ਹਾਈਵੇਅ ’ਤੇ ਹੁੱਲੜਬਾਜ਼ੀ ਕਰਨੀ ਦੋਸਤਾਂ ਨੂੰ ਪਈ ਮਹਿੰਗੀ, ਕਾਰ ਹੇਠਾਂ ਆਇਆ ਨੌਜਵਾਨ

Monday, Apr 05, 2021 - 01:45 PM (IST)

ਹਾਈਵੇਅ ’ਤੇ ਹੁੱਲੜਬਾਜ਼ੀ ਕਰਨੀ ਦੋਸਤਾਂ ਨੂੰ ਪਈ ਮਹਿੰਗੀ, ਕਾਰ ਹੇਠਾਂ ਆਇਆ ਨੌਜਵਾਨ

ਜਲੰਧਰ (ਜ.ਬ.)-ਪਠਾਨਕੋਟ ਚੌਕ ਨੇੜੇ ਹਾਈਵੇਅ ’ਤੇ ਹੁੱਲੜਬਾਜ਼ੀ ਕਰਦਿਆਂ ਤਿੰਨ ਦੋਸਤਾਂ ’ਚੋਂ ਇਕ ਨੌਜਵਾਨ ਕਾਰ ਹੇਠਾਂ ਆ ਕੇ ਜ਼ਖ਼ਮੀ ਹੋ ਗਿਆ ਪਰ ਕਾਰ ਚਾਲਕ ਨੇ ਭੱਜਣ ਦੀ ਜਗ੍ਹਾ ਜ਼ਖ਼ਮੀ ਨੌਜਵਾਨ ਨੂੰ ਹਸਪਤਾਲ ਦਾਖ਼ਲ ਕਰਵਾਇਆ। ਮੌਕੇ ’ਤੇ ਪਹੁੰਚੀ ਥਾਣਾ ਨੰ. 8 ਦੀ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਸੀ।

ਇਹ ਵੀ ਪੜ੍ਹੋ :  ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਟੁੱਟਣ ਲੱਗੀ ਭਾਜਪਾ, ਜ਼ਿਲ੍ਹਾ ਸਕੱਤਰ ਨੇ ਦਿੱਤਾ ਅਸਤੀਫ਼ਾ

ਕਾਰ ਚਾਲਕ ਦਲੀਪ ਕੁਮਾਰ ਨੇ ਦੱਸਿਆ ਕਿ ਉਹ ਆਪਣੀ ਕਾਰ ਵਿਚ ਬੈਠਾ ਪਠਾਨਕੋਟ ਚੌਕ ਵਿਚ ਗਰੀਨ ਸਿਗਨਲ ਦੀ ਉਡੀਕ ਕਰ ਰਿਹਾ ਸੀ। ਜਿਉਂ ਹੀ ਗਰੀਨ ਸਿਗਨਲ ਹੋਇਆ ਉਹ ਪਠਾਨਕੋਟ ਰੋਡ ਵੱਲ ਜਾਣ ਲੱਗਾ ਪਰ ਇਸ ਦੌਰਾਨ ਹਾਈਵੇਅ ’ਤੇ ਸਟੰਟ ਕਰਦੇ ਆ ਰਹੇ ਨੌਜਵਾਨ ਆਪਸ ਵਿਚ ਟਕਰਾਅ ਗਏ, ਜਿਸ ਕਾਰਣ ਇਕ ਨੌਜਵਾਨ ਉਨ੍ਹਾਂ ਦੀ ਕਾਰ ਅੱਗੇ ਆ ਗਿਆ। ਦੱਸਿਆ ਜਾ ਰਿਹਾ ਹੈ ਕਿ ਤਿੰਨਾਂ ਦੋਸਤਾਂ ਵਿਚੋਂ ਇਕ ਨੇ ਹੀ ਆਪਣੀ ਸਾਥੀ ਨੂੰ ਧੱਕਾ ਦਿੱਤਾ ਸੀ। ਦਲੀਪ ਕੁਮਾਰ ਨੇ ਜ਼ਖ਼ਮੀ ਨੌਜਵਾਨ ਨੂੰ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ।

ਇਹ ਵੀ ਪੜ੍ਹੋ :  ਦੁਖਦਾਇਕ ਖ਼ਬਰ: ਦਿੱਲੀ ਅੰਦੋਲਨ ਤੋਂ ਪਰਤੇ ਨਵਾਂਸ਼ਹਿਰ ਦੇ ਕਿਸਾਨ ਕੇਵਲ ਸਿੰਘ ਦੀ ਹੋਈ ਮੌਤ


author

shivani attri

Content Editor

Related News