ਬੰਦ ਦਾ ਅਸਰ ਸਪਾਈਸ ਜੈੱਟ ਦੇ ਯਾਤਰੀਆਂ ''ਤੇ ਵੀ ਪਿਆ

Wednesday, Aug 14, 2019 - 12:58 PM (IST)

ਬੰਦ ਦਾ ਅਸਰ ਸਪਾਈਸ ਜੈੱਟ ਦੇ ਯਾਤਰੀਆਂ ''ਤੇ ਵੀ ਪਿਆ

ਜਲੰਧਰ/ਆਦਮਪੁਰ (ਚਾਂਦ, ਸਲਵਾਨ, ਦਿਲਬਾਗੀ)— ਆਦਮਪੁਰ ਤੋਂ ਦਿੱਲੀ ਲਈ ਦੋਆਬਾ ਖੇਤਰ ਦੀ ਇਕਲੌਤੀ ਸਪਾਈਸ ਜੈੱਟ ਫਲਾਈਟ ਨੇ 25 ਮਿੰਟ ਦੇਰੀ ਨਾਲ ਉਡਾਣ ਭਰੀ। ਮੰਗਲਵਾਰ ਨੂੰ ਪੰਜਾਬ ਬੰਦ ਦੇ ਕਰਕੇ ਲੋਕਾਂ ਦਾ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਸੀ। ਜਾਣਕਾਰੀ ਮੁਤਾਬਕ ਦਿੱਲੀ ਤੋਂ ਆਦਮਪੁਰ ਦੀ ਫਲਾਈਟ 'ਚ 71 ਯਾਤਰੀ ਆਏ। ਦੂਜੇ ਪਾਸੇ ਆਦਮਪੁਰ ਤੋਂ ਦਿੱਲੀ ਜਾਣ ਲਈ ਲਗਭਗ 54 ਦੇ ਕਰੀਬ ਯਾਤਰੀ ਬੁੱਕ ਸੀ।

ਪੰਜਾਬ ਬੰਦ ਹੋਣ ਦੇ ਕਾਰਨ ਸਿਰਫ ਆਦਮਪੁਰ ਤੋਂ ਦਿੱਲੀ ਲਈ 41 ਯਾਤਰੀਆਂ ਨੇ ਸਫਰ ਕੀਤਾ। ਦਿੱਲੀ ਦੇ ਸਮੇਂ 'ਤੇ ਸਪਾਈਸ ਜੈੱਟ ਫਲਾਈਟ ਦੁਪਹਿਰ 1.30 ਵਜੇ 'ਤੇ ਚਲੀ ਅਤੇ ਆਦਮਪੁਰ 25 ਮਿੰਟ ਦੇਰੀ ਨਾਲ ਦੁਪਹਿਰ 2.50 ਵਜੇ ਪਹੁੰਚੀ। ਉਥੇ ਦੂਜੇ ਪਾਸੇ ਆਦਮਪੁਰ ਤੇ ਦਿੱਲੀ 3.10 ਮਿੰਟ 'ਤੇ ਚਲੀ ਅਤੇ 4.28 ਵਜੇ ਪਹੁੰਚੀ, ਸਪਾਈਸ ਜੈੱਟ ਦੀ ਫਲਾਈਟ ਫੜਨ ਲਈ ਯਾਤਰੀਆਂ ਨੂੰ ਕਾਫੀ ਕਸ਼ਮਕਸ਼ ਇਸ ਬੰਦ ਦੇ ਦੌਰਾਨ ਕਰਨੀ ਪਈ।


author

shivani attri

Content Editor

Related News