ਸਰਕਾਰ ਤੋਂ ਖ਼ਫ਼ਾ ਮੁਲਾਜ਼ਮਾਂ ਦਾ ਐਲਾਨ, 15 ਅਗਸਤ ਨੂੰ ਕਾਲੇ ਚੋਲੇ ਪਾ ਕੇ ਮਨਾਉਣਗੇ ਗੁਲਾਮੀ ਦਿਵਸ
Wednesday, Aug 04, 2021 - 06:54 PM (IST)
 
            
            ਰੂਪਨਗਰ (ਸੱਜਣ ਸੈਣੀ)- ਜਲ ਸਪਲਾਈ ਦੇ ਕੱਚੇ ਮੁਲਾਜ਼ਮਾਂ ਵੱਲੋਂ ਰੂਪਨਗਰ ਜਲ ਸਪਲਾਈ ਮਹਿਕਮੇ ਦੇ ਐਕਸੀਅਨ ਦਫ਼ਤਰ ਅੱਗੇ ਧਰਨਾ ਦੇ ਕੇ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਧਰਨਾ ਦੇ ਰਹੇ ਮੁਲਾਜ਼ਮਾਂ ਨੇ ਵਰਕਰਾਂ ਨੇ ਸਰਕਾਰ 'ਤੇ ਦੋਸ਼ ਲਗਾਏ ਕਿ ਜੋ ਸਰਕਾਰ ਵੱਲੋਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਐਲਾਨ ਕੀਤਾ ਗਿਆ, ਉਹ ਮਹਿਜ਼ ਇਕ ਡਰਾਮਾ ਹੈ । ਇਸ ਮੌਕੇ ਸਰਕਾਰ ਤੋਂ ਖ਼ਫ਼ਾ ਕੱਚੇ ਵਰਕਰਾਂ ਨੇ ਐਲਾਨ ਕੀਤਾ ਕਿ ਉਹ 15 ਅਗਸਤ ਨੂੰ ਕਾਲੇ ਚੋਲੇ ਪਾ ਕੇ ਗੁਲਾਮੀ ਦਿਵਸ ਵਜੋਂ ਮਨਾਉਣਗੇ।
ਇਹ ਵੀ ਪੜ੍ਹੋ: ਸੰਸਦ ਦੇ ਬਾਹਰ ਹੋਈ ਹਰਸਿਮਰਤ ਤੇ ਬਿੱਟੂ ਦੀ ਬਹਿਸ ’ਚ ਸੁਖਬੀਰ ਦੀ ਐਂਟਰੀ, ਦਿੱਤਾ ਵੱਡਾ ਬਿਆਨ
ਇਸ ਮੌਕੇ ਧਰਨਾ ਦੇ ਰਹੇ ਵਰਕਰਾਂ ਨੇ ਸਰਕਾਰ ਖ਼ਿਲਾਫ਼ ਭੜਾਸ ਕੱਢਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਲਗਾਤਾਰ ਲਾਰੇ ਲਾਏ ਜਾ ਰਹੇ ਹਨ ਪਰ ਪੱਕਾ ਨਹੀਂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੋ ਹੁਣ ਸਰਕਾਰ ਵੱਲੋਂ 66 ਹਜ਼ਾਰ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਐਲਾਨ ਕੀਤਾ ਗਿਆ ਉਹ ਮਹਿਜ਼ ਇਕ ਡਰਾਮਾ ਹੈ। ਧਰਨਾ ਦੇ ਰਹੇ ਮੁਲਾਜ਼ਮਾਂ ਨੇ ਐਲਾਨ ਕੀਤਾ ਕਿ ਅਗਰ ਸਰਕਾਰ ਨਿਯਮਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਭਵਿੱਖ ਦੇ ਵਿਚ ਸਰਕਾਰ ਖ਼ਿਲਾਫ਼ ਤਿੱਖਾ ਸੰਘਰਸ਼ ਹੋਵੇਗਾ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਪੰਦਰਾਂ ਅਗਸਤ ਨੂੰ ਉਹ ਕਾਲੇ ਚੋਲੇ ਪਾ ਕੇ ਗੁਲਾਮੀ ਦਿਵਸ ਵਜੋਂ ਮਨਾਉਣਗੇ।
ਇਹ ਵੀ ਪੜ੍ਹੋ: ਕੈਪਟਨ ਵੱਲੋਂ ਮੰਤਰੀਆਂ ਤੇ ਪਾਰਟੀ ਆਗੂਆਂ ਨਾਲ ਮਿਲਣ ਦਾ ਸਿਲਸਿਲਾ ਜਾਰੀ, ਵਿਕਾਸ ਕਾਰਜਾਂ ਦੀ ਲੈ ਰਹੇ ਫੀਡਬੈਕ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            