ਸ਼ਾਰਟ ਸਰਕਟ ਕਾਰਨ ਢਾਬੇ ’ਚ ਲੱਗੀ ਅੱਗ, ਮਚੀ ਭਾਜੜ

03/17/2021 10:33:54 AM

ਜਲੰਧਰ (ਸੁਧੀਰ, ਸੋਨੂੰ)– ਸਥਾਨਕ ਰੇਲਵੇ ਸਟੇਸ਼ਨ ਨੇੜੇ ਸਥਿਤ ਇਕ ਢਾਬੇ ’ਤੇ ਉਸ ਸਮੇਂ ਭਾਜੜ ਮਚ ਗਈ, ਜਦੋਂ ਇਕ ਬਿਜਲੀ ਦੀ ਤਾਰ ਨਾਲ ਹੋਏ ਸ਼ਾਰਟ ਸਰਕਟ ਕਾਰਨ ਢਾਬੇ ਵਿਚ ਪਏ ਸਿਲੰਡਰ ਨੂੰ ਅੱਗ ਲੱਗ ਗਈ। ਅੱਗ ਲੱਗਣ ਤੋਂ ਬਾਅਦ ਆਲੇ-ਦੁਆਲੇ ਦੇ ਲੋਕ ਉਥੇ ਇਕੱਠੇ ਹੋ ਗਏ, ਜਿਨ੍ਹਾਂ ਘਟਨਾ ਸਬੰਧੀ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ।

ਫਾਇਰ ਬ੍ਰਿਗੇਡ ਆਉਣ ਤੋਂ ਪਹਿਲਾਂ ਹੀ ਲੋਕਾਂ ਅਤੇ ਦੁਕਾਨਦਾਰਾਂ ਨੇ ਸਖ਼ਤ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਖੁਦ ਹੀ ਕਾਬੂ ਪਾ ਲਿਆ। ਘਟਨਾ ’ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਰੇਲਵੇ ਸਟੇਸ਼ਨ ਦੇ ਨੇੜੇ ਸਥਿਤ ਮਨੂ ਢਾਬੇ ਦੇ ਮਾਲਕ ਮਨੀਸ਼ ਕੁਮਾਰ ਨੇ ਦੱਸਿਆ ਕਿ ਅਚਾਨਕ ਬਿਜਲੀ ਦੀ ਤਾਰ ਨਾਲ ਹੋਏ ਸ਼ਾਰਟ ਸਰਕਟ ਦੌਰਾਨ ਉਹ ਢਾਬੇ ਵਿਚ ਪਏ ਸਿਲੰਡਰ ਨੂੰ ਖਿੱਚ ਰਹੇ ਸੀ। ਇਸ ਦੌਰਾਨ ਗੈਸ ਦੀ ਪਾਈਪ ਲਹਿ ਗਈ ਅਤੇ ਅੱਗ ਸਿਲੰਡਰ ਨੂੰ ਵੀ ਲੱਗ ਗਈ, ਜਿਸ ’ਤੇ ਉਨ੍ਹਾਂ ਲੋਕਾਂ ਦੀ ਮਦਦ ਨਾਲ ਕਾਬੂ ਪਾ ਲਿਆ।


shivani attri

Content Editor

Related News