ਧੁੰਦ ਕਾਰਨ ਟਰੱਕ, ਟਰੈਕਟਰ-ਟਰਾਲੀ ਤੇ ਇਨੋਵਾ ਦੀ ਹੋਈ ਟੱਕਰ, ਜਾਨੀ ਨੁਕਸਾਨ ਤੋਂ ਬਚਾਅ

Monday, Dec 05, 2022 - 12:16 PM (IST)

ਧੁੰਦ ਕਾਰਨ ਟਰੱਕ, ਟਰੈਕਟਰ-ਟਰਾਲੀ ਤੇ ਇਨੋਵਾ ਦੀ ਹੋਈ ਟੱਕਰ, ਜਾਨੀ ਨੁਕਸਾਨ ਤੋਂ ਬਚਾਅ

ਮੱਲ੍ਹੀਆਂ ਕਲਾਂ (ਟੁੱਟ)- ਸਿਆਲ ਦੀ ਸੰਘਣੀ ਧੁੰਦ ਕਾਰਨ ਨਕੋਦਰ-ਕਪੂਰਥਲਾ ਮਾਰਗ ’ਤੇ ਸਥਿਤ ਪਿੰਡ ਕੰਗ ਸਾਹਿਬ ਰਾਏ ਦੇ ਬਣੇ ਗੇਟ ਕੋਲ ਇਕ ਟਰੱਕ, ਟਰੈਕਟਰ-ਟਰਾਲੀ ਅਤੇ ਇਕ ਇਨੋਵਾ ਗੱਡੀ ਦੀ ਆਪਸ ’ਚ ਟਰੱਕ ਹੋਣ ਦਾ ਸਮਾਚਾਰ ਮਿਲਿਆ ਹੈ। ਸੂਚਨਾ ਮੁਤਾਬਕ ਟਰੈਕਟਰ-ਟਰਾਲੀ ਚਾਲਕ ਸ਼ਾਹਕੋਟ ਤੋਂ ਰੇਤਾ ਦੀ ਟਰਾਲੀ ਭਰ ਕੇ ਪਿੰਡ ਕੰਗ ਸਾਹਿਬ ਰਾਏ ਨੂੰ ਜਾ ਰਿਹਾ ਸੀ।

ਉਹ ਜਦ ਘਟਨਾ ਸਥਾਨ ’ਤੇ ਪਹੁੰਚਦਿਆਂ ਗੇਟ ਤੋਂ ਮੜਨ ਲੱਗਿਆ ਤਾਂ ਪਿੰਡ ਉੱਗੀ ਵੱਲੋਂ ਆਲੂਆਂ ਨਾਲ ਭਰੇ ਟਰੱਕ ਨੰ. ਪੀ. ਬੀ. ਜ਼ੀਰੋ 6 ਏ. ਐੱਸ. 9135 ਨੇ ਟਰੈਕਟਰ-ਟਰਾਲੀ ਨੂੰ ਟਰੱਕ ਮਾਰ ਦਿੱਤੀ, ਜਿਸ ਕਾਰਨ ਟਰੈਕਟਰ ਦਾ ਪਿਛਲਾ ਚੱਕਾ ਟੁੱਟ ਗਿਆ ਅਤੇ ਇਸ ਦੇ ਨਾਲ ਹੀ ਟਰੱਕ ਦੇ ਪਿੱਛੇ ਆ ਰਹੀ ਇਕ ਇਨੋਵਾ ਗੱਡੀ ਉਸ ਨਾਲ ਟਕਰਾਅ ਗਈ, ਜਿਸ ਨਾਲ ਤਿੰਨੋਂ ਨੁਕਸਾਨੇ ਗਏ। 

ਇਹ ਵੀ ਪੜ੍ਹੋ : ਫਿਲੌਰ ਦੇ ਗੁਰੂਘਰ 'ਚ ਬੇਅਦਬੀ ਦੀ ਘਟਨਾ, ਗੋਲਕ ਨੂੰ ਤੋੜਨ ਦੀ ਕੀਤੀ ਗਈ ਕੋਸ਼ਿਸ਼

ਘਟਨਾ ਸਥਾਨ ’ਤੇ ਦੋਵੇਂ ਪਾਸੇ ਟ੍ਰੈਫਿਕ ਜਾਮ ਹੋ ਗਈ। ਪੁਲਸ ਚੌਂਕੀ ਉੱਗੀ ਦੀ ਪੁਲਸ ਪਾਰਟੀ ਨੇ ਟ੍ਰੈਫਿਕ ਬਹਾਲ ਕਰਵਾਈ। ਖ਼ਬਰ ਲਿਖੇ ਜਾਣ ਤੱਕ ਤਿੰਨੇ ਚਾਲਕਾਂ ਦਾ ਆਪਸੀ ਸਮਝੌਤਾ ਹੋ ਗਿਆ। ਚਾਲਕਾਂ ਦੇ ਮਾਮੂਲੀ ਸੱਟਾਂ ਲੱਗੀਆਂ ਅਤੇ ਉਹ ਵਾਲ-ਵਾਲ ਬਚ ਗਏ। ਮੌਕੇ ’ਤੇ ਇਕੱਠੇ ਹੋਏ ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਨੂੰ ਹਰੇਕ ਗੱਡੀ ਦੇ ਅੱਗੇ-ਪਿੱਛੇ ਰਿਫਲੈਕਟਰ ਲਾਉਣੇ ਚਾਹੀਦੇ ਹਨ ਤਾਂ ਜੋ ਇਸ ਤਰ੍ਹਾਂ ਦੀਆਂ ਘਟਨਾਵਾਂ ’ਤੇ ਰੋਕ ਲੱਗ ਸਕੇ।

ਇਹ ਵੀ ਪੜ੍ਹੋ :  ਅਮਰੀਕਾ ਭੇਜਣ ਲਈ ਪਹਿਲਾਂ ਮੰਗੇ 10 ਲੱਖ, ਵੀਜ਼ਾ ਲੱਗਣ ’ਤੇ ਏਜੰਟ ਵੱਲੋਂ ਕੀਤੀ ਗਈ ਮੰਗ ਨੇ ਉਡਾਏ ਪਰਿਵਾਰ ਦੇ ਹੋਸ਼
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

shivani attri

Content Editor

Related News