ਗੁ. ਗੁਰੂ ਨਾਨਕ ਦਰਬਾਰ ਟਾਂਡਾ ''ਚ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ ਰੱਖੜ ਪੁੰਨਿਆ ਦਾ ਦਿਹਾੜਾ
Monday, Aug 19, 2024 - 04:54 PM (IST)
ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ)- ਗੁਰਦੁਆਰਾ ਗੁਰੂ ਨਾਨਕ ਦਰਬਾਰ ਅਸਥਾਨ ਬਾਬਾ ਸ਼੍ਰੀ ਚੰਦ ਜੀ ਟਾਂਡਾ ਸ੍ਰੀ ਹਰਗੋਬਿੰਦਪੁਰ ਰੋਡ ਨੇੜੇ ਪਿੰਡ ਗਿੱਲ-ਕੋਟਲੀ ਵਿਖੇ ਅੱਜ ਰੱਖੜ ਪੁੰਨਿਆ (ਪੂਰਨਮਾਸ਼ੀ) ਦਾ ਪਵਿੱਤਰ ਦਿਹਾੜਾ, ਸ਼ਰਧਾ ਸਤਿਕਾਰ ਤੇ ਸੇਵਾ ਭਾਵਨਾ ਨਾਲ ਮਨਾਇਆ ਗਿਆ। ਮੁੱਖ ਸੇਵਾਦਾਰ ਸੰਤ ਬਾਬਾ ਸੁਖਦੇਵ ਸਿੰਘ ਜੀ ਬੇਦੀ 16ਵੀਂ ਸੰਤਾਨ ਸ਼੍ਰੀ ਗਰੂ ਨਾਨਕ ਦੇਵ ਜੀ ਅੰਸ਼ ਵੰਸ਼ ਦਰਬਾਰ ਸ੍ਰੀ ਚੋਲਾ ਸਾਹਿਬ ਡੇਰਾ ਬਾਬਾ ਨਾਨਕ ਵਾਲਿਆਂ ਦੀ ਅਗਵਾਈ ਵਿੱਚ ਹੋਏ ਸਮਾਗਮ ਦੌਰਾਨ ਸਭ ਤੋਂ ਪਹਿਲਾਂ ਪਿਛਲੇ ਦਿਨਾਂ ਤੋਂ ਆਰੰਭ ਕੀਤੇ ਗਏ ਸ੍ਰੀ ਸਹਿਜ ਪਾਠ ਅਤੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਲੜੀ ਦੇ ਭੋਗ ਪਾਏ ਗਏ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ।
ਇਸ ਮੌਕੇ ਸਜਾਏ ਗਏ ਕੀਰਤਨ ਦਰਬਾਰ ਵਿੱਚ ਭਾਈ ਤਰਸੇਮ ਸਿੰਘ ਖਾਲਸਾ ਅੰਮ੍ਰਿਤਸਰ, ਕਥਾ ਵਾਚਕ ਭਾਈ ਹਰਵੰਤ ਸਿੰਘ ਅਤੇ ਹੋਰ ਰਾਗੀ ਢਾਡੀ ਜੱਥਿਆਂ ਨੇ ਸਮੂਹ ਸੰਗਤ ਨੂੰ ਗੁਰਬਾਣੀ ਕੀਰਤਨ ਅਤੇ ਗੁਰਮਤਿ ਵਿਚਾਰਾਂ ਦੁਆਰਾ ਨਿਹਾਲ ਕਰਦੇ ਹੋਏ ਗੁਰੂ ਚਰਨਾਂ ਨਾਲ ਜੋੜਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਪਹੁੰਚੀ ਹੋਈ ਸਮੂਹ ਸੰਗਤ ਦਾ ਧੰਨਵਾਦ ਕਰਦਿਆਂ ਮੁੱਖ ਸੇਵਾਦਾਰ ਸੰਤ ਬਾਬਾ ਸੁਖਦੇਵ ਸਿੰਘ ਜੀ ਬੇਦੀ ਨੇ ਜਿੱਥੇ ਸਮੂਹ ਸੰਗਤ ਨੂੰ ਰੱਖੜ ਪੁੰਨਿਆ ਦੇ ਪਾਵਨ ਪਵਿੱਤਰ ਦਿਹਾੜੇ 'ਤੇ ਵਧਾਈ ਦਿੱਤ, ਉੱਥੇ ਹੀ ਉਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਨੂੰ ਮਨ ਵਿੱਚ ਵਸਾ ਕੇ ਕਿਰਤ ਕਰੋ ,ਵੰਡ ਛਕੋ ਤੇ ਨਾਮ ਜਪੋ ਦੇ ਸੰਦੇਸ਼ 'ਤੇ ਚੱਲਣ ਲਈ ਪ੍ਰੇਰਤ ਕੀਤਾ।
ਇਹ ਵੀ ਪੜ੍ਹੋ- ਪੇਕਿਆਂ ਤੋਂ ਨਹੀਂ ਲਿਆ ਸਕੀ 50 ਲੱਖ ਰੁਪਏ, ਸਹੁਰਿਆਂ ਦੇ ਤਸ਼ੱਦਦ ਅੱਗੇ ਹਾਰੀ ਵਿਆਹੁਤਾ ਨੇ ਚੁੱਕਿਆ ਖ਼ੌਫ਼ਨਾਕ ਕਦਮ
ਇਸ ਮੌਕੇ ਬਾਬਾ ਸੁਖਦੇਵ ਸਿੰਘ ਜੀ ਨੇ ਸੰਗਤਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਗਲੀ ਪੂਰਨਮਾਸ਼ੀ 18 ਸਤੰਬਰ ਨੂੰ ਮਨਾਈ ਜਾਵੇਗੀ, ਜਿਸ ਦੌਰਾਨ ਬੇਦੀ ਕੁੱਲ ਦੇ ਰੱਖਿਅਕ ਬਾਬਾ ਸ਼੍ਰੀ ਚੰਦ ਜੀ ਦਾ ਪ੍ਰਕਾਸ਼ ਦਿਹਾੜਾ ਗੁਰਦੁਆਰਾ ਗੁਰੂ ਨਾਨਕ ਦਰਬਾਰ ਟਾਂਡਾ ਵਿਖੇ ਸ਼ਰਧਾ, ਸਤਿਕਾਰ ਅਤੇ ਸੇਵਾ ਭਾਵਨਾ ਨਾਲ ਮਨਾਇਆ ਜਾਵੇਗਾ। ਬਾਬਾ ਬੇਦੀ ਜੀ ਨੇ ਹੋਰ ਦੱਸਿਆ ਕਿ ਸੂਬਾ ਪੱਧਰੀ ਸਰਬ ਧਰਮ ਸੰਮੇਲਨ ਵੀ ਇਸ ਮੌਕੇ ਕਰਵਾਇਆ ਜਾਵੇਗਾ ਜਿਸ ਦੀਆਂ ਤਿਆਰੀਆਂ ਹੁਣ ਤੋਂ ਹੀ ਆਰੰਭ ਕੀਤੀਆਂ ਜਾ ਚੁੱਕੀਆਂ ਹਨ। ਸਮਾਗਮ ਦੌਰਾਨ ਗੁਰੂ ਘਰ ਵਿੱਚ ਸੇਵਾਵਾਂ ਨਿਭਾਉਣ ਵਾਲਿਆਂ ਸੇਵਾਦਾਰਾਂ ਨੂੰ ਪਾਓ ਭੇਂਟ ਕਰਕੇ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਡਾ.ਸੁਖਵਿੰਦਰ ਸਿੰਘ ਬੇਦੀ, ਡਾ. ਸੁਖਪ੍ਰੀਤ ਸਿੰਘ ਬੇਦੀ, ਡਾ. ਜਸ਼ਨ ਜੋਤ ਸਿੰਘ ਬੇਦੀ, ਕਮੇਟੀ ਪ੍ਰਧਾਨ ਨਾਜਰ ਸਿੰਘ ਸਾਹਿਬਾਜਪੁਰ, ਜਥੇਦਾਰ ਪਰਮਜੀਤ ਸਿੰਘ ਖਾਲਸਾ, ਸਟੇਟ ਐਵਾਰਡੀ ਜਥੇਦਾਰ ਵਰਿੰਦਰ ਸਿੰਘ ਮਸੀਤੀ, ਲਖਬੀਰ ਸਿੰਘ ਗਿੱਲਾ ਤੋਂ ਇਲਾਵਾ ਹਰਭਜਨ ਸਿੰਘ, ਤਰਸੇਮ ਸਿੰਘ, ਗਿਆਨੀ ਦੀਦਾਰ ਸਿੰਘ, ਸੁਖਪ੍ਰੀਤ ਸਿੰਘ, ਮਾਸਟਰ ਕਮਲ ਚੌਹਾਨ, ਸਰਪੰਚ ਗੁਰਮੀਤ ਸਿੰਘ ਤੋ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।
ਇਸੇ ਤਰ੍ਹਾਂ ਹੀ ਉਦਾਸੀਨ ਸੰਪਰਦਾਇ ਨਾਲ ਸੰਬੰਧਿਤ ਡੇਰਾ ਬਾਬਾ ਭਗਤ ਰਾਮ ਜੀ ਪਿੰਡ ਨੰਗਲ ਖੁੰਗਾ ਵਿਖੇ ਵੀ ਅੱਜ ਰੱਖੜ ਪੁੰਨਿਆ ਦਾ ਸਲਾਨਾ ਜੋੜ ਮੇਲਾ ਧੂਮ-ਧਾਮ ਨਾਲ ਮਨਾਇਆ ਗਿਆ। ਅਸਥਾਨ ਦੇ ਮੌਜੂਦਾ ਗੱਦੀ ਨਸ਼ੀਨ ਸੰਤ ਬਾਬਾ ਨਰੇਸ਼ ਗੇਰ ਜੀ ਦੀ ਅਗਵਾਈ , ਦੇਸ਼ ਵਿਦੇਸ਼ ਦੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਗਏ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸੰਗਤ ਨੇ ਹਾਜ਼ਰੀ ਲਗਵਾਈ। ਇਸ ਮੌਕੇ ਸਭ ਤੋਂ ਪਹਿਲਾਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਸਮਾਗਮ ਦੌਰਾਨ ਸੰਬੋਧਨ ਕਰਦੇ ਹੋਏ ਮੁੱਖ ਸੇਵਾਦਾਰ ਸੰਤ ਨਰੇਸ਼ ਗਿਰ ਜੀ ਪਹੁੰਚੀ ਹੋਈ ਸਮੂਹ ਸੰਗਤ ਨੂੰ ਰੱਖੜ ਪੁੰਨਿਆ ਦੇ ਪਾਵਨ ਪਵਿੱਤਰ ਤਿਉਹਾਰ 'ਤੇ ਮੁਬਾਰਕਬਾਦ ਦਿੱਤੀ ਅਤੇ ਸਮੂਹ ਸੰਗਤ ਦਾ ਧੰਨਵਾਦ ਕੀਤਾ।
ਇਹ ਵੀ ਪੜ੍ਹੋ- ਪੰਜਾਬ ਤੋਂ ਵੱਡੀ ਖ਼ਬਰ: ਜੰਗਲ 'ਚੋਂ ਮਿਲੀ ਮੁੰਡੇ-ਕੁੜੀ ਦੀ ਲਾਸ਼, ਹਾਲਤ ਵੇਖ ਪੁਲਸ ਰਹਿ ਗਈ ਹੈਰਾਨ
ਸਮਾਗਮ ਦੌਰਾਨ ਸਜਾਏ ਗਏ ਧਾਰਮਿਕ ਦੀਵਾਨ ਵਿੱਚ ਸਮੂਹ ਸੰਗਤ ਨੂੰ ਗੁਰਬਾਣੀ ਕੀਰਤਨ ਤੇ ਕਥਾ ਵਿਚਾਰਾਂ ਦੁਆਰਾ ਨਿਹਾਲ ਕਰਦੇ ਹੋਏ ਸੇਵਾ ਸਿਮਰਨ ਨਾਲ ਜੁੜਨ ਦੀ ਪ੍ਰੇਰਿਤ ਕੀਤਾ। ਇਸ ਮੌਕੇ ਦੂਰੋਂ ਨੇੜਿਓ ਪਹੁੰਚੀਆ ਸਮੂਹ ਸੰਗਤਾਂ ਨੇ ਪਵਿੱਤਰ ਅਸਥਾਨਾਂ ਤੇ ਸ਼੍ਰੀ ਨਿਸਾਨ ਸਾਹਿਬ ਵਿੱਚ ਚੜਾਉਣ ਦੀ ਸੇਵਾ ਕੀਤੀ। ਸੰਗਤ ਦੀ ਸੇਵਾ ਵਾਸਤੇ ਗੁਰੂ ਕੇ ਲੰਗਰ ਚਾਹ ਪਕੌੜਿਆਂ ਦੇ ਲੰਗਰ ਅਤੁੱਟ ਵਰਤਾਏ ਗਏ। ਇਸ ਮੌਕੇ ਸਾਬਕਾ ਸੰਸਦੀ ਸਕੱਤਰ ਦੇਸ਼ਰਾਜ ਸਿੰਘ ਧੁੱਗਾ, ਵਿਧਾਇਕ ਜਸਵੀਰ ਸਿੰਘ ਰਾਜਾ, ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਲੱਖੀ, ਅਰਵਿੰਦਰ ਸਿੰਘ ਰਸੂਲਪੁਰ, ਚੇਅਰਮੈਨ ਹਰਮੀਤ ਸਿੰਘ ਔਲਖ, ਕੇਸ਼ਵ ਸਿੰਘ ਸੈਣੀ,ਯੂਥ ਆਗੂ ਸਰਬਜੀਤ ਸਿੰਘ ਮੋਮੀ, ਸੁਖਵਿੰਦਰ ਸਿੰਘ ਮੂਨਕ, ਕੁਲਦੀਪ ਸਿੰਘ, ਬਲਵੀਰ ਬੱਬੂ, ਜਰਨੈਲ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਨੌਜਵਾਨ ਦਾ ਸ਼ਰੇਆਮ ਗੋਲ਼ੀਆਂ ਮਾਰ ਕੇ ਕਤਲ, ਮਾਪਿਆਂ ਦਾ ਸੀ ਇਕਲੌਤਾ ਪੁੱਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ