ਆਟੋ ਚਾਲਕ ਦਾ ਮੋਬਾਇਲ ਖੋਹ ਕੇ ਭੱਜੇ ਲੁਟੇਰੇ ਮੋਟਰਸਾਈਕਲ ਨਾਲ ਟਕਰਾਏ, ਲੋਕਾਂ ਵੱਲੋਂ ਕਾਬੂ

Friday, Nov 29, 2024 - 02:36 PM (IST)

ਆਟੋ ਚਾਲਕ ਦਾ ਮੋਬਾਇਲ ਖੋਹ ਕੇ ਭੱਜੇ ਲੁਟੇਰੇ ਮੋਟਰਸਾਈਕਲ ਨਾਲ ਟਕਰਾਏ, ਲੋਕਾਂ ਵੱਲੋਂ ਕਾਬੂ

ਜਲੰਧਰ (ਵਰੁਣ)–ਦੋਆਬਾ ਚੌਂਕ ਤੋਂ ਕੁਝ ਦੂਰੀ ’ਤੇ ਅੰਗੂਰਾਂ ਵਾਲੀ ਵੇਲ ਦੇ ਬਾਹਰ ਆਟੋ ਚਾਲਕ ਦਾ ਮੋਬਾਇਲ ਖੋਹ ਕੇ ਭੱਜ ਰਹੇ ਮੋਟਰਸਾਈਕਲ ਸਵਾਰ ਲੁਟੇਰੇ ਕਿਸੇ ਹੋਰ ਮੋਟਰਸਾਈਕਲ ਨਾਲ ਟਕਰਾਅ ਗਏ। ਇਸ ਦੌਰਾਨ ਲੋਕਾਂ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ, ਜਦਕਿ ਲੁਟੇਰਿਆਂ ਨੇ ਖੋਹਿਆ ਮੋਬਾਇਲ ਝਾੜੀਆਂ ਵਿਚ ਸੁੱਟ ਦਿੱਤਾ। ਹਾਦਸੇ ਵਿਚ ਰਾਹਗੀਰ ਮੋਟਰਸਾਈਕਲ ਚਾਲਕ 2 ਨੌਜਵਾਨ ਵੀ ਡਿੱਗ ਕੇ ਜ਼ਖ਼ਮੀ ਹੋ ਗਏ, ਜਦਕਿ ਲੁਟੇਰਿਆਂ ਨੂੰ ਵੀ ਸੱਟਾਂ ਲੱਗੀਆਂ ਹਨ।

ਜਾਣਕਾਰੀ ਦਿੰਦੇ ਆਟੋ ਚਾਲਕ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਉਹ ਅੰਗੂਰਾਂ ਵਾਲੀ ਵੇਲ ਦੇ ਸਾਹਮਣੇ ਪੈਟਰੋਲ ਪੰਪ ਦੇ ਬਾਹਰ ਮੋਬਾਇਲ ’ਤੇ ਗੱਲ ਕਰ ਰਿਹਾ ਸੀ। ਇਸ ਦੌਰਾਨ ਇਕ ਨੌਜਵਾਨ ਆਇਆ, ਜਿਸ ਨੂੰ ਉਸ ਨੇ ਸਵਾਰੀ ਸਮਝਿਆ ਪਰ ਉਕਤ ਨੌਜਵਾਨ ਉਸ ਦੇ ਹੱਥੋਂ ਮੋਬਾਈਲ ਖੋਹ ਕੇ ਕੁਝ ਦੂਰੀ ’ਤੇ ਖੜ੍ਹੇ ਆਪਣੇ ਸਾਥੀ ਦੇ ਮੋਟਰਸਾਈਕਲ ਦੇ ਪਿੱਛੇ ਬੈਠ ਕੇ ਭੱਜ ਗਿਆ। ਉਸ ਨੇ ਆਟੋ ’ਤੇ ਉਸ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਪਰ ਕੁਝ ਦੂਰੀ ’ਤੇ ਲੁਟੇਰੇ ਕਿਸੇ ਹੋਰ ਮੋਟਰਸਾਈਕਲ ਨਾਲ ਟਕਰਾ ਕੇ ਡਿੱਗ ਗਏ ਅਤੇ ਉਸ ਦਾ ਮੋਬਾਇਲ ਝਾੜੀਆਂ ਵਿਚ ਸੁੱਟ ਦਿੱਤਾ।

ਇਹ ਵੀ ਪੜ੍ਹੋ- ਪੰਜਾਬ ਵਿਚ ਨਵੀਆਂ ਪਾਬੰਦੀਆਂ ਲਾਗੂ, ਜਾਣੋ ਕੀ ਹੈ ਕਾਰਨ

ਲੋਕਾਂ ਨੇ ਤੁਰੰਤ ਲੁਟੇਰਿਆਂ ਨੂੰ ਕਾਬੂ ਕਰ ਲਿਆ, ਜਿਨ੍ਹਾਂ ਨੂੰ ਡਿੱਗ ਕੇ ਸੱਟਾਂ ਵੀ ਲੱਗੀਆਂ ਪਰ ਰਾਹਗੀਰ ਮੋਟਰਸਾਈਕਲ ਸਵਾਰ 2 ਨੌਜਵਾਨ ਵੀ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਮੌਕੇ ’ਤੇ ਪਹੁੰਚੀ ਈ. ਆਰ. ਐੱਸ. ਦੀ ਟੀਮ ਅਤੇ ਥਾਣਾ ਨੰਬਰ 8 ਦੀ ਪੁਲਸ ਨੇ ਲੁਟੇਰਿਆਂ ਨੂੰ ਕਾਬੂ ਕਰ ਲਿਆ ਸੀ। ਜਿਸ ਮੋਟਰਸਾਈਕਲ ’ਤੇ ਉਨ੍ਹਾਂ ਸਨੈਚਿੰਗ ਕੀਤੀ, ਉਸ ’ਤੇ ਨੰਬਰ ਪਲੇਟ ਵੀ ਨਹੀਂ ਲੱਗੀ ਸੀ। ਫਿਲਹਾਲ ਆਟੋ ਚਾਲਕ ਦਾ ਮੋਬਾਇਲ ਬਰਾਮਦ ਨਹੀਂ ਹੋਇਆ ਸੀ। ਪੁਲਸ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਰਹੀ ਹੈ। ਕਾਬੂ ਦੋਵੇਂ ਸਨੈਚਰ ਲਿੱਧੜਾਂ ਪਿੰਡ ਦੇ ਦੱਸੇ ਜਾ ਰਹੇ ਹਨ।

ਇਹ ਵੀ ਪੜ੍ਹੋ- ਬਿਜਲੀ 'ਤੇ ਸਬਸਿਡੀ ਨੂੰ ਲੈ ਕੇ ਭੰਬਲਭੂਸੇ 'ਚ ਪਏ ਉਪਭੋਗਤਾਵਾਂ ਲਈ ਅਹਿਮ ਖ਼ਬਰ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

shivani attri

Content Editor

Related News