ਛੋਟਾ ਹਾਥੀ ਤੇ ਸਕਾਰਪੀਓ ''ਚ ਜ਼ਬਰਦਸਤ ਟੱਕਰ, 1 ਦੀ ਮੌਤ

Wednesday, Feb 19, 2020 - 06:04 PM (IST)

ਛੋਟਾ ਹਾਥੀ ਤੇ ਸਕਾਰਪੀਓ ''ਚ ਜ਼ਬਰਦਸਤ ਟੱਕਰ, 1 ਦੀ ਮੌਤ

ਗੜ੍ਹਸ਼ੰਕਰ (ਅਮਰੀਕ)— ਗੜ੍ਹਸ਼ੰਕਰ ਦੇ ਅੱਡਾ ਸਤਨੌਰ ਵਿਖੇ ਛੋਟਾ ਹਾਥੀ ਅਤੇ ਸਕਾਰਪੀਓ ਗੱਡੀ ਦੇ ਵਿਚਕਾਰ ਜ਼ਬਰਦਸਤ ਟੱਕਰ ਹੋ ਗਈ। ਇਸ ਹਾਦਸੇ 'ਚ 1 ਦੀ ਮੌਤ ਅਤੇ ਅੱਧਾ ਦਰਜਨ ਦੇ ਕਰੀਬ ਲੋਕਾਂ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ।

PunjabKesari

ਮਿਲੀ ਜਾਣਕਾਰੀ ਮੁਤਾਬਕ ਗੜ੍ਹਸ਼ੰਕਰ ਦੇ ਬੱਸ ਅੱਡਾ ਸਤਨੌਰ ਵਿਖੇ ਛੋਟਾ ਹਾਥੀ ਸੈਲਾ ਤੋਂ ਗੜ੍ਹਸ਼ੰਕਰ ਵੱਲ ਨੂੰ ਆ ਰਿਹਾ ਸੀ ਤਾਂ ਉਹ ਜਿਵੇਂ ਹੀ ਅੱਡਾ ਸਤਨੌਰ ਵਿਖੇ ਛੋਟੇ ਹਾਥੀ ਨੂੰ ਮੋੜਨ ਲੱਗਾ ਤਾਂ ਗੜ੍ਹਸ਼ੰਕਰ ਤੋਂ ਹੁਸ਼ਿਆਰਪੁਰ ਵਾਲੀ ਸਾਈਡ ਨੂੰ ਜਾ ਰਹੀ ਸਕਾਰਪੀਓ ਗੱਡੀ ਵਿਚਕਾਰ ਜ਼ਬਰਦਸਤ ਟੱਕਰ ਹੋ ਗਈ।

PunjabKesari

ਇਸ ਹਾਦਸੇ 'ਚ ਪ੍ਰਗਟ ਸਿੰਘ ਪੁੱਤਰ ਬੁੱਕਣ ਸਿੰਘ ਪਿੰਡ ਸਲੇਮਪੁਰ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਪ੍ਰਗਟ ਸਿੰਘ ਦੇ ਪੁੱਤਰ ਹਰਜੀਤ ਅਤੇ ਸਰਬਜੀਤ ਨੂੰ ਮਾਮੂਲੀ ਸੱਟਾਂ ਲੱਗੀਆਂ, ਜਿਨ੍ਹਾਂ ਨੂੰ ਸਿਵਲ ਹਸਪਤਾਲ ਗੜ੍ਹਸ਼ੰਕਰ ਵਿਖੇ ਦਾਖਲ ਕਰਵਾਇਆ ਗਿਆ। ਮੌਕੇ 'ਤੇ ਪਹੁੰਚ ਕੇ ਪੁਲਸ ਪ੍ਰਸ਼ਾਸਨ ਨੇ ਆਪਣੀ ਬਣਦੀ ਕਾਰਵਾਈ ਕਰਨੀ ਸ਼ੁਰੂ ਕੀਤੀ।

PunjabKesari

ਜ਼ਿਕਰਯੋਗ ਹੈ ਕਿ ਅੱਡਾ ਸਤਨੌਰ ਵਿਖੇ ਜਿੱਥੇ ਐਕਸੀਡੈਂਟ ਦੌਰਾਨ ਸਕਾਰਪੀਓ ਗੱਡੀ ਬਿਜਲੀ ਦੇ ਟਰਾਂਸਫਾਰਮਰ ਨਾਲ ਟੱਕਰਾ ਗਈ ਪਰ ਬਿਜਲੀ ਨਾ ਹੋਣ ਕਾਰਨ ਵੱਡੇ ਹਾਦਸੇ ਤੋਂ ਬਚਾ ਰਿਹਾ।


author

shivani attri

Content Editor

Related News