ਰਿਟਰਨਿੰਗ ਅਧਿਕਾਰੀ ਦਿਨ ਭਰ ਕਰਦੇ ਰਹੇ ਉਡੀਕ, ਪਹਿਲੇ ਦਿਨ ਨਹੀਂ ਆਇਆ ਕੋਈ ਉਮੀਦਵਾਰ

Wednesday, Jan 26, 2022 - 03:10 PM (IST)

ਰਿਟਰਨਿੰਗ ਅਧਿਕਾਰੀ ਦਿਨ ਭਰ ਕਰਦੇ ਰਹੇ ਉਡੀਕ, ਪਹਿਲੇ ਦਿਨ ਨਹੀਂ ਆਇਆ ਕੋਈ ਉਮੀਦਵਾਰ

ਜਲੰਧਰ (ਚੋਪੜਾ)–ਭਾਰਤੀ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ ਬੀਤੇ ਦਿਨ ਵਿਧਾਨ ਸਭਾ ਚੋਣਾਂ 2022 ਨੂੰ ਲੈ ਕੇ ਨਾਮਜ਼ਦਗੀਆਂ ਦਾਖ਼ਲ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ, ਜਿਸ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਨੇ ਪੂਰੇ ਪ੍ਰਬੰਧ ਕਰ ਰੱਖੇ ਸਨ। ਪ੍ਰਸ਼ਾਸਨਿਕ ਕੰਪਲੈਕਸ ਤੋਂ ਇਲਾਵਾ ਪੁੱਡਾ, ਜੇ. ਡੀ. ਏ. ਵਿਭਾਗ ਨਾਲ ਸਬੰਧਤ ਰਿਟਰਨਿੰਗ ਅਧਿਕਾਰੀਆਂ ਦੇ ਦਫ਼ਤਰ ਵਿਚ ਕਾਫ਼ੀ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਰਿਟਰਨਿੰਗ ਅਧਿਕਾਰੀ ਵੀ ਸਵੇਰੇ 11 ਵਜੇ ਤੋਂ 3 ਵਜੇ ਤੱਕ ਨਾਮਜ਼ਦਗੀਆਂ ਕਰਨ ਦੇ ਨਿਰਧਾਰਿਤ ਸਮੇਂ ਵਿਚ ਉਮੀਦਵਾਰਾਂ ਦੀ ਉਡੀਕ ਕਰਦੇ ਰਹੇ ਪਰ ਪਹਿਲੇ ਦਿਨ ਜ਼ਿਲ੍ਹੇ ਵਿਚ ਇਕ ਵੀ ਉਮੀਦਵਾਰ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਨਹੀਂ ਪਹੁੰਚਿਆ।

PunjabKesari

ਪ੍ਰਸ਼ਾਸਨਿਕ ਕੰਪਲੈਕਸ ਵਿਚ ਐੱਸ. ਡੀ. ਐੱਮ.-1 ਹਰਪ੍ਰੀਤ ਸਿੰਘ ਅਟਵਾਲ-ਕਮ-ਆਰ. ਓ. ਸੈਂਟਰਲ ਵਿਧਾਨ ਸਭਾ ਹਲਕਾ, ਸੈਕਟਰੀ ਆਰ. ਟੀ. ਏ.-ਕਮ-ਆਰ. ਓ. ਕੈਂਟ ਵਿਧਾਨ ਸਭਾ ਹਲਕਾ ਰਾਜੀਵ ਵਰਮਾ ਤੋਂ ਇਲਾਵਾ ਐੱਸ. ਡੀ. ਐੱਮ.-2-ਕਮ-ਆਰ. ਓ. ਕਰਤਾਰਪੁਰ ਬਲਬੀਰ ਰਾਜ ਸਿੰਘ ਦਿਨ ਭਰ ਆਪਣੇ ਦਫ਼ਤਰ ਵਿਚ ਡਟੇ ਰਹੇ। ਉਨ੍ਹਾਂ ਦੱਸਿਆ ਕਿ ਨਾਮਜ਼ਦਗੀਆਂ ਦਾਖ਼ਲ ਕੀਤੀਆਂ ਜਾਣੀਆਂ ਹਨ। ਚੋਣ ਕਮਿਸ਼ਨ ਵੱਲੋਂ ਔਰਤਾਂ ਅਤੇ ਜਨਰਲ ਕੈਟਾਗਰੀ ਲਈ 10 ਹਜ਼ਾਰ ਰੁਪਏ, ਜਦਕਿ ਰਿਜ਼ਰਵ ਕੈਟਾਗਰੀ ਲਈ 5 ਹਜ਼ਾਰ ਰੁਪਏ ਨਿਰਧਾਰਿਤ ਫੀਸ ਵੀ ਨਾਮਜ਼ਦਗੀ ਦਾਖ਼ਲ ਕਰਨ ਸਮੇਂ ਜਮ੍ਹਾ ਕਰਵਾਉਣੀ ਹੋਵੇਗੀ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਮੁੜ ਚੋਣ ਮੈਦਾਨ ’ਚ ਉਤਰਨਗੇ ਪ੍ਰਕਾਸ਼ ਸਿੰਘ ਬਾਦਲ, ਇਸ ਹਲਕੇ ਤੋਂ ਲੜਨਗੇ ਚੋਣ

ਅਧਿਕਾਰੀਆਂ ਨੇ ਦੱਸਿਆ ਕਿ ਫ਼ੀਸ ਬੈਂਕ ਵਿਚ ਜਮ੍ਹਾ ਕਰਵਾਈ ਜਾ ਸਕਦੀ ਹੈ। ਜੇਕਰ ਕੋਈ ਵੀ ਉਮੀਦਵਾਰ ਬੈਂਕ ਵਿਚ ਫ਼ੀਸ ਜਮ੍ਹਾ ਕਰਵਾਏ ਬਿਨਾਂ ਆਉਂਦਾ ਹੈ ਤਾਂ ਉਸ ਦੀ ਫ਼ੀਸ ਮੌਕੇ ’ਤੇ ਹੀ ਜਮ੍ਹਾ ਕਰਕੇ ਉਸ ਨੂੰ ਰਸੀਦ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ 26 ਜਨਵਰੀ ਨੂੰ ਰਾਸ਼ਟਰੀ ਛੁੱਟੀ ਹੋਣ ਕਾਰਨ ਨਾਮਜ਼ਦਗੀਆਂ ਦਾਖ਼ਲ ਨਹੀਂ ਹੋਣਗੀਆਂ ਅਤੇ ਹੁਣ ਇਹ ਕੰਮ 27 ਜਨਵਰੀ ਤੋਂ ਸ਼ੁਰੂ ਹੋਵੇਗਾ।

ਇਹ ਵੀ ਪੜ੍ਹੋ: ਰਾਘਵ ਚੱਢਾ ਦਾ ਕਾਂਗਰਸ ’ਤੇ ਵੱਡਾ ਇਲਜ਼ਾਮ, CM ਚੰਨੀ ਲਈ ਅਪਣਾਈ ‘ਯੂਜ਼ ਐਂਡ ਥਰੋ’ ਦੀ ਪਾਲਿਸੀ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News