ਹੁਸ਼ਿਆਰਪੁਰ ''ਚ ਵਾਪਰੇ ਭਿਆਨਕ ਹਾਦਸੇ ''ਚ ਇਕ ਦੀ ਮੌਤ, ਕਾਰ ਦੇ ਉੱਡੇ ਪਰਖੱਚੇ (ਤਸਵੀਰਾਂ)

Sunday, Sep 09, 2018 - 12:44 PM (IST)

ਹੁਸ਼ਿਆਰਪੁਰ (ਅਮਰਿੰਦਰ ਮਿਸ਼ਰਾ)— ਹੁਸ਼ਿਆਰਪੁਰ-ਟਾਂਡਾ ਮੁੱਖ ਸੜਕ 'ਤੇ ਲਾਲੋਵਾਲ ਨੇੜੇ ਸ਼ਨੀਵਾਰ ਦੇਰ ਰਾਤ ਦੋ ਦੋਸਤਾਂ ਨਾਲ ਵਾਪਰੇ ਭਿਆਨਕ ਸੜਕ ਹਾਦਸੇ 'ਚ ਇਕ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰਿਸ਼ੀ ਨਗਰ ਦੇ ਰਹਿਣ ਵਾਲੇ 26 ਸਾਲਾ ਜਿਤੇਂਦਰ ਉਰਫ ਰਾਹੁਲ ਪੁੱਤਰ ਜਨਕਰਾਜ ਦੇ ਤੌਰ 'ਤੇ ਹੋਈ ਹੈ। ਉਥੇ ਹੀ ਕਾਰ ਚਲਾ ਰਿਹਾ ਉਸ ਦਾ ਸਾਥੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। 

PunjabKesari
ਜਾਣਰਾਰੀ ਮੁਤਾਬਕ ਰਾਹੁਲ ਆਪਣੇ ਦੋਸਤਾਂ ਦੇ ਨਾਲ ਕਿਸੇ ਸਮਾਰੋਹ 'ਚ ਹਿੱਸਾ ਲੈਣ ਲਈ ਗਿਆ ਸੀ। ਦੇਰ ਰਾਤ ਵਾਪਸ ਆਉਂਦੇ ਸਮੇਂ ਟੋਲ ਪਲਾਜ਼ਾ ਪਾਰ ਕਰਦਿਆਂ ਅੱਗੇ ਜਾ ਰਹੇ ਟਰਾਲੇ ਨੂੰ ਓਵਰਟੇਕ ਕਰਨ ਦੌਰਾਨ ਅਚਾਨਕ ਸਾਹਮਣੇ ਤੋਂ ਕਾਰ ਦੀ ਸਾਈਡ ਲੱਗਣ ਨਾਲ ਉਨ੍ਹਾਂ ਦੀ ਕਾਰ ਪਲਟ ਗਈ। ਇਸ ਦੌਰਾਨ ਪਿੱਛੇ ਤੋਂ ਆ ਰਹੇ ਤੇਜ਼ ਰਫਤਾਰ ਟਰਾਲੇ ਦੀ ਲਪੇਟ 'ਚ ਆਉਣ ਨਾਲ ਕਾਰ ਦੇ ਪਰਖੱਚੇ ਤੱਕ ਉੱਡ ਗਏ। 

PunjabKesari
ਰਾਹਗੀਰਾਂ ਵੱਲੋਂ ਬੜੀ ਮੁਸ਼ਕਿਲ ਨਾਲ ਕਾਰ 'ਚ ਫਸੇ ਦੋਵੇਂ ਦੋਸਤਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਜਿਤੇਂਦਰ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਸੂਚਨਾ ਮਿਲਦੇ ਹੀ ਥਾਣਾ ਬੁੱਲੋਵਾਲ ਪੁਲਸ ਮੌਕੇ 'ਤੇ ਪਹੁੰਚੀ ਅਤੇ ਅਗਲੀ ਜਾਂਚ ਸ਼ੁਰੂ ਕੀਤੀ। ਦੱਸ ਦੇਈਏ ਕਿ ਜਿਤੇਂਦਰ ਉਰਫ ਰਾਹੁਲ ਦਾ ਵਿਆਹ 2 ਸਾਲ ਪਹਿਲਾਂ ਹੋਇਆ ਸੀ ਅਤੇ ਉਸ ਦਾ 8 ਮਹੀਨਿਆਂ ਦਾ ਇਕ ਬੇਟਾ ਵੀ ਹੈ।  

PunjabKesari


Related News