ਬੇਕਾਬੂ ਹੋ ਕੇ ਪਲਟੀ ਮਿੰਨੀ ਬੱਸ, 9 ਯਾਤਰੀ ਜ਼ਖਮੀ

02/03/2020 11:08:28 AM

ਗੜ੍ਹਸ਼ੰਕਰ (ਸ਼ੋਰੀ)— ਪਿੰਡ ਐਮਾ ਜੱਟਾ ਦੇ ਨੇੜੇ ਇਕ ਮਿੰਨੀ ਬੱਸ ਪਲਟ ਜਾਣ ਕਰਕੇ ਸੜਕ ਹਾਦਸਾ ਵਾਪਰ ਗਿਆ। ਇਸ ਹਾਦਸੇ 'ਚ ਕਰੀਬ 9 ਲੋਕ ਜ਼ਖਮੀ ਹੋ ਗਏ। ਮਿਲੀ ਜਾਣਕਾਰੀ ਮੁਤਾਬਕ ਕੋਟ ਫਤੂਹੀ ਤੋਂ ਸਵੇਰੇ 8 ਵਜੇ ਚੱਲੀ ਮਿੰਨੀ ਬੱਸ ਪੀ. ਬੀ. 32-ਡੀ 4884 ਜਿਵੇਂ ਹੀ ਪਿੰਡ ਐਮਾ ਜੱਟਾ ਨੇੜੇ ਪਹੁੰਚੀ ਤਾਂ ਕੰਟਰੋਲ ਤੋਂ ਬਾਹਰ ਹੋ ਕੇ ਬਿਸਤ ਦੋਆਬ ਨਹਿਰ ਵੱਲ ਪਲਟ ਗਈ। ਬੱਸ ਕਿਨਾਰੇ 'ਤੇ ਫਸ ਗਈ, ਜਿਸ ਨਾਲ ਵੱਡਾ ਹਾਦਸਾ ਹੋਣੋਂ ਟਲ ਗਿਆ। ਜ਼ਖਮੀਆਂ 'ਚ ਹਰਪ੍ਰੀਤ ਸਿੰਘ ਪੁੱਤਰ ਭੁਪਿੰਦਰ ਸਿੰਘ, ਸਿਮਰਜੀਤ ਪੁੱਤਰੀ ਓਂਕਾਰ ਸਿੰਘ ਕੋਟਲਾ, ਨਵਦੀਪ ਕੌਰ ਪੁੱਤਰੀ ਬਲਬੀਰ ਸਿੰਘ, ਰਾਜਦੀਪ ਕੌਰ ਪੁੱਤਰੀ ਕੁਲਵਿੰਦਰ ਸਿੰਘ, ਰਾਜ ਕੁਮਾਰੀ ਪਤਨੀ ਜਤਿੰਦਰ ਪਾਲ, ਸੰਤੋਸ਼ ਪਤਨੀ ਅਵਤਾਰ ਸਿੰਘ ਆਦਿ ਸ਼ਾਮਲ ਹਨ। ਇਨ੍ਹਾਂ ਨੂੰ ਪ੍ਰਾਇਮਰੀ ਹੈਲਥ ਸੈਂਟਰ ਫੌਜੀ ਇਲਾਜ ਲਈ ਲਿਜਾਇਆ ਗਿਆ, ਜਿੱਥੋਂ ਚਾਰ ਵਿਅਕਤੀਆਂ ਨੂੰ ਗੜ੍ਹਸ਼ੰਕਰ ਦੇ ਹਸਪਤਾਲ 'ਚ ਰੈਫਰ ਕਰ ਦਿੱਤਾ ਗਿਆ।


shivani attri

Content Editor

Related News