ਲੱਗਣ ਵਾਲੇ ਕੂੜੇ ਦੇ ਕਾਰਖਾਨੇ ਨੂੰ ਲੈ ਕੇ ਰੀਅਲ ਅਸਟੇਟ ਕਾਰੋਬਾਰੀ ਚੁੱਪ, ਪ੍ਰੇਸ਼ਾਨ ਲੋਕਾਂ ਨੇ ਬਣਾਈ ਯੂਨਾਈਟਿਡ ਰੈਜ਼ੀਡੈਂਟ ਫੋਰਮ

Saturday, Feb 03, 2024 - 05:11 PM (IST)

ਜਲੰਧਰ (ਖੁਰਾਣਾ)–ਸਾਰੇ ਸ਼ਹਿਰ ਦੇ ਸੀਵਰ ਦਾ ਪਾਣੀ ਇਸ ਸਮੇਂ ਜਿਸ ਫੋਲੜੀਵਾਲ ਸੀਵਰੇਜ ਟਰੀਟਮੈਂਟ ਪਲਾਂਟ ਵਿਚ ਜਾ ਰਿਹਾ ਹੈ, ਇਸ ਪਲਾਂਟ ਦੀ ਕੰਧ ਤੋਂ ਹੀ 66 ਫੁੱਟੀ ਰੋਡ ਸ਼ੁਰੂ ਹੁੰਦੀ ਹੈ, ਜਿੱਥੇ ਪਿਛਲੇ ਕੁਝ ਸਮੇਂ ਤੋਂ ਕਾਫ਼ੀ ਤੇਜ਼ੀ ਨਾਲ ਵਿਕਾਸ ਹੋ ਰਿਹਾ ਹੈ ਅਤੇ ਪ੍ਰਾਪਰਟੀ ਸੈਕਟਰ ਪੂਰੇ ਬੂਮ ’ਤੇ ਹੈ। ਇਥੇ ਸਭ ਤੋਂ ਪਹਿਲਾਂ ਫਲੈਟ ਕਲਚਰ ਵਿਕਸਿਤ ਹੋਇਆ ਅਤੇ ਹੁਣ ਵਿਲਾ ਤੋਂ ਲੈ ਕੇ ਕਈ ਤਰ੍ਹਾਂ ਦੇ ਹਾਊਸਿੰਗ ਪ੍ਰਾਜੈਕਟ ਅਤੇ ਆਲੀਸ਼ਾਨ ਕਾਲੋਨੀਆਂ ਇਥੇ ਡਿਵੈੱਲਪ ਹੋਣ ਲੱਗੀਆਂ ਹਨ। ਇਹ ਵੱਖ ਗੱਲ ਹੈ ਕਿ 66 ਫੁੱਟੀ ਰੋਡ ਦਾ ਪੂਰਾ ਇਲਾਕਾ ਪਿਛਲੇ ਲੰਮੇ ਸਮੇਂ ਤੋਂ ਸੀਵਰੇਜ ਟਰੀਟਮੈਂਟ ਪਲਾਂਟ ਵਿਚੋਂ ਉੱਠਦੀ ਬਦਬੂ ਕਾਰਨ ਕਾਫ਼ੀ ਪ੍ਰੇਸ਼ਾਨ ਹੈ ਪਰ ਹੁਣ ਇਥੇ ਨਗਰ ਨਿਗਮ ਨੇ ਕੂੜੇ ਤੋਂ ਖਾਦ ਬਣਾਉਣ ਵਾਲਾ ਕਾਰਖਾਨਾ ਵੀ ਲਾਉਣ ਦਾ ਫ਼ੈਸਲਾ ਲਿਆ ਹੈ।

ਇਸ ਬਾਬਤ ਸਾਰੀਆਂ ਤਿਆਰੀਆਂ ਹੋ ਚੁੱਕੀਆਂ ਹਨ। ਜਲਦ ਫੋਲੜੀਵਾਲ ਪਲਾਂਟ ਦੇ ਅੰਦਰ ਸ਼ੈੱਡ ਆਦਿ ਬਣਾ ਕੇ ਕੂੜੇ ਤੋਂ ਖਾਦ ਅਤੇ ਵੇਸਟ ਪਲਾਸਟਿਕ ਤੋਂ ਟਾਈਲਾਂ ਆਦਿ ਬਣਾਉਣ ਦਾ ਪ੍ਰਾਜੈਕਟ ਸ਼ੁਰੂ ਕਰ ਿਦੱਤਾ ਜਾਵੇਗਾ। ਮੰਨਿਆ ਜਾ ਰਿਹਾ ਹੈ ਕਿ ਸੀਵਰੇਜ ਟਰੀਟਮੈਂਟ ਪਲਾਂਟ ਵਿਚੋਂ ਉੱਠਦੀ ਬਦਬੂ ਤੋਂ ਬਾਅਦ ਜੇਕਰ ਇਸ ਇਲਾਕੇ ਵਿਚ ਕੂੜੇ ਤੋਂ ਖਾਦ ਬਣਾਉਣ ਵਾਲਾ ਕਾਰਖਾਨਾ ਲੱਗਦਾ ਹੈ ਤਾਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਵਿਚ ਹੋਰ ਵਾਧਾ ਹੋਵੇਗਾ। ਅਜਿਹੀਆਂ ਸਮੱਸਿਆਵਾਂ ਦੀ ਸੰਭਾਵਨਾ ਦੇ ਬਾਵਜੂਦ 66 ਫੁੱਟੀ ਰੋਡ ਇਲਾਕੇ ਵਿਚ ਪ੍ਰਾਪਰਟੀ ਦਾ ਕਾਰੋਬਾਰ ਕਰਨ ਵਾਲੇ ਰੀਅਲ ਅਸਟੇਟ ਕਾਰੋਬਾਰੀ, ਡਿਵੈੱਲਪਰਸ, ਕਾਲੋਨਾਈਜ਼ਰ ਅਤੇ ਪ੍ਰਾਪਰਟੀ ਡੀਲਰ ਆਦਿ ਕੂੜੇ ਦੇ ਕਾਰਖਾਨੇ ਨੂੰ ਲੈ ਕੇ ਕੋਈ ਿਵਰੋਧ ਨਹੀਂ ਜਾ ਰਹੇ ਅਤੇ ਬਿਲਕੁਲ ਸ਼ਾਂਤ ਬੈਠੇ ਹਨ। ਇਨ੍ਹਾਂ ਰੀਅਲ ਅਸਟੇਟ ਕਾਰੋਬਾਰੀਆਂ ਵੱਲੋਂ ਅੱਜ ਤਕ ਇਕ ਚਿੱਠੀ ਵੀ ਸਬੰਧਤ ਅਥਾਰਿਟੀ ਨੂੰ ਨਹੀਂ ਭੇਜੀ ਗਈ।

ਇਹ ਵੀ ਪੜ੍ਹੋ:  ਵੱਡੀ ਖ਼ਬਰ: ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਨੇ ਦਿੱਤਾ ਅਸਤੀਫ਼ਾ

ਇਸ ਕਾਰਨ ਨਗਰ ਨਿਗਮ ਨੇ ਇਸ ਪ੍ਰਾਜੈਕਟ ਨੂੰ ਲਾਉਣ ਦੀ ਿਤਆਰੀ ਲਗਭਗ ਪੂਰੀ ਕਰ ਲਈ ਹੈ। ਇਸ ਪ੍ਰਾਜੈਕਟ ਲਈ ਨਿਗਮ ਕੋਲ 8 ਕਰੋੜ 40 ਲੱਖ ਰੁਪਏ ਦੀ ਰਕਮ ਵੀ ਆ ਚੁੱਕੀ ਹੈ ਅਤੇ ਕੁਝ ਮਸ਼ੀਨਰੀ ਦੀ ਖਰੀਦ ਤਕ ਹੋ ਚੁੱਕੀ ਹੈ। ਇਸ ਸਬੰਧੀ ਡੀ. ਪੀ. ਆਰ. ਨੂੰ ਚੰਡੀਗੜ੍ਹ ਤੋਂ ਵੀ ਮਨਜ਼ੂਰੀ ਮਿਲ ਚੁੱਕੀ ਹੈ ਅਤੇ ਨਿਗਮ ਨੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੂੰ ਵੀ ਲਿਖ ਕੇ ਦੇ ਦਿੱਤਾ ਹੈ ਕਿ ਸ਼ਹਿਰ ਦੇ ਕੂੜੇ ਦੀ ਸਮੱਸਿਆ ਦਾ ਹੱਲ ਕਰਨ ਲਈ 66 ਫੁੱਟੀ ਰੋਡ ’ਤੇ ਪ੍ਰੋਸੈਸਿੰਗ ਪਲਾਂਟ ਲਾਇਆ ਜਾ ਰਿਹਾ ਹੈ। ਇਸ ਸਮੇਂ 66 ਫੁੱਟੀ ਰੋਡ ’ਤੇ ਜਿਸ ਤਰ੍ਹਾਂ ਨਾਲ ਪ੍ਰਾਪਰਟੀ ਮਾਰਕੀਟ ਵਿਚ ਤੇਜ਼ੀ ਹੈ ਅਤੇ ਜ਼ਮੀਨਾਂ, ਫਲੈਟਾਂ ਆਦਿ ਦੇ ਭਾਅ ਲਗਾਤਾਰ ਚੜ੍ਹ ਰਹੇ ਹਨ, ਉਸ ਤੋਂ ਲੱਗਦਾ ਹੈ ਕਿ ਪ੍ਰਾਫਿਟ ਬਣਾਉਣ ਦੇ ਚੱਕਰ ਵਿਚ ਪ੍ਰਾਪਰਟੀ ਕਾਰੋਬਾਰੀ ਸ਼ਾਇਦ ਇਹ ਭੁੱਲ ਗਏ ਹਨ ਕਿ ਆਉਣ ਵਾਲੇ ਸਮੇਂ ਵਿਚ ਟਰੀਟਮੈਂਟ ਪਲਾਂਟ ਅਤੇ ਕੂੜੇ ਦੇ ਕਾਰਖਾਨੇ ਕਾਰਨ ਇਸ ਇਲਾਕੇ ਨੂੰ ਕਿਹੜੀਆਂ ਸਮੱਸਿਆਵਾਂ ਨਾਲ ਜੂਝਣਾ ਪਵੇਗਾ।

PunjabKesari

ਫਿਲਹਾਲ ਸਭ ਦਾ ਧਿਆਨ ਪ੍ਰਾਜੈਕਟ ਬਣਾਉਣ, ਇਨਵੈਸਟ ਕਰਵਾਉਣ ਅਤੇ ਮੁਨਾਫ਼ਾ ਖਾਣ ਵੱਲ ਹੀ ਲੱਗਾ ਹੋਇਆ ਹੈ। ਖ਼ਾਸ ਗੱਲ ਇਹ ਵੀ ਹੈ ਕਿ ਕਿਸੇ ਵੀ ਸਿਆਸੀ ਪਾਰਟੀ ਦੇ ਆਗੂ ਨੇ ਆਪਣੇ ਪੱਧਰ ’ਤੇ ਇਸ ਪਲਾਂਟ ਦਾ ਵਿਰੋਧ ਆਦਿ ਨਹੀਂ ਕੀਤਾ ਹੈ। ਸੱਤਾ ਧਿਰ ਹੋਵੇ ਜਾਂ ਵਿਰੋਧੀ ਸਭ ਇਸ ਮਾਮਲੇ ਨੂੰ ਲੈ ਕੇ ਚੁੱਪ ਬੈਠੇ ਹਨ, ਜਦੋਂ ਕਿ ਇਤਿਹਾਸ ਗਵਾਹ ਹੈ ਕਿ ਸ਼ਹਿਰ ਵਿਚ ਜਦੋਂ ਪਹਿਲਾ ਕੂੜੇ ਦਾ ਕਾਰਖਾਨਾ ਜਮਸ਼ੇਰ ਪਿੰਡ ਵਿਚ ਲੱਗਣ ਜਾ ਰਿਹਾ ਸੀ ਤਾਂ ਉਥੇ ਸਾਰੀਆਂ ਸਿਆਸੀ ਪਾਰਟੀਆਂ ਨੇ ਲਾਮਿਸਾਲ ਵਿਦਰੋਹ ਕੀਤਾ ਸੀ। ਇਸ ਵਾਰ ਅਜਿਹੇ ਵਿਦਰੋਹ ਦੇ ਸੁਰ ਸ਼ਾਂਤ ਬੈਠੇ ਹਨ।

ਇਹ ਵੀ ਪੜ੍ਹੋ:  ਨੂੰਹ ਵੱਲੋਂ ਧੀ ਨੂੰ ਜਨਮ ਦੇਣ ਮਗਰੋਂ ਸਹੁਰਿਆਂ ਦੇ ਬਦਲੇ ਤੇਵਰ, ਕੁੱਟਮਾਰ ਕਰ ਕੀਤਾ ਹਾਲੋ-ਬੇਹਾਲ ਤੇ ਕੱਢਿਆ ਘਰੋਂ ਬਾਹਰ

ਪਲਾਂਟ ਦਾ ਹਰ ਪੱਧਰ ’ਤੇ ਵਿਰੋਧ ਕਰੇਗੀ ਯੂਨਾਈਟਿਡ ਰੈਜ਼ੀਡੈਂਟ ਫੋਰਮ
ਰੀਅਲ ਅਸਟੇਟ ਕਾਰੋਬਾਰੀਆਂ ਦੀ ਚੁੱਪ ਅਤੇ ਸਮੂਹ ਪਾਰਟੀਆਂ ਦੇ ਆਗੂਆਂ ਵੱਲੋਂ ਕੋਈ ਪ੍ਰਤੀਕਿਰਿਆ ਨਾ ਦੇਣ ਦੇ ਬਾਵਜੂਦ 66 ਫੁੱਟੀ ਰੋਡ ਦੀਆਂ ਵੱਖ-ਵੱਖ ਸੋਸਾਇਟੀਆਂ ਦੇ ਪ੍ਰਤੀਨਿਧੀਆਂ ਨੇ ਕੂੜੇ ਤੋਂ ਖਾਦ ਬਣਾਉਣ ਵਾਲੇ ਪਲਾਂਟ ਨੂੰ ਲਾਉਣ ਦਾ ਵਿਰੋਧ ਸ਼ੁਰੂ ਕਰਦੇ ਹੋਏ ਯੂਨਾਈਟਿਡ ਰੈਜ਼ੀਡੈਂਟ ਫੋਰਮ ਦਾ ਗਠਨ ਕੀਤਾ ਹੈ, ਜਿਸਦਾ ਪ੍ਰਧਾਨ ਅਮਿਤ ਤਨੇਜਾ ਨੂੰ ਬਣਾਇਆ ਗਿਆ ਹੈ। ਇਸ ਫੋਰਮ ਦੇ ਜਨਰਲ ਸੈਕਟਰੀ ਕਰਨ ਖਰਬੰਦਾ ਹੋਣਗੇ, ਜਦੋਂ ਐਡਵਾਈਜ਼ਰ ਅਜੈਪਾਲ ਸਿੰਘ, ਵਿਸ਼ਵਾਮਿੱਤਰ ਅਰੋੜਾ ਅਤੇ ਖਜ਼ਾਨਚੀ ਦਿਨੇਸ਼ ਸਿੰਘ ਨੂੰ ਬਣਾਇਆ ਗਿਆ ਹੈ। ਕੇ. ਜੀ. ਐੱਸ. ਪੰਨੂ ਸਹਿ-ਖਜ਼ਾਨਚੀ ਹੋਣਗੇ। ਇਸ ਫੋਰਮ ਦੀ ਐਗਜ਼ੀਕਿਊਟਿਵ ਕਮੇਟੀ ਵਿਚ ਭਾਰਤ ਅਰੋੜਾ, ਨਿਤਿਨ ਗੋਇਲ, ਕਪਿਲ ਸ਼ੂਰ, ਅਮਰਪ੍ਰੀਤ ਸਿੰਘ ਮੌਂਟੀ, ਰਾਜੀਵ ਅਾਹੂਜਾ, ਰਿਤੇਸ਼ ਮਲਹੋਤਰਾ, ਸੰਜੀਵ ਅਰੋੜਾ, ਬੀ. ਡੀ. ਕਪੂਰ, ਪੰਕਜ ਕੱਕੜ, ਮੁਨੀਸ਼ ਕੁਮਾਰ, ਰਾਜੇਸ਼ ਅਗਰਵਾਲ, ਸਚਿਨ ਮਿਰਾਕਰ, ਅਜੈ ਗੁਪਤਾ ਅਤੇ ਰਵਿੰਦਰ ਿਸੰਘ ਯੂ. ਕੇ. ਨੂੰ ਲਿਆ ਗਿਆ ਹੈ।

ਇਸ ਫੋਰਮ ਦੀ ਅੱਜ ਹੋਈ ਮੀਟਿੰਗ ਵਿਚ ਐਲਾਨ ਕੀਤਾ ਗਿਆ ਕਿ ਜੇਕਰ ਇਸ ਇਲਾਕੇ ਵਿਚ ਕੂੜੇ ਦਾ ਪ੍ਰੋਸੈਸਿੰਗ ਪਲਾਂਟ ਲੱਗਦਾ ਹੈ ਤਾਂ ਵਾਤਾਵਰਣ ਨੂੰ ਕਾਫੀ ਨੁਕਸਾਨ ਪਹੁੰਚੇਗਾ, ਇਸ ਲਈ ਹਰ ਪ੍ਰਸ਼ਾਸਨਿਕ ਪੱਧਰ ’ਤੇ ਇਸ ਪਲਾਂਟ ਦਾ ਵਿਰੋਧ ਕੀਤਾ ਜਾਵੇਗਾ। ਅਮਿਤ ਤਨੇਜਾ ਨੇ ਕਿਹਾ ਕਿ ਇਸ ਇਲਾਕੇ ਵਿਚ 50 ਹਜ਼ਾਰ ਪਰਿਵਾਰ ਭਾਵ 2 ਲੱਖ ਦੇ ਲਗਭਗ ਆਬਾਦੀ ਰਹਿੰਦੀ ਹੈ, ਜਿਸ ਨੂੰ ਇਸ ਪਲਾਂਟ ਕਾਰਨ ਕਈ ਸਮੱਸਿਆਵਾਂ ਆਉਣਗੀਆਂ। ਉਨ੍ਹਾਂ ਕਿਹਾ ਕਿ ਸੰਘਣੀ ਆਬਾਦੀ ਵਾਲੇ ਰਿਹਾਇਸ਼ੀ ਇਲਾਕੇ ਵਿਚ ਅਜਿਹਾ ਪਲਾਂਟ ਲਾਉਣਾ ਨਾ ਸਿਰਫ ਵਤਾਵਰਣ ਨਾਲ ਖਿਲਵਾੜ ਹੈ, ਸਗੋਂ ਸਰਕਾਰੀ ਨਿਯਮਾਂ ਦਾ ਵੀ ਉਲੰਘਣ ਹੈ, ਜਿਸ ਨਾਲ ਸਿਹਤ ਅਤੇ ਟ੍ਰੈਫਿਕ ਸਬੰਧੀ ਸਮੱਸਿਆਵਾਂ ਵੀ ਆਉਣਗੀਆਂ ਅਤੇ ਪੂਰੇ ਇਲਾਕੇ ਦੇ ਹੋ ਰਹੇ ਵਿਕਾਸ ’ਤੇ ਅਸਰ ਪਵੇਗਾ। ਫੋਰਮ ਨੇ ਮੰਗ ਕੀਤੀ ਕਿ ਇਥੋਂ ਟਰੀਟਮੈਂਟ ਪਲਾਂਟ ਨੂੰ ਸ਼ਿਫਟ ਕੀਤਾ ਜਾਵੇ ਅਤੇ ਕੂੜੇ ਤੋਂ ਖਾਦ ਬਣਾਉਣ ਵਾਲਾ ਕਾਰਖਾਨਾ ਿਬਲਕੁਲ ਨਾ ਲੱਗਣ ਦਿੱਤਾ ਜਾਵੇ।

ਇਹ ਵੀ ਪੜ੍ਹੋ:   ਸੁਲਤਾਨਪੁਰ ਲੋਧੀ 'ਚ ਛੱਪੜ 'ਚੋਂ ਮਿਲਿਆ ਨਵਜੰਮੀ ਬੱਚੀ ਦਾ ਭਰੂਣ, ਫੈਲੀ ਸਨਸਨੀ
 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

'ਜਗਬਾਣੀ' ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


shivani attri

Content Editor

Related News