘ ਗੋਸਲ ਵੱਲੋਂ ਉਕਤ ਮੁਕਦਮਾ ਵਿੱਚ ਨਾਮਜ਼ਦ ਮੁੱਖ ਮਾਸਟਰਮਾਈਡ ਔਰਤ ਸਪਨਮਨਪ੍ਰੀਤ ਕੌਰ ਪਤਨੀ ਕਰਨਪ੍ਰੀਤ ਸਿੰਘ ਅਤੇ 3 ਹੋਰਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਕਤ ਮੁਕੱਦਮਾ ਵਿੱਚ ਦੂਜੇ ਦੋਸ਼ੀਆਂ ਬਾਰੇ ਵੀ ਪਤਾ ਲਗਾ ਕਿ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਮੁਕੱਦਮਾ ਦੀ ਤਫਤੀਸ਼ ਜਾਰੀ ਹੈ । ਉਨ੍ਹਾਂ ਦੱਸਿਆ ਕਿ ਦੌਰਾਨ ਤਫ਼ਤੀਸ਼ ਸਾਹਮਣੇ ਆਇਆ ਹੈ ਕਿ ਵਾਰਦਾਤ ਦੀ ਮਾਸਟਰਮਾਈਂਡ ਸਪਨਮਨਪ੍ਰੀਤ ਕੌਰ ਪਤਨੀ ਕਰਨਪ੍ਰੀਤ ਸਿੰਘ 'ਤੇ ਪਹਿਲਾਂ ਵੀ ਨਸ਼ਾ ਵੇਚਣ ਅਤੇ ਕੁੱਟਮਾਰ ਦੇ ਮਾਮਲੇ ਥਾਣਾ ਲੋਹੀਆਂ ਵਿਖੇ ਦਰਜ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਕੋਲੋਂ ਹੋਰ ਪੁੱਛਗਿੱਛ ਜਾਰੀ ਹੈ ।

ਇਹ ਵੀ ਪੜ੍ਹੋ - ਕਪੂਰਥਲਾ ਤੋਂ ਵੱਡੀ ਖ਼ਬਰ: ਹਵਸ 'ਚ ਅੰਨ੍ਹੇ ਨੌਜਵਾਨ ਨੇ 70 ਸਾਲਾ ਬਜ਼ੁਰਗ ਔਰਤ ਨਾਲ ਕੀਤਾ ਜਬਰ-ਜ਼ਿਨਾਹ

 

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


shivani attri

Content Editor

Related News