ਫਗਵਾੜਾ ’ਚ ਸੁਧੀਰ ਸਵੀਟ ਸ਼ਾਪ ’ਤੇ ਫਾਇਰਿੰਗ ਕਰਨ ਵਾਲਾ ਤੀਜਾ ਸ਼ੂਟਰ ਵੀ ਗ੍ਰਿਫ਼ਤਾਰ

Thursday, Apr 02, 2026 - 04:41 PM (IST)

ਫਗਵਾੜਾ ’ਚ ਸੁਧੀਰ ਸਵੀਟ ਸ਼ਾਪ ’ਤੇ ਫਾਇਰਿੰਗ ਕਰਨ ਵਾਲਾ ਤੀਜਾ ਸ਼ੂਟਰ ਵੀ ਗ੍ਰਿਫ਼ਤਾਰ

ਜਲੰਧਰ/ਫਗਵਾੜਾ (ਜ. ਬ.)-ਫਗਵਾੜਾ ’ਚ ਹੁਸ਼ਿਆਰਪੁਰ ਰੋਡ ’ਤੇ ਸਥਿਤ ਸੁਧੀਰ ਸਵੀਟ ਸ਼ਾਪ ’ਤੇ ਜਨਵਰੀ ਮਹੀਨੇ ’ਚ ਫਾਇਰਿੰਗ ਕਰਨ ਵਾਲੇ ਤੀਜੇ ਸ਼ੂਟਰ ਨੂੰ ਵੀ ਜਲੰਧਰ ਕਮਿਸ਼ਨਰੇਟ ਪੁਲਸ ਦੇ ਸੀ. ਆਈ. ਏ. ਸਟਾਫ਼ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਤੋਂ ਪਹਿਲਾਂ ਦੋ ਸ਼ੂਟਰਾਂ ਨੂੰ ਗ੍ਰਿਫ਼ਤਾਰ ਕਰਕੇ ਪੁਲਸ ਚਾਰ ਹਥਿਆਰ ਅਤੇ ਗੋਲੀਆਂ ਬਰਾਮਦ ਕਰ ਚੁੱਕੀ ਹੈ।

ਇਹ ਵੀ ਪੜ੍ਹੋ: ਪੰਜਾਬ ਦੇ ਉੱਘੇ ਕਾਰੋਬਾਰੀ ਨੇ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਕੀਤੀ ਫਤਿਹ, ਬੇਸ ਕੈਂਪ 'ਚ ਲਹਿਰਾਇਆ ਝੰਡਾ

ਏ. ਸੀ. ਪੀ. ਇਨਵੈਸਟੀਗੇਸ਼ਨ ਅਮਰਬੀਰ ਸਿੰਘ ਨੇ ਦੱਸਿਆ ਕਿ ਸੀ. ਆਈ. ਏ. ਸਟਾਫ਼ ਦੇ ਇੰਚਾਰਜ ਸੁਰਿੰਦਰ ਕੁਮਾਰ ਕੰਬੋਜ ਨੇ ਬੀਤੇ ਦਿਨੀਂ ਸਭ ਤੋਂ ਪਹਿਲਾਂ ਸਾਜਨ ਉਰਫ਼ ਗੱਬਰ ਅਤੇ ਉਸ ਦੇ ਸਾਥੀ ਹਰਪ੍ਰੀਤ ਸਿੰਘ ਉਰਫ਼ ਹੈਪੀ ਨੂੰ ਗ੍ਰਿਫ਼ਤਾਰ ਕੀਤਾ ਸੀ। ਸਾਜਨ ਦੀ ਪੁੱਛਗਿੱਛ ’ਚ ਖੁਲਾਸਾ ਹੋਇਆ ਸੀ ਕਿ ਉਸੇ ਨੇ 12 ਜਨਵਰੀ ਨੂੰ ਸੁਧੀਰ ਸਵੀਟ ਸ਼ਾਪ ’ਤੇ ਫਾਇਰਿੰਗ ਕੀਤੀ ਸੀ। ਪੁੱਛਗਿੱਛ ’ਚ ਪਤਾ ਲੱਗਾ ਕਿ ਉਸ ਫਾਇਰਿੰਗ ’ਚ ਸਾਜਨ ਦੇ ਨਾਲ ਕੁਲਵੰਤ ਉਰਫ਼ ਗੋਪਾ ਅਤੇ ਜਤਿੰਦਰ ਸਿੰਘ ਉਰਫ਼ ਨੰਦੂ ਪੁੱਤਰ ਜੋਧ ਸਿੰਘ ਨਿਵਾਸੀ ਲਾਲਪੁਰ, ਹਰਿਆਣਾ, ਹੁਸ਼ਿਆਰਪੁਰ ਵੀ ਸ਼ਾਮਲ ਸੀ।

ਪੁਲਸ ਨੇ ਸਦਰ ਇਲਾਕੇ ’ਚ ਗੋਪਾ ਨੂੰ ਐਨਕਾਊਂਟਰ ਦੌਰਾਨ ਗ੍ਰਿਫ਼ਤਾਰ ਕਰ ਲਿਆ ਸੀ ਜਦਕਿ ਜਤਿੰਦਰ ਉਰਫ਼ ਨੰਦੂ ਆਪਣੇ ਘਰ ਤੋਂ ਫ਼ਰਾਰ ਚੱਲ ਰਿਹਾ ਸੀ। ਨੰਦੂ ਖ਼ਿਲਾਫ਼ ਹੁਸ਼ਿਆਰਪੁਰ ’ਚ ਆਰਮਜ਼ ਐਕਟ ਅਤੇ ਲੁੱਟ ਦੇ ਤਿੰਨ ਕੇਸ ਦਰਜ ਹਨ। ਇੰਸਪੈਕਟਰ ਸੁਰਿੰਦਰ ਕੁਮਾਰ ਕੰਬੋਜ ਨੇ ਬੀਤੇ ਦਿਨ ਜਤਿੰਦਰ ਸਿੰਘ ਉਰਫ਼ ਨੰਦੂ ਨੂੰ ਵੀ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਕਿਹਾ ਕਿ ਸਾਜਨ, ਕੁਲਵੰਤ ਗੋਪਾ ਅਤੇ ਜਤਿੰਦਰ ਨੰਦੂ ਸਮੇਤ ਹਰਪ੍ਰੀਤ ਸਿੰਘ ਹੈਪੀ ਚਾਰੇ ਵਿਦੇਸ਼ ਬੈਠੇ ਗੈਂਗਸਟਰ ਜੋਗਾ ਫੋਲੜੀਵਾਲ, ਸੋਨੂੰ ਖੱਤਰੀ ਅਤੇ ਰੋਹਿਤ ਗੋਦਾਰਾ ਲਈ ਕੰਮ ਕਰਦੇ ਸਨ। ਇਸ ਦੇ ਲਈ ਉਨ੍ਹਾਂ ਨੂੰ ਪੈਸੇ ਦਿੱਤੇ ਜਾਂਦੇ ਸਨ ਜਦਕਿ ਇਨ੍ਹਾਂ ਗੈਂਗਸਟਰਾਂ ਦਾ ਡਰੱਗਜ਼ ਦਾ ਧੰਦਾ ਵੀ ਇਹੋ ਮੁਲਜ਼ਮ ਹੈਂਡਲ ਕਰਦੇ ਸਨ।
ਇਹ ਵੀ ਪੜ੍ਹੋ:  Punjab: ਮੈਂ ਚੰਗਾ ਪੁੱਤ ਨਹੀਂ ਬਣ ਸਕਿਆ...,ਵ੍ਹਟਸਐਪ 'ਤੇ ਮਾਂ ਨੂੰ ਭੇਜੀ ਵੀਡੀਓ ਨੇ ਖੋਲ੍ਹੇ ਵੱਡੇ ਰਾਜ਼

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News