ਛੁੱਟੀ ਦੇ ਸਮੇਂ ਮੇਨ ਗੇਟ ਕੋਲ ਹੀ ਖੜ੍ਹੇ ਕੀਤੇ ਜਾਂਦੇ ਹਨ ਵਾਹਨ, ਖਤਰਾ ਅਜੇ ਵੀ ਬਰਕਰਾਰ

Wednesday, Jul 24, 2019 - 02:14 PM (IST)

ਛੁੱਟੀ ਦੇ ਸਮੇਂ ਮੇਨ ਗੇਟ ਕੋਲ ਹੀ ਖੜ੍ਹੇ ਕੀਤੇ ਜਾਂਦੇ ਹਨ ਵਾਹਨ, ਖਤਰਾ ਅਜੇ ਵੀ ਬਰਕਰਾਰ

ਜਲੰਧਰ (ਵਰੁਣ)—ਕੇ. ਐੱਮ. ਵੀ. ਸੰਸਕ੍ਰਿਤੀ ਸਕੂਲ ਦੇ ਬਾਹਰ ਹੋਏ ਹਾਦਸੇ ਤੋਂ ਬਾਅਦ ਜੋ ਦ੍ਰਿਸ਼ ਵੇਖਣ ਨੂੰ ਮਿਲਿਆ, ਉਹ ਕਾਫੀ ਚਿੰਤਤ ਕਰਨ ਵਾਲਾ ਸੀ। ਛੁੱਟੀ ਤੋਂ ਬਾਅਦ ਸਕੂਲ ਦੇ ਮੇਨ ਗੇਟ ਦੇ ਅੱਗੇ ਹੀ ਕਤਾਰਾਂ ਲਗਾ ਕੇ ਖੜ੍ਹੇ ਦੋਪਹੀਆ ਵਾਹਨਾਂ ਅਤੇ ਗੱਡੀਆਂ ਕਾਰਨ ਰੋਡ ਤਾਂ ਬਲਾਕ ਹੋ ਹੀ ਰਹੀ ਸੀ, ਉਥੇ ਦੋਬਾਰਾ ਹਾਦਸਾ ਹੋਣ ਦਾ ਡਰ ਵੀ ਬਣਿਆ ਹੋਇਆ ਸੀ।ਸਕੂਲ ਦੇ 3-3 ਸਕਿਓਰਿਟੀ ਉਥੇ ਖੜ੍ਹੇ ਮਾਪਿਆਂ ਨੂੰ ਗੱਡੀਆਂ ਸਾਈਡ 'ਤੇ ਖੜ੍ਹੀਆਂ ਕਰਨ ਲਈ ਕਹਿ ਰਹੇ ਸਨ ਪਰ ਕੋਈ ਸੁਣ ਨਹੀਂ ਸੀ ਰਿਹਾ। ਸਕੂਲ ਦਾ ਇਕ ਹੀ ਗੇਟ ਹੈ, ਜਿਸ ਰਾਹੀਂ ਬੱਚੇ ਤੇ ਬੱਸਾਂ ਇਕੱਠੇ ਨਿਕਲਦੇ ਹਨ। ਸਿਰਫ ਇਹ ਸਕੂਲ ਹੀ ਨਹੀਂ, ਸਗੋਂ ਬਾਕੀ ਕਈ ਸਕੂਲਾਂ ਦਾ ਵੀ ਇਹ ਹੀ ਹਾਲ ਹੈ। ਦੁਬਾਰਾ ਅਜਿਹਾ ਹਾਦਸਾ ਨਾ ਹੋਵੇ, ਇਸ ਲਈ ਟ੍ਰੈਫਿਕ ਪੁਲਸ ਨੇ ਤਿਆਰੀ ਸ਼ੁਰੂ ਕਰ ਦਿੱਤੀ ਹੈ।

ਏ. ਡੀ. ਸੀ. ਪੀ. ਅਸ਼ਵਨੀ ਕੁਮਾਰ ਦਾ ਕਹਿਣਾ ਹੈ ਕਿ ਉਹ ਪ੍ਰਾਈਵੇਟ ਸਕੂਲਾਂ ਦੇ ਪ੍ਰਬੰਧਕਾਂ ਨਾਲ ਜਲਦੀ ਮੀਟਿੰਗ ਕਰ ਕੇ ਉਨ੍ਹਾਂ ਨੂੰ ਗਾਈਡਲਾਈਨਜ਼ ਦੇਣਗੇ। ਉਨ੍ਹਾਂ ਨੂੰ ਹਦਾਇਤਾਂ ਦਿੱਤੀਆਂ ਜਾਣਗੀਆਂ ਕਿ ਮੇਨ ਗੇਟ ਦੇ ਕੋਲ ਕੋਈ ਵਾਹਨ ਖੜ੍ਹਾ ਨਾ ਹੋਣ ਦਿੱਤਾ ਜਾਵੇ ਅਤੇ ਨਾ ਹੀ ਉਥੋਂ ਬੱਚਿਆਂ ਨੂੰ ਚੁੱਕਿਆ ਅਤੇ ਉਤਾਰਿਆ ਜਾਵੇ। ਮਾਪੇ ਆਪਣੇ ਵਾਹਨਾਂ ਨੂੰ ਸਕੂਲ ਤੋਂ ਕੁਝ ਦੂਰੀ 'ਤੇ ਖੜ੍ਹੇ ਕਰਕੇ ਪੈਦਲ ਬੱਚਿਆਂ ਨੂੰ ਛੱਡਣ ਗੇਟ ਤੱਕ ਆਉਣ। ਏ. ਡੀ. ਸੀ. ਪੀ. ਅਸ਼ਵਨੀ ਕੁਮਾਰ ਨੇ ਕਿਹਾ ਕਿ ਮਾਪੇ ਬੱਚਿਆਂ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਲਾਪਰਵਾਹੀ ਨਾ ਵਰਤਣ।


author

shivani attri

Content Editor

Related News