26 ਕਿਲੋਮੀਟਰ ਦੌੜ ਕੇ ਮਨਾਇਆ 26 ਜਨਵਰੀ ਨੂੰ ਗਣਤੰਤਰ ਦਿਵਸ ਦਾ ਜਸ਼ਨ

Wednesday, Jan 27, 2021 - 02:21 PM (IST)

26 ਕਿਲੋਮੀਟਰ ਦੌੜ ਕੇ ਮਨਾਇਆ 26 ਜਨਵਰੀ ਨੂੰ ਗਣਤੰਤਰ ਦਿਵਸ ਦਾ ਜਸ਼ਨ

ਗੜ੍ਹਸ਼ੰਕਰ /ਜੰਮੂ (ਸ਼ੋਰੀ)- 26 ਜਨਵਰੀ ਨੂੰ ਮਨਾਉਣ ਦਾ ਇਕ ਨਿਵੇਕਲਾ ਉਪਰਾਲਾ ਜੰਮੂ ਸ਼ਹਿਰ ਵਿੱਚ ਵੇਖਣ ਨੂੰ ਮਿਲਿਆ। ਜੰਮੂ ਸ਼ਹਿਰ ਦੇ ਜੇ. ਕੇ. 47 ਮੈਂਬਰਾਂ ਦੇ ਗਰੁੱਪ ਵੱਲੋਂ ਆਪਣੀ ਦੇਸ਼ ਭਗਤੀ ਦਾ ਜਜ਼ਬਾ ਵਿਖਾਉਂਦੇ ਹੋਏ ਗਣਤੰਤਰ ਦਿਵਸ ਮੌਕੇ 26 ਕਿਲੋਮੀਟਰ ਦਾ ਸਫ਼ਰ ਰਾਸ਼ਟਰੀ ਝੰਡੇ ਨੂੰ ਲਹਿਰਾਉਂਦੇ ਹੋਏ ਤੈਅ ਕੀਤਾ ਗਿਆ।

PunjabKesari

ਇਸ ਗਰੁੱਪ ਦੇ ਮੈਂਬਰ ਵਿਕਾਸ ਸ਼ਰਮਾ ਨੇ ਗੱਲਬਾਤ ਕਰਦੇ ਦੱਸਿਆ ਕਿ ਇਨ੍ਹਾਂ 47 ਮੈਂਬਰਾਂ ਵਿੱਚੋਂ 7 ਮੈਂਬਰਾਂ ਨੇ ਪੈਦਲ ਅਤੇ 40 ਮੈਂਬਰਾਂ ਨੇ ਸਾਈਕਲ ਉਤੇ ਇਹ ਸਫ਼ਰ ਤੈਅ ਕੀਤਾ। ਉਨ੍ਹਾਂ ਦੱਸਿਆ ਕਿ ਜੰਮੂ ਏਅਰਪੋਰਟ ਤੋਂ ਸਵੇਰੇ 7 ਵਜੇ ਇਨ੍ਹਾਂ ਨੇ ਇਹ ਦੌੜ ਅਰੰਭ ਕੀਤੀ ਜੋ ਕਿ ਤਿੰਨ ਘੰਟੇ ਪੰਜ ਮਿੰਟ ਵਿਚ ਮੁਕੰਮਲ ਕੀਤੀ ਗਈ। 

ਵਿਕਾਸ ਸ਼ਰਮਾ ਨੇ ਦੱਸਿਆ ਕਿ ਜੰਮੂ ਏਅਰਪੋਰਟ ਤੋਂ ਪਠਾਨਕੋਟ ਰੋਡ ਉਤੇ ਕੇ. ਐੱਫ. ਸੀ. ਤਕ ਉਨ੍ਹਾਂ ਨੇ ਇਸ ਦੌੜ ਦੌਰਾਨ ਰਾਸ਼ਟਰੀ ਝੰਡੇ ਆਪਣੇ ਹੱਥਾਂ ਵਿਚ ਪੂਰੇ ਸਫ਼ਰ ਦੌਰਾਨ ਚੁੱਕ ਰੱਖੇ ਅਤੇ ਰਸਤੇ ਵਿਚ ਭਾਰਤ ਮਾਤਾ ਦੇ ਜੈਕਾਰੇ ਛੱਡਦੇ ਹੋਏ ਇਸ ਸਫ਼ਰ ਨੂੰ ਤੈਅ ਕੀਤਾ। 


author

shivani attri

Content Editor

Related News