ਅੰਮ੍ਰਿਤਸਰ ਰੇਲ ਹਾਦਸੇ ’ਚ ਮਰੇ ਵਿਅਕਤੀਆਂ ਦੀ ਯਾਦ ’ਚ ਕੱਢਿਅਾ ਕੈਂਡਲ ਮਾਰਚ

10/22/2018 5:59:19 AM

ਕਪੂਰਥਲਾ,   (ਮੱਲ੍ਹੀ)-  ਅੰਮ੍ਰਿਤਸਰ ਵਿਖੇ ਦੁਸਹਿਰਾ ਤਿਉਹਾਰ ਮਨਾ ਰਹੇ ਲੋਕ ਜੋ ਰੇਲ ਗੱਡੀ ਹੇਠ ਆ ਕੇ ਮਾਰੇ ਗਏ ਦੀ ਆਤਮਿਕ ਸ਼ਾਂਤੀ ਲਈ ਜ਼ਿਲਾ ਕਾਂਗਰਸ ਸੇਵਾ ਦਲ ਕਪੂਰਥਲਾ ਵਲੋਂ ਜ਼ਿਲਾ ਪ੍ਰਧਾਨ ਸੁਭਾਸ਼ ਭਾਰਗਵ ਦੀ ਦੇਖ-ਰੇਖ ਹੇਠ ਸ਼ਹਿਰ ’ਚ ਕੈਂਡਲ ਮਾਰਚ ਕੱਢਿਆ ਤੇ ਨਮ ਅੱਖਾਂ ਨਾਲ ਵਿੱਛਡ਼ੀਆਂ ਰੂਹਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ।
ਕੈਂਡਲ ਮਾਰਚ ’ਚ ਕਾਂਗਰਸ ਸੇਵਾ ਦਲ ਪੰਜਾਬ ਦੇ ਪ੍ਰਧਾਨ ਨਿਰਮਲ ਸਿੰਘ ਕੇਡ਼ਾ ਜੋ ਵਿਸ਼ੇਸ਼ ਤੌਰ ’ਤੇ ਪਹੁੰਚੇ, ਨੇ ਕਿਹਾ ਕਿ ਕਾਂਗਰਸ ਸੇਵਾ ਦਲ ਵਲੋਂ ਅੰਮ੍ਰਿਤਸਰ ’ਚ ਰੇਲ ਹਾਦਸਾਗ੍ਰਸਤ ਪਰਿਵਾਰਾਂ ਨੂੰ ਰਾਹਤ ਸਮੱਗਰੀ ਵੰਡੀ ਜਾ ਰਹੀ ਹੈ। ਕਾਂਗਰਸ ਸੇਵਾ ਦਲ ਦੇ ਜ਼ਿਲਾ ਪ੍ਰਧਾਨ ਸੁਭਾਸ਼ ਭਾਰਗਵ ਨੇ ਸ਼ਹਿਰ ਦੇ ਵੱਖ ਵੱਖ ਵਰਗਾਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਦੁੱਖ ਦੀ ਘਡ਼ੀ ’ਚ ਇਸ ਹਾਦਸੇ ’ਚ ਮਾਰੇ ਗਏ ਤੇ ਜ਼ਖਮੀ ਹੋਏ ਲੋਕਾਂ ਦੇ ਪਰਿਵਾਰਾਂ ਦੀ ਸਹਾਹਿਤਾ ਲਈ ਆਪੋ ਆਪਣਾ ਯੋਗਦਾਨ ਪਾਉਣ। 
ਇਸ  ਮੌਕੇ ਸੁਰਿੰਦਰ ਨਾਥ ਮਡ਼ੀਆ, ਦਰਸ਼ਨ ਚੀਮਾ, ਵਿਜੇ ਖੰਨਾ, ਹਜਾਰਾ ਸਿੰਘ, ਅਸ਼ਵਨੀ ਪਿੰਕੀ, ਸੰਜੀਵ ਕੁਮਾਰ, ਸਤਨਾਮ ਵਡਾਲਾ, ਰਕੇਸ਼ ਕੁਮਾਰ, ਤਿਲਕ ਰਾਜ, ਤੀਰਥ ਰੰਧਾਵਾ, ਸਰਬਜੀਤ ਸਾਬੀ, ਮਲਕੀਅਤ ਸਿੰਘ, ਬਲਜਿੰਦਰ ਭਾਰਤੀ, ਚਰਨਜੀਤ ਬਾਵਾ, ਵਿਨੋਦ ਕੁਮਾਰ, ਜੇ. ਪੀ. ਸ਼ਰਮਾ, ਪ੍ਰਮੋਦ ਕੁਮਾਰ, ਓਮ ਪ੍ਰਕਾਸ਼ ਸ਼ਰਮਾ, ਡੇਨੀਅਲ, ਸ਼ਸ਼ੀਪਾਲ, ਰਵੀ ਕੁਮਾਰ, ਸੌਰਵ ਭਾਰਗਵ ਆਦਿ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ, ਜਿਨ੍ਹਾਂ ਰੇਲ ਹਾਦਸੇ ਦੇ ਮ੍ਰਿਤਕਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸਾਂ ਕੀਤੀਆਂ। 
 ਫਗਵਾਡ਼ਾ, (ਜਲੋਟਾ)— ਅੰਮ੍ਰਿਤਸਰ ਦੇ ਜੌਡ਼ਾ ਫਾਟਕ ਵਿਖੇ ਦੁਸਹਿਰੇ ਦੀ ਸ਼ਾਮ ਵਾਪਰੇ ਭਿਆਨਕ ਰੇਲ ਹਾਦਸੇ ’ਚ ਮੌਤ ਦਾ ਸ਼ਿਕਾਰ ਬਣੇ ਨਾਗਰਿਕਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਵੈੱਲਫੇਅਰ ਕਲੱਬ ਫਗਵਾਡ਼ਾ ਵਲੋਂ ਸਥਾਨਕ ਹਰਗੋਬਿੰਦ ਨਗਰ ਵਿਖੇ ਕੈਂਡਲ ਮਾਰਚ ਕੱਢਿਆ ਗਿਆ। ਇਸ ਮੌਕੇ ਜ਼ਿਲਾ ਕਪੂਰਥਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਜੋਗਿੰਦਰ ਸਿੰਘ ਮਾਨ ਸਾਬਕਾ ਕੈਬਿਨਟ ਮੰਤਰੀ ਪੰਜਾਬ ਵਿਸ਼ੇਸ਼ ਤੌਰ ’ਤੇ ਪੁੱਜੇ। ਉਨ੍ਹਾਂ ਮ੍ਰਿਤਕਾਂ ਦੀ ਆਤਮਿਕ ਸ਼ਾਂਤੀ, ਜ਼ਖਮੀਆਂ ਦੇ ਜਲਦੀ ਸਿਹਤਯਾਬੀ ਤੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਦੀ ਪਰਮਾਤਮਾ ਅੱਗੇ ਅਰਦਾਸ ਕੀਤੀ।  ਇਸ  ਮੌਕੇ ਮਾਨ ਨੇ ਹਾਦਸੇ ਪ੍ਰਤੀ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਕਿਹਾ ਕਿ ਕਾਂਗਰਸ ਪਾਰਟੀ ਤੇ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਪੀਡ਼ਤ ਪਰਿਵਾਰਾਂ ਦੇ ਦੁੱਖ ਦੀ ਇਸ ਘਡ਼ੀ ’ਚ ਉਨ੍ਹਾਂ ਦੇ ਨਾਲ ਹੈ। ਜੋ ਜ਼ਿੰਦਗੀਆਂ ਜਾਇਆ ਹੋਈਆਂ ਹਨ, ਉਨ੍ਹਾਂ ਨੂੰ ਵਾਪਸ ਤਾਂ ਨਹੀਂ ਲਿਆਇਆ ਜਾ ਸਕਦਾ ਪਰ ਪਰਿਵਾਰਾਂ ਨੂੰ ਹਰ ਸੰਭਵ ਰਾਹਤ ਤੇ ਜ਼ਖਮੀਆਂ ਦਾ ਸਰਕਾਰੀ ਖਰਚ ਤੇ ਉੱਚ ਪੱਧਰਾ ਇਲਾਜ ਕਰਵਾਉਣ ਦਾ ਪ੍ਰਬੰਧ aਕੈਪਟਨ ਸਰਕਾਰ ਵਲੋਂ ਕੀਤਾ ਗਿਆ ਹੈ ਅਤੇ ਹਾਦਸੇ ਦੀ ਡੂੰਘਾਈ ਨਾਲ ਮੈਜਿਸਟ੍ਰੇਟ ਜਾਂਚ ਕਰਨ ਦੇ ਨਿਰਦੇਸ਼ ਵੀ ਦੇ ਦਿੱਤੇ ਗਏ ਹਨ। ਜਾਂਚ ਕਮੇਟੀ ਇਕ ਮਹੀਨੇ ਵਿਚ ਸਰਕਾਰ ਨੂੰ ਆਪਣੀ ਰਿਪੋਰਟ ਸੌਂਪ ਦੇਵੇਗੀ। ਇਸ ਦਰਦਨਾਕ ਹਾਦਸੇ ਦੇ ਦੋਸ਼ੀਆਂ ਨੂੰ ਹਰਗਿਜ਼ ਬਖਸ਼ਿਆ ਨਹੀਂ ਜਾਵੇਗਾ। 
ਇਸ ਮੌਕੇ ਕੌਂਸਲਰ ਰਾਮਪਾਲ ਉੱਪਲ, ਕੌਂਸਲਰ ਜਤਿੰਦਰ ਵਰਮਾਨੀ, ਮਨੀਸ਼ ਪ੍ਰਭਾਕਰ, ਅਵਿਨਾਸ਼ ਗੁਪਤਾ ਬਾਸ਼ੀ, ਹਰਜੀ ਮਾਨ, ਜਤਿੰਦਰ ਬੌਬੀ, ਅਰਵਿੰਦਰ ਸਮਰਾ, ਅਮਨ ਬਸਰਾ, ਸਾਹਿਲ ਗੋਗਨਾ, ਗੋਪੀ, ਸੱਜਣ ਜੌਡ਼ਾ, ਗਗਨ ਬਸਰਾ, ਨਰਿੰਦਰ ਕੰਡਾ, ਆਸ਼ੂਤੋਸ਼ ਭਾਰਦਵਾਜ, ਪਾਹੁਲ ਵਾਹਿਦ ਆਦਿ ਹਾਜ਼ਰ ਸਨ।
 


Related News