ਕਾਰ ਹਾਦਸੇ 'ਚ ਜ਼ਖਮੀ ਹੋਏ ਵਿਅਕਤੀ ਲਈ ਫਰਿਸ਼ਤਾ ਬਣ ਕੇ ਪੁੱਜੇ ਸੀਚੇਵਾਲ, ਬਚਾਈ ਜਾਨ (ਵੀਡੀਓ)

Thursday, Feb 20, 2020 - 10:56 AM (IST)

ਜਲੰਧਰ/ਲੋਹੀਆਂ— ਲੋਹੀਆਂ ਨੇੜੇ ਵਾਪਰੇ ਸੜਕ ਹਾਦਸੇ 'ਚ ਜ਼ਖਮੀ ਹੋਏ ਵਿਅਕਤੀ ਦੀ ਜਾਨ ਬਚਾਉਣ ਲਈ ਵਾਤਾਵਰਣ ਪ੍ਰੇਣੀ ਸੰਤ ਬਲਬੀਰ ਸਿੰਘ ਸੀਚੇਵਾਲ ਫਰਿਸ਼ਤਾ ਬਣ ਕੇ ਪਹੁੰਚੇ ਅਤੇ ਜ਼ਖਮੀ ਨੂੰ ਸਮਾਂ ਰਹਿੰਦੇ ਉਹ ਹਸਪਤਾਲ ਲੈ ਗਏ, ਜਿੱਥੇ ਉਨ੍ਹਾਂ ਦੀ ਜਾਨ ਬਚ ਗਈ। ਮਿਲੀ ਜਾਣਕਾਰੀ ਮੁਤਾਬਕ ਲੋਹੀਆਂ ਨੇੜੇ ਰਾਸ਼ਟਰੀ ਰਾਜ ਮਾਰਗ 'ਤੇ ਬੀਤੇ ਦਿਨ ਟਰੱਕ ਅਤੇ ਕਾਰ ਵਿਚਾਲੇ ਟੱਕਰ ਹੋਣ ਕਰਕੇ ਸੜਕ ਹਾਦਸਾ ਵਾਪਰ ਗਿਆ ਸੀ। ਇਸ ਹਾਦਸੇ 'ਚ ਕਾਰ ਸਵਾਰ ਜ਼ਖਮੀ ਹੋ ਗਿਆ ਸੀ, ਜਿਸ ਨੂੰ ਸੰਤ ਬਲਬੀਰ ਸਿੰਘ ਸੀਚੇਵਾਲ ਤੁਰੰਤ ਹਸਪਤਾਲ ਲੈ ਕੇ ਗਏ।

PunjabKesari

ਸੀਚੇਵਾਲ ਸਵੇਰੇ 4 ਵਜੇ ਸਤਲੁਜ ਦਰਿਆ ਦੇ ਬੰਨ੍ਹ 'ਤੇ ਮਿੱਟੀ ਪਵਾਉਣ ਦਾ ਕੰਮ ਕਰਵਾ ਕੇ ਵਾਪਸ ਜਾ ਰਹੇ ਸਨ। ਰਸਤੇ 'ਚ ਲੋਹੀਆਂ ਸਟੇਸ਼ਨ ਦੇ ਕੋਲ ਪੰਕਚਰ ਟਰੱਕ ਨੰਬਰ ਪੀ. ਏ. ਟੀ.-310 ਦੇ ਪਿੱਛੇ ਕਾਰ ਟਕਰਾ ਗਈ। ਹਾਦਸੇ 'ਚ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ। 

PunjabKesari

ਕਾਰ ਚਾਲਕ ਦੀ ਪਛਾਣ ਲਖਵਿੰਦਰ ਸਿੰਘ ਵਾਸੀ ਗਿੱਦੜਪਿੰਡੀ ਸ਼ਾਹਕੋਟ ਦੇ ਰੂਪ 'ਚ ਹੋਈ ਹੈ। ਕਾਰ ਚਾਲਕ ਲਖਵਿੰਦਰ ਨੇ ਦੱਸਿਆ ਕਿ ਉਹ ਸਬਜ਼ੀ ਲੈ ਕੇ ਮੰਡੀ ਜਾ ਰਿਹਾ ਸੀ ਕਿ ਰਸਤੇ 'ਚ ਇਹ ਹਾਦਸਾ ਹੋ ਗਿਆ। ਮੌਕੇ 'ਤੇ ਪਹੁੰਚੇ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ, ਜਿਸ ਨਾਲ ਉਨ੍ਹਾਂ ਦੀ ਜਾਨ ਬਚ ਗਈ।


author

shivani attri

Content Editor

Related News