ਹਲਕੇ ਮੀਂਹ ਕਾਰਨ ਘਟਿਆ ਗਰਮੀ ਦਾ ਕਹਿਰ, ਤਾਪਮਾਨ ''ਚ ਆਈ ਗਿਰਾਵਟ

06/13/2019 12:23:41 PM

ਜਲੰਧਰ (ਰਾਹੁਲ)— ਬੀਤੇ ਦਿਨ ਬੱਦਲਾਂ ਅਤੇ ਸੂਰਜ ਦੇ ਲੁਕਣਮੀਚੀ ਅਤੇ ਰੁਕ-ਰੁਕ ਕੇ ਪਏ ਮੀਂਹ ਕਾਰਨ ਗਰਮੀ ਦੇ ਮੌਸਮ 'ਚ .5 ਡਿੱਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ। ਮੌਸਮ ਵਿਭਾਗ ਦੀ ਮੰਨੀਏ ਤਾਂ ਆਉਣ ਵਾਲੇ 48 ਘੰਟਿਆਂ 'ਚ ਆਸਮਾਨ ਸਾਫ ਰਹੇਗਾ। ਤਾਪਮਾਨ 'ਚ 5 ਡਿੱਗਰੀ ਸੈਲਸੀਅਸ ਦੀ ਤੇਜੀ਼ਆਉਣ ਦੀ ਸੰਭਾਵਨਾ ਹੈ। 15 ਤੋਂ 18 ਜੂਨ ਵਿਚਕਾਰ ਤੇਜ਼ ਹਵਾਵਾਂ ਹਲਕਾ ਮੀਂਹ । 15 ਤੋਂ 18 ਜੂਨ ਵਿਚਕਾਰ ਤੇਜ਼ ਹਵਾਵਾ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ।
ਬੀਤੇ ਦਿਨ ਦਾ ਜ਼ਿਆਦਾਤਰ ਤਾਪਮਾਨ 39.5 ਡਿੱਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 25 ਡਿੱਗਰੀ ਸੈਲਸੀਅਸ ਰਿਹਾ। ਪੰਝਾਬ 'ਚ ਪਟਿਆਲਾ, ਹਰਿਆਣਾ 'ਚ ਹਿਸਾਰ 45.5 ਡਿੱਗਰੀ ਸੈਲਸੀਅਸ ਜ਼ਿਆਦਾਤਰ ਤਾਪਮਾਨ ਕਾਰਨ ਸਭ ਤੋਂ ਗਰਮ ਰਿਹਾ। ਆਉਣ ਵਾਲੀ 14 ਜੂਨ ਤਕ ਤਾਪਮਾਨ 'ਚ 1 ਤੋਂ 5 ਡਿੱਗਰੀ ਸੈਲਸੀਅਸ ਦੇ ਉਤਾਰ ਚੜਾਅ ਦੀ ਸੰਭਾਵਨਾ ਹੈ।
ਤੇਜ਼ ਹਵਾਵਾਂ ਦੇ ਕਾਰਨ ਬਿਜਲੀ ਬੰਦ
ਦਿਨ ਦੇ ਸਮੇਂ ਤੇਜ਼ ਹਵਾਵਾਂ ਦੇ ਕਾਰਨ ਜ਼ਿਆਦਾਤਰ ਸਥਾਨਾਂ ਵਿਚ ਬਿਜਲੀ ਬੰਦ ਰਹੀ ਜਿਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਤੇਜ ਹਵਾਵਾਂ ਤੇ ਮੀਂਹ ਦੌਰਾਨ ਡਿੱਗਿਆ ਛੱਤ ਅਤੇ ਛੱਜਾ
ਤੇਜ ਹਵਾਵਾਂ ਤੇ ਮੀਂਹ ਦੌਰਾਨ ਸ਼ਹਿਰ ਦੇ ਭੀੜ ਨਾਲ ਰੂਝੇ ਪ੍ਰਤਾਪ ਬਾਗ ਦੇ ਕੋਲ ਇਕ ਮਕਾਨ ਦਾ ਛੱਜਾ, ਦਮੋਰੀਆ ਪੁਲਸ ਦੇ ਨੇੜੇ ਇਕ ਦੁਕਾਨ ਦੀ ਛੱਤ ਡਿੱਗਣ ਦੀ ਸੂਚਨਾ ਹੈ।


shivani attri

Content Editor

Related News