ਕਰਤਾਰਪੁਰ ਤੋਂ ਲੁੱਟੇ ਹੋਏ ਮੋਟਰਸਾਈਕਲ ਸਮੇਤ ਸਾਗਰ, ਸੰਨੀ ਤੇ ਰੂਬੀ ਗ੍ਰਿਫਤਾਰ

Wednesday, Sep 05, 2018 - 07:45 AM (IST)

ਕਰਤਾਰਪੁਰ ਤੋਂ ਲੁੱਟੇ ਹੋਏ ਮੋਟਰਸਾਈਕਲ ਸਮੇਤ ਸਾਗਰ, ਸੰਨੀ ਤੇ ਰੂਬੀ ਗ੍ਰਿਫਤਾਰ

ਜਲੰਧਰ,   (ਮਹੇਸ਼)-  ਕਰਤਾਰਪੁਰ ਤੋਂ ਲੁੱਟੇ  ਹੋਏ ਸਪਲੈਂਡਰ ਪਲੱਸ ਮੋਟਰਸਾਈਕਲ ਸਮੇਤ ਸਾਗਰ, ਸੰਨੀ ਤੇ ਰੂਬੀ ਨਾਮਕ 3 ਲੁਟੇਰਿਅਾਂ ਨੂੰ ਥਾਣਾ ਪਤਾਰਾ ਦੀ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਕੋਲੋਂ ਪੁਲਸ ਨੇ ਲੁੱਟ-ਖੋਹ ਦੀਅਾਂ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਵਰਤੇ ਗਏ ਹਥਿਆਰ ਤੇ 2 ਮੋਬਾਇਲ ਵੀ ਬਰਾਮਦ ਕੀਤੇ ਹਨ। 
ਡੀ. ਐੱਸ. ਪੀ. ਆਦਮਪੁਰ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਐੱਸ. ਐੱਚ. ਓ. ਪਤਾਰਾ ਸਤਪਾਲ ਸਿੱਧੂ ਦੀ ਅਗਵਾਈ ’ਚ ਏ. ਐੱਸ. ਆਈ. ਭੁਪਿੰਦਰਪਾਲ ਸਿੰਘ ਵੱਲੋਂ ਫੜੇ ਗਏ ਲੁਟੇਰਿਅਾਂ ਨੇ 4 ਦਿਨ ਪਹਿਲਾਂ 31 ਅਗਸਤ ਨੂੰ ਬੋਹਾਨੀ ਤੋਂ ਕੋਟਲੀ ਥਾਨ ਸਿੰਘ ਆਪਣੇ ਘਰ ਆ ਰਹੇ ਇਕ ਮੋਟਰਸਾਈਕਲ ਸਵਾਰ ਵਿਅਕਤੀ ਨੂੰ ਵੀ ਲਾਲੀ ਇੱਟਾਂ ਦੇ ਭੱਠੇ ਨੇੜਿਓਂ ਘੇਰ ਕੇ ਉਸ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਨ ਤੋਂ ਬਾਅਦ ਪਰਸ ਤੇ ਮੋਬਾਇਲ ਖੋਹ ਲਿਆ ਸੀ। 
ਇਸ ਸਬੰਧ ’ਚ ਭੁਪਿੰਦਰ ਸਿੰਘ ਪੁੱਤਰ ਗਿਆਨ ਸਿੰਘ ਵਾਸੀ ਕੋਟਲੀ ਥਾਨ ਸਿੰਘ ਦੇ ਬਿਆਨਾਂ ’ਤੇ ਥਾਣਾ ਪਤਾਰਾ ’ਚ ਕੇਸ ਦਰਜ ਕਰ ਲਿਆ ਗਿਆ ਸੀ। 
ਡੀ. ਐੱਸ. ਪੀ. ਸੁਰਿੰਦਰ ਕੁਮਾਰ ਨੇ ਦੱਸਿਆ ਕਿ ਫੜੇ ਗਏ ਲੁਟੇਰਿਅਾਂ ਦੀ ਪਛਾਣ ਹਰਸੁਖਦੀਪ ਸਿੰਘ ਉਰਫ ਸਾਗਰ ਪੁੱਤਰ ਪਰਮਜੀਤ ਸਿੰਘ ਵਾਸੀ ਚਾਂਦਪੁਰ ਥਾਣਾ ਪਤਾਰਾ ਜਲੰਧਰ, ਸੰਨੀ ਕੁਮਾਰ ਉਰਫ ਸੰਨੀ ਪੁੱਤਰ ਹਰਮੇਸ਼ ਲਾਲ ਵਾਸੀ ਚਾਂਦਪੁਰ, ਗੁਰਜਿੰਦਰ ਸਿੰਘ ਉਰਫ ਰੂਬੀ ਪੁੱਤਰ ਗੋਪਾਲ ਕ੍ਰਿਸ਼ਨ ਵਾਸੀ ਢਿੱਲਵਾਂ ਥਾਣਾ ਰਾਮਾ ਮੰਡੀ ਜਲੰਧਰ ਵਜੋਂ ਹੋਈ ਹੈ। ਮੁਲਜ਼ਮਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
 


Related News