ਸਡ਼ਕ ਕੰਢਿਓਂ ਨੌਜਵਾਨ ਦੀ ਲਾਸ਼ ਬਰਾਮਦ

Thursday, Jun 27, 2019 - 01:16 AM (IST)

ਸਡ਼ਕ ਕੰਢਿਓਂ ਨੌਜਵਾਨ ਦੀ ਲਾਸ਼ ਬਰਾਮਦ

ਗਡ਼੍ਹਦੀਵਾਲਾ, (ਜਤਿੰਦਰ)- ਹੁਸ਼ਿਆਰਪੁਰ-ਦਸੂਹਾ ਮੇਨ ਰੋਡ ’ਤੇ ਅੱਡਾ ਬਡਿਆਲ ਤੋਂ ਡੱਫਰ ਨੂੰ ਜਾਂਦੀ ਲਿੰਕ ਸੜਕ ਕੰਢਿਓਂ ਅੱਜ ਇਕ ਨੌਜਵਾਨ ਦੀ ਲਾਸ਼ ਬਰਾਮਦ ਹੋਣ ਦਾ ਸਮਾਚਾਰ ਹੈ। ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ ਜਦੋਂ ਲੋਕ ਸੈਰ ਕਰ ਰਹੇ ਸਨ ਤਾਂ ਉਨ੍ਹਾਂ ਉਕਤ ਸਥਾਨ ’ਤੇ ਸਡ਼ਕ ਕੰਢੇ ਇਕ ਨੌਜਵਾਨ ਦੀ ਲਾਸ਼ ਪਈ ਦੇਖੀ, ਜਿਸ ਦੇ ਨੱਕ ਵਿਚੋਂ ਝੱਗ ਨਿਕਲ ਰਹੀ ਸੀੇ। ਸੂਚਨਾ ਮਿਲਣ ’ਤੇ ਥਾਣਾ ਗਡ਼੍ਹਦੀਵਾਲਾ ਦੀ ਪੁਲਸ ਮੌਕੇ ’ਤੇ ਪਹੁੰਚ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਹਰਪ੍ਰੀਤ ਸਿੰਘ ਉਰਫ ਹੈਪੀ (22) ਪੁੱਤਰ ਲਖਵਿੰਦਰ ਸਿੰਘ ਵਾਸੀ ਵਾਰਡ ਨੰਬਰ-4 ਗਡ਼੍ਹਦੀਵਾਲਾ ਵਜੋਂ ਹੋਈ ਹੈ, ਜੋ ਕਿ ਆਪਣੇ ਪਿਤਾ ਦੀ ਮੌਤ ਹੋਣ ਪਿੱਛੋਂ ਗਡ਼੍ਹਦੀਵਾਲਾ ਵਿਖੇ ਆਪਣੀ ਭੂਆ ਦੇ ਘਰ ਵਿਚ ਰਹਿ ਰਿਹਾ ਸੀ।

ਡੀ. ਐੱਸ. ਪੀ. ਟਾਂਡਾ ਗੁਰਪ੍ਰੀਤ ਸਿੰਘ ਮੌਕੇ ’ਤੇ ਪਹੁੰਚ ਗਏ ਸਨ। ਉਨ੍ਹਾਂ ਕਿਹਾ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਨੌਜਵਾਨ ਦੀ ਮੌਤ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ। ਮ੍ਰਿਤਕ ਨੌਜਵਾਨ ਦੀ ਭੂਆ ਸੁਰਿੰਦਰ ਕੌਰ ਪਤਨੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਹੁਸ਼ਿਆਰਪੁਰ ਵਿਖੇ ਇਕ ਫੈਕਟਰੀ ਵਿਚ ਨੌਕਰੀ ਕਰਦਾ ਸੀ ਅਤੇ ਬੀਤੀ ਸ਼ਾਮ ਲਗਭਗ 5 ਵਜੇ ਘਰੋਂ ਗਰਾਊਂਡ ਵਿਚ ਖੇਡਣ ਗਿਆ ਸੀ। ਪੁਲਸ ਨੇ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦਸੂਹਾ ਵਿਖੇ ਭੇਜ ਦਿੱਤੀ ਹੈ ਅਤੇ ਮ੍ਰਿਤਕ ਦੀ ਭੂਆ ਦੇ ਬਿਆਨਾਂ ਦੇ ਆਧਾਰ ’ਤੇ ਪੁਲਸ ਵੱਲੋਂ 174 ਦੀ ਕਾਰਵਾਈ ਕੀਤੀ ਗਈ ਹੈ।


author

Bharat Thapa

Content Editor

Related News