ਰਾਮਨੌਮੀ ਦੇ ਜੈਕਾਰਿਆਂ ਨਾਲ ਗੂੰਜਿਆਂ ਜੇਲ ਰੋਡ (ਵੀਡੀਓ)
Friday, Mar 29, 2019 - 05:39 PM (IST)
ਜਲੰਧਰ (ਸੋਨੂੰ)—ਰਾਮਨੌਮੀ ਦੇ ਪਾਵਨ ਉਤਸਵ ਨੂੰ ਲੈ ਕੇ ਰਾਮ ਭਗਤਾਂ ਵਲੋਂ ਲਗਾਤਾਰ ਪ੍ਰਭਾਤ ਫੇਰੀਆਂ ਕੱਢੀਆਂ ਜਾ ਰਹੀਆਂ ਹਨ। ਇਸੇ ਕੜੀ ਤਹਿਤ 8ਵੀਂ ਪ੍ਰਭਾਤਫੇਰੀ ਜੇਲ ਰੋਡ ਦੇ ਸ਼੍ਰੀ ਮਹਾਲਕਸ਼ਮੀ ਮੰਦਰ ਤੋਂ ਕੱਢੀ ਗਈ। ਵੱਡੀ ਗਿਣਤੀ 'ਚ ਰਾਮ ਭਗਤਾਂ ਨੇ ਪ੍ਰਭਾਤਫੇਰੀ 'ਚ ਹਾਜ਼ਰੀ ਲਗਵਾਈ ਤੇ ਰਾਮਨਾਮ ਦੀ ਅੰਮ੍ਰਿਤ ਵਰਖਾ ਦਾ ਆਨੰਦ ਮਾਣਿਆ। ਪੰਜਾਬ ਕੇਸਰੀ ਗਰੁੱਪ ਸਮੂਹ ਦੇ ਮੁੱਖ ਸੰਪਾਦਕ ਪਦਮਸ਼੍ਰੀ ਵਿਜੇ ਚੋਪੜਾ ਜੀ ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਤੇ ਰਾਮ ਭਗਤਾਂ ਨੂੰ ਸਨਮਾਨਿਤ ਕੀਤਾ। ਮੰਦਰ ਦੇ ਅਹੁਦੇਦਾਰਾਂ ਨੇ ਸ਼੍ਰੀ ਰਾਮਨੌਮੀ ਉਤਸਵ ਕਮੇਟੀ ਵਲੋਂ 13 ਅਪ੍ਰੈਲ ਨੂੰ ਸਜਾਈ ਜਾਣ ਵਾਲੀ ਰਾਮਨੌਮੀ ਸ਼ੋਭਾਯਾਤਰਾ 'ਚ ਸ਼ਾਮਲ ਹੋਣ ਦਾ ਸੱਦਾ ਦਿੱਤਾ।

ਪ੍ਰਭਾਤਫੇਰੀ ਦੌਰਾਨ ਰਾਮ ਭਗਤਾਂ ਥਾਂ-ਥਾਂ 'ਤੇ ਵੰਨ-ਸੁਵੰਨੇ ਲੰਗਰ ਲਗਾਏ ਗਏ ਤੇ ਪ੍ਰਭਾਤ ਫੇਰੀ 'ਤੇ ਫੁੱਲਾਂ ਦੀ ਵਰਖਾ ਵੀ ਕੀਤੀ ਗਈ। ਪ੍ਰਭੂ ਸ਼੍ਰੀ ਰਾਮ ਦੇ ਭਜਨਾਂ ਤੇ ਜੈਕਾਰਿਆਂ ਨੇ ਜੇਲ ਰੋਡ ਨੂੰ ਅਯੁੱਧਿਆ ਨਗਰੀ 'ਚ ਤਬਦੀਲ ਕਰ ਦਿੱਤਾ ।
