ਰੇਲ ਕੋਚ ਫੈਕਟਰੀ ਨੇ ਜੂਨ ''ਚ ਕੀਤਾ 107 ਡੱਬਿਆਂ ਦਾ ਉਤਪਾਦਨ

07/02/2020 3:37:31 PM

ਕਪੂਰਥਲਾ (ਮੱਲੀ)— ਰੇਲ ਕੋਚ ਫੈਕਟਰੀ ਕਪੂਰਥਲਾ ਨੇ ਇਸ ਵਿੱਤੀ ਸਾਲ ਦੇ ਜੂਨ ਮਹੀਨੇ 'ਚ 107 ਰੇਲ ਡੱਬਿਆਂ ਦਾ ਉਤਪਾਦਨ ਕੀਤਾ ਹੈ। ਪਿਛਲੇ ਸਾਲ ਦੇ ਜੂਨ ਮਹੀਨੇ 'ਚ ਅਸਾਧਾਰਣ ਹਾਲਾਤਾਂ 'ਚ ਆਰ. ਸੀ. ਐੱਫ. ਵੱਲੋਂ 105 ਡੱਬਿਆਂ ਦਾ ਨਿਰਮਾਣ ਕੀਤਾ ਗਿਆ ਸੀ।

ਇਸ ਵਿੱਤੀ ਸਾਲ ਦੀ ਪਹਿਲੀ ਤਿਮਾਹੀ 'ਚ ਆਰ. ਸੀ. ਐੱਫ. ਨੇ 160 ਡੱਬਿਆਂ ਦਾ ਨਿਰਮਾਣ ਕੀਤਾ ਹੈ। ਇਹ ਉਤਪਾਦਨ ਭਾਰਤੀ ਰੇਲ ਦੀ ਹੋਰ ਇਕਾਈਆਂ ਇੰਟੈਗਰਲ ਕੋਚ ਫੈਕਟਰੀ ਚੇਨੱਈ ਅਤੇ ਮਾਡਰਨ ਕੋਚ ਫੈਕਟਰੀ ਰਾਏ ਬਰੇਲੀ ਦੇ ਸਾਲ 2020-21 ਦੀ ਪਹਿਲੀ ਤਿਮਾਹੀ ਦੇ ਉਤਪਾਦਨ ਤੋਂ ਵੱਧ ਹੈ। ਉਤਪਾਦਨ ਦੀ ਇਹ ਗਿਣਤੀ ਹੋਰ ਵੀ ਮਹੱਤਵਪੂਰਨ ਹੈ ਕਿਉਂਕਿ ਸਮੂਹ ਵਿਸ਼ਵ 'ਚ ਫੈਲੇ ਕੋਰੋਨਾ ਵਾਇਰਸ ਦੇ ਪ੍ਰਕੋਪ ਦੇ ਚੱਲਦੇ ਰੇਲ ਕੋਚ ਫੈਕਟਰੀ ਕਪੂਰਥਲਾ ਨੂੰ 22 ਮਾਰਚ 2020 'ਚ ਉਤਪਾਦਨ ਬੰਦ ਕਰਕੇ ਦਿੱਤਾ ਗਿਆ ਸੀ ਅਤੇ 23 ਅਪ੍ਰੈਲ 2020 ਨੂੰ ਫੈਕਟਰੀ 'ਚ 50 ਫੀਸਦੀ ਮੈਨ ਪਾਵਰ ਦੇ ਨਾਲ ਫਿਰ ਤੋਂ ਉਤਪਾਦਨ ਸ਼ੁਰੂ ਕੀਤਾ ਗਿਆ ਸੀ।

ਇਹ ਵੀ ਪੜ੍ਹੋ: ਅੱਤ ਦੀ ਗਰਮੀ ਝਲ ਰਹੇ ਪੰਜਾਬ ਵਾਸੀਆਂ ਲਈ ਚੰਗੀ ਖ਼ਬਰ, ਖਿੜਨਗੇ ਕਿਸਾਨਾਂ ਦੇ ਚਿਹਰੇ

ਇਸ ਦੇ ਬਾਅਦ 18 ਮਈ ਨੂੰ ਆਰ. ਸੀ. ਐੱਫ. ਪਰਿਸਰ ਤੋਂ ਬਾਹਰ ਰਹਿੰਦੇ ਕਰਮਚਾਰੀਆਂ ਨੂੰ ਡਿਊਟੀ 'ਤੇ ਬੁਲਾਇਆ ਗਿਆ ਅਤੇ 3 ਜੂਨ ਤੋਂ ਬਾਕੀ ਕਰਮਚਾਰੀਆਂ ਨੇ ਵੀ ਆਪਣੀ ਡਿਊਟੀ ਜੁਆਇੰਨ ਕੀਤੀ। ਗੌਰਤਲਬ ਹੈ ਕਿ ਰੇਲ ਕੋਚ ਫੈਕਟਰੀ ਲਾਕਡਾਊਨ 'ਚ ਲੱਗਣ ਵਾਲੇ ਸਾਮਾਨ ਦੀ ਕਮੀ ਦੇ ਲਈ ਕਈ ਕਦਮ ਚੁੱਕੇ ਹਨ ਤਾਂ ਜੋ ਸਾਮਾਨ ਦੀ ਕਮੀ ਨਿਰਵਿਘਨ ਤੇ ਸਮੇਂ 'ਤੇ ਹੋਵੇ। ਸਾਮਾਨ ਲਾਉਣ ਵਾਲੇ ਵਾਹਨਾਂ ਨੂੰ ਪੂਰੀ ਤਰ੍ਹਾਂ ਸੈਨੇਟਾਈਜ਼ ਕਰਕੇ ਹੀ ਵਰਕਸ਼ਾਪ 'ਚ ਪ੍ਰਵੇਸ਼ ਕਰਨ ਦਿੱਤਾ ਜਾ ਰਿਹਾ ਹੈ।

ਆਰ. ਸੀ. ਐੱਫ. ਨੇ ਅਪ੍ਰੈਲ ਮਹੀਨੇ 'ਚ 2 ਤੇ ਮਈ ਮਹੀਨੇ 'ਚ 48 ਡੱਬਿਆਂ ਦਾ ਨਿਰਮਾਣ ਕੀਤਾ। ਜੂਨ ਮਹੀਨੇ ਦੇ 107 ਡੱਬਿਆਂ 'ਚੋਂ 22 ਉੱਚ ਸਮਰੱਥਾ ਵਾਲੀ ਪਾਰਸਲ ਵੈਨ ਸ਼ਾਮਲ ਹੈ। ਆਰ. ਸੀ. ਐੱਫ. ਨੂੰ ਇਸ ਸਾਲ 385 ਪਾਰਸਲ ਵੈਨ ਡੱਬਿਆਂ ਨੂੰ ਬਣਾਉਣ ਦਾ ਟੀਚਾ ਮਿਲਿਆ ਹੈ, ਜੋ ਕਿ ਹੋਰ ਕਿਸੇ ਵੀ ਤਰ੍ਹਾਂ ਦੇ ਡੱਬਿਆਂ ਤੋਂ ਸਭ ਤੋਂ ਵੱਧ ਹੈ। 30 ਜਨਵਰੀ 2020 ਤੋਂ ਇਸ ਡਿੱਬੇ ਦੇ ਲਾਂਚ ਹੋਣ ਦੇ ਬਾਅਦ ਆਰ. ਸੀ. ਐੱਫ. ਨੇ ਅਜੇ ਤੱਕ 115 ਪਾਰਸਲ ਵੈਨ ਡੱਬਿਆਂ ਦਾ ਨਿਰਮਾਣ ਕੀਤਾ ਹੈ। ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਦੇ ਲਈ ਆਰ. ਸੀ. ਐੱਫ. ਪ੍ਰਸ਼ਾਸਨ ਪੂਰੀ ਤਰ੍ਹਾਂ ਪ੍ਰਤੀਬੰਧ ਹੈ। ਸਭ ਕਰਮਚਾਰੀਆਂ ਨੂੰ ਥਰਮਲ ਸਕਰੀਨਿੰਗ ਦੇ ਬਾਅਦ ਵੀ ਕੰਮ 'ਤੇ ਭੇਜਿਆ ਜਾ ਰਿਹਾ ਹੈ। ਕਰਮਚਾਰੀ ਵੀ ਸਭ ਸਾਵਧਾਨੀਆਂ ਅਪਣਾਉਂਦੇ ਹੋਏ ਉਤਸ਼ਾਹਪੂਰਵਕ ਕੰਮ ਕਰ ਰਹੇ ਹਨ।
ਇਹ ਵੀ ਪੜ੍ਹੋ​​​​​​​: ਸਿੱਖ ਨੌਜਵਾਨ ਵੱਲੋਂ ਲਾਈਵ ਹੋ ਕੇ ਖ਼ੁਦਕੁਸ਼ੀ ਕਰਨ ਦੇ ਮਾਮਲੇ 'ਚ ਪੁਲਸ ਦੀ ਵੱਡੀ ਕਾਰਵਾਈ


shivani attri

Content Editor

Related News