ਫੈਕਟਰੀ ਤੋਂ ਵਾਪਸ ਪਰਤ ਰਿਹਾ ਮਜ਼ਦੂਰ ਹੋਇਆ ਹਾਦਸੇ ਦਾ ਸ਼ਿਕਾਰ, ਮੌਕੇ ''ਤੇ ਮੌਤ

12/11/2020 4:24:48 PM

ਜਲੰਧਰ (ਸੋਨੂੰ)— ਜਲੰਧਰ ਦੇ ਸੁੱਚੀ ਪਿੰਡ ਨੇੜੇ ਸੜਕ ਹਾਦਸਾ ਵਾਪਰਨ ਕਰਕੇ ਇਕ ਮਜ਼ਦੂਰ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਜਲੰਧਰ ਦੇ ਸੁੱਚੀ ਪਿੰਡ ਵਿਖੇ ਬੀਤੀ ਰਾਤ ਦਿੱਲੀ ਵੱਲੋਂ ਕੁਝ ਕਿਸਾਨ ਜਥੇਬੰਦੀਆਂ ਵਾਪਸ ਆ ਰਹੀਆਂ ਸਨ ਇਸੇ ਦੌਰਾਨ ਅਚਾਨਕ 5 ਲੋਕਾਂ ਨਾਲ ਭਰੀ ਤੇਜ਼ ਰਫ਼ਤਾਰ ਨਾਲ ਆ ਰਹੀ ਸਕਾਰਪੀਓ ਗੱਡੀ (ਪੀ. ਬੀ. 08ਈ. ਐੱਫ.3397) ਦਾ ਸੂਚੀ ਪਿੰਡ ਨੇੜੇ ਅਗਲਾ ਟਾਇਰ ਨਿਕਲ ਗਿਆ। ਮੌਜੂਦਾ ਉੱਥੇ ਇਕ ਮਜ਼ਦੂਰ ਸੜਕ ਕਰੋਸ ਕਰ ਰਿਹਾ ਸੀ, ਜੋਕਿ ਗੱਡੀ ਦੀ ਲਪੇਟ 'ਚ ਆ ਗਿਆ।  ਸਕੋਰਪੀਓ ਕਾਰ ਦਾ ਪਹੀਆ ਨਿਕਲਣ ਕਾਰਨ ਗੱਡੀ, ਉਸ ਨੂੰ ਟੱਕਰ ਮਾਰ ਕੇ ਉੱਥੇ ਲੱਗੇ ਖੰਭੇ ਨਾਲ ਜਾ ਵੱਜੀ।

ਇਹ ਵੀ ਪੜ੍ਹੋ: ਜਲੰਧਰ 'ਚ ਰੂਹ ਕੰਬਾਊ ਵਾਰਦਾਤ: ਤੇਜ਼ਧਾਰ ਹਥਿਆਰਾਂ ਨਾਲ ਸ਼ਰੇਆਮ ਵੱਢਿਆ ਵਕੀਲ

PunjabKesari

ਇਹ ਹਾਦਸਾ ਇੰਨਾ ਜ਼ਬਰਦਸਤ ਸੀ ਕਿ ਮਜ਼ਦੂਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਦੀ ਸੂਚਨਾ ਮਿਲਦੇ ਹੀ ਸੂਰੀਆ ਇਨਕਲੇਵ ਦੇ ਏ. ਐੱਸ. ਆਈ. ਅਜਮੇਰ ਲਾਲ ਮੌਕੇ 'ਤੇ ਪੁੱਜੇ ਅਤੇ ਉਨ੍ਹਾਂ ਨੇ ਜਾਂਚ ਸ਼ੁਰੂ ਕੀਤੀ। ਜਾਣਕਾਰੀ ਦਿੰਦੇ ਹੋਏ ਏ. ਐੱਸ. ਆਈ. ਅਜਮੇਰ ਲਾਲ ਨੇ ਦੱਸਿਆ ਕਿ ਮਜ਼ਦੂਰ ਇਕ ਫੈਕਟਰੀ 'ਚ ਕੰਮ ਕਰਕੇ ਵਾਪਸ ਆਪਣੇ ਘਰ ਲੰਮੇ ਪਿੰਡ ਵੱਲ ਜਾ ਰਿਹਾ ਸੀ। ਉਨ੍ਹਾਂ ਨੇ ਦੱਸਿਆ ਕਿ ਇਹ ਮਜ਼ਦੂਰ ਬਿਹਾਰ ਦੇ ਜ਼ਿਲ੍ਹਾ ਪੂਰਨੀਆਂ ਦਾ ਰਹਿਣ ਵਾਲਾ ਹੈ।

ਇਹ ਵੀ ਪੜ੍ਹੋ: ਛੱਪੜ 'ਚੋਂ ਮਿਲੀਆਂ ਦੋ ਬੱਚਿਆਂ ਦੀਆਂ ਲਾਸ਼ਾਂ ਦੇ ਮਾਮਲੇ 'ਚ ਵੱਡਾ ਖੁਲਾਸਾ, ਪਿਓ ਨੇ ਹੀ ਦਿੱਤੀ ਭਿਆਨਕ ਮੌਤ

PunjabKesari

ਕਾਰ ਚਾਲਕ ਦੀ ਪਛਾਣ ਕੁਲਵਿੰਦਰ ਸਿੰਘ ਨਿਵਾਸੀ ਗੁਰਬਚਨ ਨਗਰ ਵਜੋਂ ਹੋਈ ਹੈ। ਜੋ ਕਿ ਦਿੱਲੀ ਤੋਂ ਵਾਪਸ ਆ ਰਿਹਾ ਸੀ, ਜਿਸ ਦੇ ਨਾਲ ਹੋਰ ਚਾਰ ਲੋਕ ਵੀ ਸਵਾਰ ਸਨ। ਪੁਲਸ ਨੇ ਸਕਾਰਪੀਓ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਰੇਲੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ: ਅੰਮ੍ਰਿਤਸਰ 'ਚ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼, ਜਿਸ ਹਾਲ 'ਚ ਫੜੇ ਮੁੰਡੇ-ਕੁੜੀਆਂ ਵੇਖ ਪੁਲਸ ਦੇ ਉੱਡੇ ਹੋਸ਼


shivani attri

Content Editor

Related News