ਰੀਹੈਬਲੀਟੇਸ਼ਨ ਇੰਪਲਾਈਜ਼ ਯੂਨੀਅਨ ਦੀ ਸਿਹਤ ਮੰਤਰੀ ਨਾਲ ਹੋਈ ਮੀਟਿੰਗ

Thursday, Sep 12, 2019 - 03:34 PM (IST)

ਰੀਹੈਬਲੀਟੇਸ਼ਨ ਇੰਪਲਾਈਜ਼ ਯੂਨੀਅਨ ਦੀ ਸਿਹਤ ਮੰਤਰੀ ਨਾਲ ਹੋਈ ਮੀਟਿੰਗ

ਕਪੂਰਥਲਾ (ਵਿਪਨ)— ਅੱਜ ਗੌਰਮਿੰਟ ਡਰੱਗ ਡੀ ਐਡੀਕਸ਼ਨ ਅਤੇ ਰੀਹੈਬਲੀਟੇਸ਼ਨ ਇੰਪਲਾਈਜ਼ ਯੂਨੀਅਨ ਪੰਜਾਬ ਦੇ ਵਫਦ ਦੀ ਸੂਬਾ ਪ੍ਰਧਾਨ ਪਰਮਿੰਦਰ ਸਿੰਘ, ਜਨਰਲ ਸਕੱਤਰ ਪ੍ਰਸ਼ਾਂਤ ਆਦਿਆ, ਜ਼ਿਲਾ ਪ੍ਰਧਾਨ ਮੋਹਾਲੀ ਗੁਰਿੰਦਰ ਸਿੰਘ ਦੀ ਮੌਜੂਦਗੀ 'ਚ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨਾਲ ਚੰਡੀਗੜ੍ਹ ਵਿਖੇ ਪੰਜਾਬ ਸਿਵਲ ਸਕਤਰੇਤ 'ਚ ਇਕ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੌਰਾਨ ਉਨ੍ਹਾਂ ਨੇ ਯੂਨੀਅਨ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਸੁਣਦੇ ਹੋਏ ਪੂਰਨ ਤੌਰ 'ਤੇ ਹਲ ਕਰਵਾਉਣ ਦਾ ਭਰੋਸਾ ਦਿੱਤਾ ਅਤੇ ਆਉਣ ਵਾਲੀ 26 ਨੂੰ ਪੰਜਾਬ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ 03:30 ਵਜੇ ਮੀਟਿੰਗ ਦਾ ਸੱਦਾ ਦਿੱਤਾ। ਜਿਸ ਸੰਬੰਧ 'ਚ ਯੂਨੀਅਨ ਕਾਰਜਕਾਰੀ ਕਮੇਟੀ ਮੈਂਬਰਾਂ ਵੱਲੋਂ ਸਿਹਤ ਮੰਤਰੀ ਜੀ ਦੀ ਸਹਿਮਤੀ ਉਪਰੰਤ 21/09/2019 ਦੀ ਪਟਿਆਲਾ ਵਿਖੇ ਹੋਣ ਵਾਲੀ ਲੜੀਵਾਰ ਭੁੱਖ ਹੜਤਾਲ/ਮਰਨ ਵਰਤ 26 ਤੱਕ ਅਸਥਾਈ ਤੌਰ 'ਤੇ ਫਿਲਹਾਲ ਟਾਲ ਦਿੱਤੀ ਗਈ। ਅਗਲਾ ਫੈਸਲਾ 26 ਤੋਂ ਬਾਅਦ ਲਿਆ ਜਾਵੇਗਾ।


author

shivani attri

Content Editor

Related News