ਈ-ਰਿਕਸ਼ਾ ਤੇ ਕਾਰ ਵਿਚਾਲੇ ਹੋਈ ਭਿਆਨਕ ਟੱਕਰ, 6 ਲੋਕ ਜ਼ਖ਼ਮੀ
Wednesday, Dec 02, 2020 - 02:25 PM (IST)

ਟਾਂਡਾ ਉੜਮੁੜ (ਵਰਿੰਦਰ ਪੰਡਿਤ, ਮੋਮੀ)— ਟਾਂਡਾ-ਹੁਸ਼ਿਆਰਪੁਰ ਰੋਡ 'ਤੇ ਪਿੰਡ ਓਹੜਪੁਰ ਨਜ਼ਦੀਕ ਅੱਜ ਦੁਪਹਿਰ ਵਾਪਰੇ ਸੜਕ ਹਾਦਸੇ 6 ਲੋਕ ਜ਼ਖ਼ਮੀ ਹੋ ਗਏ। | ਹਾਦਸਾ 1 ਵਜੇ ਦੇ ਕਰੀਬ ਉਸ ਸਮੇਂ ਵਾਪਰਿਆ ਜਦੋਂ ਟਾਂਡਾ ਤੋਂ ਹੰਬੜਾਂ ਵੱਲ ਜਾ ਰਹੇ ਈ-ਰਿਕਸ਼ਾ 'ਚ ਕਾਰ ਨੇ ਟੱਕਰ ਮਾਰ ਦਿੱਤੀ।
ਜਿਸ ਕਾਰਨ ਉਸ ਈ-ਰਿਕਸ਼ਾ ਸੜਕ ਕਿਨਾਰੇ ਪਲਟ ਗਿਆ ਅਤੇ ਉਸ 'ਚ ਸਵਾਰ ਹੰਬੜਾਂ ਵਾਸੀ ਔਰਤਾਂ ਕੈਲਾਸ਼ੋ ਦੇਵੀ ਪਤਨੀ ਪੂਰਨ ਚੰਦ, ਸੀਮੋ ਰਾਣੀ ਪਤਨੀ ਮਹਿੰਦਰ ਪਾਲ, ਪਾਸ਼ੋ ਪਤਨੀ ਹੰਸ ਰਾਜ, ਜੀਤੋ ਦੇਵੀ ਪਤਨੀ ਮਹਿੰਦਰ ਪਾਲ, ਬੰਸੋ ਪਤਨੀ ਮਹਿੰਗੀ ਰਾਮ ਅਤੇ ਚਾਲਕ ਸਰੂਪ ਸਿੰਘ ਵਾਸੀ ਢੱਟ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ।
ਜ਼ਖ਼ਮੀਆਂ ਨੂੰ ਤੁਰੰਤ ਬਾਬਾ ਬਲਵੰਤ ਸਿੰਘ ਹਸਪਤਾਲ ਟਾਂਡਾ ਅਤੇ ਬਾਬਾ ਰੰਗਿਰਾਮ ਹਸਪਤਾਲ ਦੀ ਐਂਬੂਲੈਂਸ ਟੀਮ ਨੇ ਸਰਕਾਰੀ ਹਸਪਤਾਲ ਟਾਂਡਾ ਪਹੁੰਚਾਇਆ। ਟਾਂਡਾ ਪੁਲਿਸ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਵਾਹਨਾਂ ਨੂੰ ਕਬਜ਼ੇ 'ਚ ਲੈ ਕੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਕਾਰ ਚਾਲਕ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਮਿਲ ਪਾਈ ਹੈ।