ਰੈਬੀਜ਼ ਇਕ ਭਿਆਨਕ ਰੋਗ, ਸਮੇਂ-ਸਿਰ ਇਲਾਜ ਹੀ ਬਚਾਅ : ਸਿਵਲ ਸਰਜਨ

09/29/2022 3:56:25 PM

ਕਪੂਰਥਲਾ, (ਮਹਾਜਨ)-ਰੈਬੀਜ਼ (ਹਲਕਾਅ) ਇਕ ਘਾਤਕ ਵਾਇਰਲ ਇਨਫੈਕਸ਼ਨ ਹੈ, ਜੋ ਦਿਮਾਗ ਤੇ ਦਿਮਾਗੀ ਪ੍ਰਣਾਲੀ ਨੂੰ ਨਿਸ਼ਾਨਾ ਬਣਾਉਂਦੀ ਹੈ। ਇਹ ਬੀਮਾਰੀ ਜੈਨੇਟਿਕ ਹੈ, ਯਾਨੀ ਇਕ ਪ੍ਰਜ਼ਾਤੀ ਤੋਂ ਦੂਜੀ ’ਚ ਫੈਲ ਸਕਦੀ ਹੈ। ਆਮ ਤੌਰ ’ਤੇ ਕਿਸੇ ਸੰਕ੍ਰਮਿਤ ਜਾਨਵਰ ਦੇ ਕੱਟਣ ਤੋਂ ਬਾਅਦ ਤੁਰੰਤ ਇਸ ਦਾ ਇਲਾਜ ਨਹੀਂ ਕੀਤਾ ਜਾਂਦਾ ਤਾਂ ਇਹ ਭਿਆਨਕ ਰੂਪ ਲੈ ਲੈਂਦਾ ਹੈ। ਬੀਤੇ ਦਿਨੀਂ ਕਪੂਰਥਲਾ 'ਚ ‘ਵਿਸ਼ਵ ਰੈਬੀਜ਼ ਦਿਵਸ’ ਮੌਕੇ 'ਤੇ ਜ਼ਿਲਾ ਪੱਧਰੀ ਜਾਗਰੂਕਤਾ ਸੈਮੀਨਾਰ ਕਰਨਾਇਆ ਗਿਆ। ਜਿਥੇ ਕਪੂਰਥਲਾ ਡਾ. ਗੁਰਿੰਦਰਬੀਰ ਕੌਰ ਨੇ ਕਿਹਾ ਕਿ ਇਹ ਵਾਇਰਸ ਕੇਂਦਰੀ ਨਸ ਪ੍ਰਣਾਲੀ ਨੂੰ ਸੰਕ੍ਰਮਿਤ ਕਰਦਾ ਹੈ ਅੰਤ ’ਚ ਦਿਮਾਗ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਨਤੀਜੇ ਵਜੋਂ ਮੌਤ ਹੋ ਜਾਂਦੀ ਹੈ। ਰੈਬੀਜ਼ ਵਾਇਰਸ ਪੈਰੀਫਿਰਲ ਨਸ਼ਾ ਰਾਹੀਂ ਦਿਮਾਗ ਤੱਕ ਜਾਂਦੀ ਹੈ।ਇਸ ਤੋਂ ਪੂਰਣ ਬਚਾਅ ਕਰਨ ਲਈ ਸਮੇਂ-ਸਿਰ ਟੀਕਾਕਰਨ ਕਰਵਾਉਣਾ ਜਰੂਰੀ ਹੈ।

ਸੀਨੀਅਰ ਵੈਟਰਨਰੀ ਅਫਸਰ ਡਾ. ਲਖਵਿੰਦਰ ਸਿੰਘ ਕਿਹਾ ਕਿ ਭਾਰਤ ਵਿਚ ਹਰ ਸਾਲ ਰੈਬੀਜ਼ ਨਾਲ ਲਗਭਗ 20, 000 ਲੋਕਾਂ ਦੀ ਮੌਤ ਹੋ ਜਾਂਦੀ ਹੈ। ਕੁੱਤੇ ਦੇ ਵੱਢਣ ਵਾਲੇ ਵਿਅਕਤੀਆਂ ਵਿਚੋਂ 95-96 ਫ਼ੀਸਦੀ ਰੈਬੀਜ਼ ਦੇ ਕੇਸ ਹਨ। ਇਹ ਬਿਮਾਰੀ ਖਰਗੋਸ, ਬਿੱਲੀ, ਨਿਓਲਾ, ਗਿੱਦੜ ਤੇ ਹੋਰ ਜਾਨਵਰਾਂ ਰਾਹੀਂ ਵੀ ਫੈਲਦੀ ਹੈ। ਸਰਕਾਰੀ ਹਸਪਤਾਲਾਂ ਵਿਚ ਜਾਨਵਰਾਂ ਦੇ ਵੱਢੇ ਦਾ ਮੁਫ਼ਤ  ਇਲਾਜ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ‘ਵੰਨ ਹੈਲਥ ਜੀਰੋ ਡੈਥ’ ਥੀਮ ਤਹਿਤ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ।

ਇਹ ਵੀ ਪੜ੍ਹੋ : ਕੋਰੋਨਾ ਕਾਲ ਮਗਰੋਂ ਕਮਜ਼ੋਰ ਹੋਇਆ ਪੀੜਤਾਂ ਦਾ ਦਿਲ, ਖ਼ੂਨ ਗਾੜ੍ਹਾ ਹੋਣ ਦੀ ਸ਼ਿਕਾਇਤ

ਸੈਮੀਨਾਰ ਉਪਰੰਤ ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਵੱਲੋਂ ਰੈਬੀਜ਼ ਸਬੰਧੀ ਪੋਸਟਰ ਜਾਰੀ ਕੀਤੇ ਗਏ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਅੰਨੂ ਸਰਮਾ, ਡੀ. ਐੱਮ. ਸੀ. ਡਾ. ਸੰਦੀਪ ਭੋਲਾ, ਡੀ. ਐੱਫ. ਓ. ਡਾ. ਅਸ਼ੋਕ ਕੁਮਾਰ, ਡੀ. ਐੱਚ. ਓ. ਡਾ. ਕੁਲਜੀਤ ਸਿੰਘ, ਸੀਨੀਅਰ ਵੈਟਰਨਰੀ ਅਫਸਰ ਡਾ. ਲਖਵਿੰਦਰ ਸਿੰਘ, ਡਿਪਟੀ ਮਾਸ ਮੀਡੀਆ ਅਫਸਰ ਸਰਨਦੀਪ ਸਿੰਘ, ਡਿਪਟੀ ਮਾਸ ਮੀਡੀਆ ਅਫਸਰ ਸੁਖਦਿਆਲ ਸਿੰਘ, ਬੀ. ਸੀ. ਸੀ. ਜੋਤੀ ਅਨੰਦ, ਬੀ. ਈ. ਈ. ਰਵਿੰਦਰ ਜੱਸਲ ਆਦਿ ਹਾਜ਼ਰ ਸਨ।

ਜਾਣੋ ਰੈਬੀਜ਼ ਦੇ ਲੱਛਣ

ਇਸ ਦੇ ਲੱਛਣ ਸੰਕ੍ਰਮਿਤ ਜਾਨਵਰ ਦੇ ਕੱਟਣ ਉਪਰੰਤ ਸਾਹਮਣੇ ਨਹੀਂ ਆਉਂਦੇ ਇਸ 'ਚ ਕੁਝ ਦਿਨਾਂ ਤੋਂ ਕੁਝ ਮਹੀਨਿਆਂ ਦਾ ਸਮਾਂ ਲੱਗ ਸਕਦਾ ਹੈ, ਜੋ ਕੱਟ ਵਾਲੀ ਜਗ੍ਹਾ, ਵਾਇਰਸ ਦੀ ਤੀਬਰਤਾ ਅਤੇ ਵਾਇਰਸ ਦੀ ਕੇਂਦਰੀ ਨਸ ਪ੍ਰਣਾਲੀ ਤੋਂ ਦੂਰੀ ’ਤੇ ਨਿਰਭਰ ਕਰਦਾ ਹੈ। ਸ਼ੁਰੂਆਤੀ ਲੱਛਣ ਆਮ ਰੋਗਾਂ ਵਾਂਗ ਮਾਮੂਲੀ ਲਗਦੇ ਹਨ, ਜਿਵੇਂ ਬੁਖ਼ਾਰ, ਸਿਰ ਦਰਦ, ਆਮ ਕਮਜ਼ੋਰੀ ਅਤੇ ਬੇਚੈਨੀ। ਜਿਵੇਂ ਜਿਵੇਂ ਬਿਮਾਰੀ ਵਧਦੀ ਹੈ, ਖਾਸ ਲੱਛਣ ਪ੍ਰਗਟ ਹੋਣ ਲਗਦੇ ਹਨ, ਜਿਵੇਂ ਨੀਂਦ ਨਾ ਆਉਣਾ, ਚਿੰਤਾ, ਇਕ ਪਾਸੇ ਦੀ ਕਮਜ਼ੋਰੀ ਜਾਂ ਪਾਸਾ ਮਾਰਿਆ ਜਾਣਾ, ਅਜੀਬ -ਅਜੀਬ ਚੀਜ਼ਾਂ ਨਜ਼ਰ ਆਉਣੀਆਂ, ਮੂੰਹ ’ਚੋਂ ਵਧੇਰੇ ਪਾਣੀ ਨਿਕਲਣਾ ਜਾਂ ਲਾਰ ਵਗਣਾ, ਖਾਣਾ ਨਿਗਲਣ ਦੀ ਸਮੱਸਿਆ, ਦੌਰੇ ਪੈਣੇ ਅਤੇ ਪਾਣੀ ਤੋਂ ਡਰ ਲੱਗਣਾ ਆਦਿ। 

ਇਹ ਵੀ ਪੜ੍ਹੋ : ਸ਼ਹਿਰ ਦੀ ਸੁਰੱਖਿਆ ਅਤੇ ਟਰੈਫਿਕ ਵਿਵਸਥਾ ’ਤੇ ਨਜ਼ਰ ਰੱਖਣ ਦੀ ਤਿਆਰੀ, ਮੁੱਖ ਚੌਕਾਂ ’ਤੇ ਲੱਗਣਗੇ ਸੀ. ਸੀ. ਟੀ. ਵੀ. ਕੈਮਰੇ

 

ਜਾਨਵਰ ਦੇ ਵੱਢਣ ’ਤੇ ਇਹ ਕਰੋ

1. ਜ਼ਖਮ ਨੂੰ ਸਾਬਣ ’ਤੇ ਵੱਗਦੇ ਪਾਣੀ ਨਾਲ ਤੁਰੰਤ ਧੋਵੋ।

2. ਮੌਕੇ ’ਤੇ ਉਪਲੱਬਧ ਡਿਸਇਨਫੈਕਟੈਂਟ (ਆਇਓਡੀਨ/ਸਪਿਰਿਟ ਜਾਂ ਘਰ ’ਚ ਉਪਲੱਬਧ ਐਂਟੀਸੈਪਟਿਕ) ਲਗਾਉ।

3. ਆਪਣੇ ਡਾਕਟਰ ਨੂੰ ਸਮੇਂ-ਸਿਰ ਸੰਪਰਕ ਕਰੋ ਅਤੇ ਉਚਿੱਤ ਇਲਾਜ ਕਰਵਾਓ।

ਇਹ ਕੰਮ ਕਦੇ ਨਾ ਕਰੋ

ਜਾਨਵਰ ਦੇ ਵੱਢੇ/ਚੱਟੇ/ਝਰੀਟਾਂ/ਜ਼ਖਮਾਂ ਨੂੰ ਨਜ਼ਰਅੰਦਾਜ਼ ਨਾ ਕਰੋ।

ਜ਼ਖਮ ’ਤੇ ਮਿਰਚਾਂ, ਸਰੋਂ ਦਾ ਤੇਲ ਜਾਂ ਇਸ ਤਰ੍ਹਾਂ ਦੇ ਹੋਰ ਪਦਾਰਥ ਨਾ ਲਗਾਓ।

ਜ਼ਖਮ ਨੂੰ ਬੰਦ (ਪੈਕ) ਜਾਂ ਟਾਂਕੇ ਨਾ ਲਗਾਓ।


Anuradha

Content Editor

Related News