ਤੇਜ਼ ਰਫ਼ਤਾਰ ਟਰੱਕ ਨੇ ਲਈ ਪਿਓ ਦੀ ਜਾਨ, ਪੁੱਤ ਜ਼ਖ਼ਮੀ

Wednesday, Jan 27, 2021 - 04:13 PM (IST)

ਤੇਜ਼ ਰਫ਼ਤਾਰ ਟਰੱਕ ਨੇ ਲਈ ਪਿਓ ਦੀ ਜਾਨ, ਪੁੱਤ ਜ਼ਖ਼ਮੀ

ਜਲੰਧਰ (ਮਹੇਸ਼)— ਜੰਡਿਆਲਾ ਫਗਵਾੜਾ ਰੋਡ ’ਤੇ ਪੈਂਦੇ ਧਨੀ ਪਿੰਡ ਦੇ ਭੱਟੇ ਦੇ ਸਾਹਮਣੇ ਇਕ ਤੇਜ਼ ਰਫ਼ਤਾਰ ਟਰੱਕ ਦੀ ਲਪੇਟ ’ਚ ਆਉਣ ਕਾਰਨ ਮੋਟਰਸਾਈਕਲ  ਸਵਾਰ ਵਿਅਕਤੀ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਉਸ ਦਾ ਬੇਟਾ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ। ਮਿ੍ਰਤਕ ਦੀ ਪਛਾਣ 42 ਸਾਲਾ ਹਰਮੇਸ਼ ਲਾਲ ਮੇਸ਼ੀ ਪੁੱਤਰ ਮੁੱਖਤਿਆਰ ਰਾਮ ਵਾਸੀ ਪਿੰਡ ਸਰਹਾਲੀ ਜ਼ਿਲ੍ਹਾ ਜਲੰਧਰ ਦੇ ਰੂਪ ’ਚ ਹੋਈ ਹੈ ਜਦਕਿ ਹਸਪਤਾਲ ’ਚ ਦਾਖ਼ਲ ਕਰਵਾਏ ਗਏ ਉਸ ਦੇ ਬੇਟੇ ਦੀ ਪਛਾਣ ਰਾਹੁਲ (12) ਵਜੋਂ ਹੋਈ ਹੈ। 

ਮਾਮਲੇ ਦੀ ਜਾਂਚ ਕਰ ਰਹੇ ਜੰਡਿਆਲਾ ਪੁਲਸ ਚੌਂਕੀ ਦੇ ਇੰਚਾਰਜ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਮੁਲਜ਼ਮ ਟਰੱਕ ਚਾਲਕ ਅਮਰ ਸਿੰਘ ਪੁਰਾ ਪੁੱਤਰ ਮੇਜਰ ਸਿੰਘ ਵਾਸੀ ਪਿੰਡ ਪੱਟੀ ਭੂਚੋ ਥਾਣਾ ਬਠਿੰਡਾ ਕੈਂਟ ਨੂੰ ਗਿ੍ਰਫ਼ਤਾਰ ਕਰ ਲਿਆ ਹੈ। ਮਿ੍ਰਤਕ ਹਰਮੇਸ਼ ਲਾਲ ਦਾ ਸਿਵਲ ਹਸਪਤਾਲ ਤੋਂ ਪੋਸਟਮਾਰਟਮ ਕਰਵਾ ਕੇ ਉਸ ਦੀ ਲਾਸ਼ ਉਸ ਦੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤਾ ਗਿਆ ਹੈ। ਮਿ੍ਰਤਕ ਦੇ ਬੇਟੇ ਰਾਹੁਲ ਦੀ ਹਾਲਤ ਡਾਕਟਰਾਂ ਨੇ ਖਤਰੇ ਤੋਂ ਬਾਹਰ ਦੱਸੀ ਹੈ। 


author

shivani attri

Content Editor

Related News