ਗੋਰਾਇਆ ''ਚ ਵਾਪਰਿਆ ਸੜਕ ਹਾਦਸਾ, ਕਾਰ ਤੇ ਟਰੱਕ ਦੀ ਜ਼ਬਰਦਸਤ ਟੱਕਰ

Wednesday, Apr 08, 2026 - 06:51 PM (IST)

ਗੋਰਾਇਆ ''ਚ ਵਾਪਰਿਆ ਸੜਕ ਹਾਦਸਾ, ਕਾਰ ਤੇ ਟਰੱਕ ਦੀ ਜ਼ਬਰਦਸਤ ਟੱਕਰ

ਗੋਰਾਇਆ (ਵੈੱਬ ਡੈਸਕ)- ਗੋਰਾਇਆ-ਡੱਲੇਵਾਲ ਪਿੰਡ ਦੇ ਚੌਰਾਹੇ 'ਚ ਇਕ ਤੇਜ਼ ਰਫ਼ਤਾਰ ਟਰੱਕ ਇਕ ਗੱਡੀ ਨੂੰ ਘੜੀਸਦਾ ਹੋਇਆ ਖੇਤਾਂ ਵਿੱਚ ਲੈ ਗਿਆ। ਇਸ ਹਾਦਸੇ ਨਾਲ ਗੱਡੀ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਅਤੇ ਗੱਡੀ ਸਵਾਰ ਨੌਜਵਾਨ ਦੇ ਸੱਟਾਂ ਆਈਆਂ ਹਨ।  ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏ. ਐੱਸ. ਆਈ. ਸੁਰਿੰਦਰ ਮੋਹਨ ਨੇ ਦੱਸਿਆ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਗੋਰਾਇਆ-ਡੱਲੇਵਾਲ ਚੌਰਾਹੇ 'ਤੇ ਹਾਦਸਾ ਵਾਪਰਿਆ ਹੈ। ਮੌਕੇ ਉਤੇ ਆ ਕੇ ਵੇਖਿਆ ਤਾਂ ਇਕ ਚਿੱਟੇ ਰੰਗ ਦੀ ਟੈਕਸੀ ਕਾਰ ਨੂੰ ਟਰੱਕ ਨੇ ਟੱਕਰ ਮਾਰੀ। ਕਾਰ ਜੋ ਬਿਜਲੀ ਦੇ ਖੰਭਿਆਂ ਨਾਲ ਟਕਰਾਂਦੇ ਹੋਏ ਖੇਤਾਂ ਵਿੱਚ ਪਲਟ ਗਈ। ਇਸ ਹਾਦਸੇ ਵਿਚ ਨੌਜਵਾਨ ਜਗਦੀਸ਼ ਕੈਲੇ ਪੁੱਤਰ ਹੁਸਨ ਲਾਲ ਵਾਸੀ ਜਜਾ ਕਲਾਂ ਸਵਾਰ ਸੀ, ਜਿਸ ਨੇ ਦੱਸਿਆ ਗੋਰਾਇਆ ਸਾਈਡ ਤੋਂ ਇਕ ਸੀਮੈਂਟ ਦਾ ਤੇਜ ਰਫ਼ਤਾਰ ਟਰੱਕ ਆ ਰਿਹਾ ਸੀ, ਜਿਸ ਨੇ ਡੱਲੇਵਾਲ ਪਿੰਡ ਨੂੰ ਜਾਣਾ ਸੀ। 

ਇਹ ਵੀ ਪੜ੍ਹੋ: ਪੰਜਾਬ ਦੇ ਮੌਸਮ 'ਚ ਵੱਡਾ ਬਦਲਾਅ! 12 ਅਪ੍ਰੈਲ ਤੱਕ ਦੀ ਨਵੀਂ ਅਪਡੇਟ ਜਾਰੀ, 15 ਜ਼ਿਲ੍ਹਿਆਂ 'ਚ Alert

PunjabKesari

ਉਹ ਹੌਲੀ ਸਪੀਡ 'ਤੇ ਸੀ ਪਰ ਟਰੱਕ ਡਰਾਈਵਰ ਨੇ ਟਰੱਕ ਰੋਕਣ ਦੀ ਬਜਾਏ ਸਿੱਧਾ ਗੱਡੀ 'ਚ ਟਰੱਕ ਮਾਰਿਆ ਅਤੇ ਗੱਡੀ ਨੂੰ ਘੜੀਸਦਾ ਹੋਇਆ ਲੈ ਗਿਆ। ਗੱਡੀ ਬਿਜਲੀ ਦੇ ਖੰਭਿਆਂ ਵਿੱਚ ਵੱਜ ਕੇ ਖੇਤਾਂ 'ਚ ਪਲਟ ਗਈ। ਗੱਡੀ ਦਾ ਬੁਰੀ ਤਰੀਕੇ ਨਾਲ ਨੁਕਸਾਨ ਹੋ ਗਿਆ ਹੈ।  ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਗੋਰਾਇਆ ਦੇ ਪ੍ਰਧਾਨ ਕੁਲਵਿੰਦਰ ਸੰਧੂ ਨੇ ਕਿਹਾ ਕਿ ਇਸ ਚੌਰਾਹੇ 'ਚ ਅਕਸਰ ਹੀ ਹਾਦਸੇ ਵਾਪਰਦੇ ਹਨ ਸਰਕਾਰ ਅਤੇ ਪ੍ਰਸ਼ਾਸਨ ਇੱਥੇ ਸਪੀਡ ਬਰੇਕਰ ਬਣਾਵੇ ਤਾਂ ਜੋ ਗੱਡੀਆਂ ਦੀ ਮੋਟਰਸਾਈਕਲਾਂ ਦੀ ਰਫਤਾਰ ਹੌਲੀ ਹੋਵੇ। ਏ. ਐੱਸ. ਆਈ. ਸੁਰਿੰਦਰ ਮੋਹਨ ਨੇ ਕਿਹਾ ਕਿ ਟਰੱਕ ਤੇ ਗੱਡੀ ਨੂੰ ਕਬਜ਼ੇ ਵਿੱਚ ਲੈ ਲਿਆ ਹੈ. ਜਿਸ ਤੋਂ ਬਾਅਦ ਦੋਨਾਂ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਪੰਜਾਬ 'ਚ ਫੜੀ ਗਈ ਨਸ਼ੇ ਦੀ ਵੱਡੀ ਖੇਪ! 16.8 ਕਿਲੋਗ੍ਰਾਮ ਹੈਰੋਇਨ ਸਣੇ 4 ਮੁਲਜ਼ਮ ਗ੍ਰਿਫ਼ਤਾਰ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News