ਪੰਜਾਬ ਰੋਡਵੇਜ਼ ਨੇ ‘ਕੰਡਮ’ ਕਰਕੇ 23 ਬੱਸਾਂ ਕਰ ਦਿੱਤੀਆਂ ਆਊਟ ਆਫ ਸਰਵਿਸ

01/08/2021 12:39:41 PM

ਜਲੰਧਰ (ਪੁਨੀਤ)— ਪੰਜਾਬ ਰੋਡਵੇਜ਼ ਵਿਚ ਨਵੀਆਂ ਬੱਸਾਂ ਪਾਉਣ ਦੀ ਅਪਰੂਵਲ ਨੂੰ ਲੈ ਕੇ ਮਹਿਕਮੇ ਨੇ ਸਰਕਾਰ ਨੂੰ ਫਾਈਲ ਤਾਂ ਭਿਜਵਾ ਦਿੱਤੀ ਹੈ ਪਰ ਉਸ ਨੂੰ ਮਨਜ਼ੂਰੀ ਮਿਲਣ ਅਤੇ ਬੱਸਾਂ ਖ਼ਰੀਦਣ ਦੇ ਪ੍ਰੋਗਰਾਮ ਵਿਚ ਕਈ ਮਹੀਨਿਆਂ ਦਾ ਸਮਾਂ ਲੱਗ ਜਾਵੇਗਾ। ਇਸ ਤੋਂ ਪਹਿਲਾਂ ਹੀ ਵਿਭਾਗ ਨੇ ਜਲੰਧਰ ਦੇ ਦੋਵਾਂ ਡਿਪੂਆਂ ਨਾਲ ਸਬੰਧਤ 23 ਬੱਸਾਂ ਨੂੰ ਪਰਿਚਾਲਨ ਤੋਂ ਹਟਾ ਕੇ ‘ਕੰਡਮ’ ਕਰਾਰ ਦੇ ਦਿੱਤਾ ਹੈ।

ਇਹ ਵੀ ਪੜ੍ਹੋ :  ਹੁਸ਼ਿਆਰਪੁਰ ਦੇ ਇਕ ਨਾਮੀ ਕਾਲਜ ’ਚ ਬੀ. ਐੱਸ. ਈ. ਦੀ ਵਿਦਿਆਰਥਣ ਨੇ ਕੀਤੀ ਖ਼ੁਦਕੁਸ਼ੀ

ਬੱਸਾਂ ਨੂੰ ‘ਕੰਡਮ’ ਕਰਨ ਨੂੰ ਲੈ ਕੇ ਮਹਿਕਮੇ ਵੱਲੋਂ ਇਜਾਜ਼ਤ ਦੇ ਦਿੱਤੀ ਗਈ ਹੈ, ਜਿਸ ਕਾਰਣ ਹੁਣ ਉਕਤ ਬੱਸਾਂ ਪੰਜਾਬ ਰੋਡਵੇਜ਼ ਦੇ ਨਾਂ ਨਾਲ ਫੀਲਡ ਵਿਚ ਨਹੀਂ ਦੌੜਨਗੀਆਂ। ਜਿਨ੍ਹਾਂ ਬੱਸਾਂ ਨੂੰ ‘ਕੰਡਮ’ ਕਰ ਕੇ ਆਊਟ ਆਫ ਸਰਵਿਸ ਕੀਤਾ ਗਿਆ ਹੈ, ਉਨ੍ਹਾਂ ਵਿਚ ਜਲੰਧਰ ਡਿਪੂ-1 ਦੀਆਂ 13, ਜਦਕਿ ਡਿਪੂ-2 ਦੀਆਂ 10 ਬੱਸਾਂ ਸ਼ਾਮਲ ਹਨ। ਮਹਿਕਮੇ ਨੂੰ ਇਨ੍ਹਾਂ ‘ਕੰਡਮ’ ਕੀਤੀਆਂ ਬੱਸਾਂ ਤੋਂ 35 ਲੱਖ ਤੋਂ ਜ਼ਿਆਦਾ ਦੀ ਰਾਸ਼ੀ ਮਿਲਣ ਦੀ ਉਮੀਦ ਹੈ। ਮਹਿਕਮੇ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਦੇ ਲਈ ਟੈਂਡਰ ਕਾਲ ਕੀਤੇ ਜਾਣਗੇ। ਮਹਿਕਮੇ ਵੱਲੋਂ ਘੱਟ ਤੋਂ ਘੱਟ ਰੇਟ ਨਿਰਧਾਰਿਤ ਕੀਤਾ ਜਾਵੇਗਾ। ਜੋ ਸਭ ਤੋਂ ਜ਼ਿਆਦਾ ਰੇਟ ਲਗਾਏਗਾ, ਉਹ ਟੈਂਡਰ ਹਾਸਲ ਕਰ ਲਵੇਗਾ ਅਤੇ ਬੱਸਾਂ ਉਸ ਦੀਆਂ ਹੋ ਜਾਣਗੀਆਂ। ਅਧਿਕਾਰੀਆਂ ਨੇ ਦੱਸਿਆ ਕਿ ਪੰਜਾਬ ਰੋਡਵੇਜ਼ ਵੱਲੋਂ ਪੰਜਾਬ ਸਰਕਾਰ ਨੂੰ ਭੇਜੀ ਗਈ ਪ੍ਰਪੋਜ਼ਲ ਮੁਤਾਬਕ ਜਲੰਧਰ ਲਈ 10 ਬੱਸਾਂ ਦੀ ਸਿਫਾਰਿਸ਼ ਕੀਤੀ ਗਈ ਹੈ।

ਇਹ ਵੀ ਪੜ੍ਹੋ :  ਟਰੈਕਟਰ ਮਾਰਚ ’ਤੇ ਨਵਜੋਤ ਸਿੱਧੂ ਦਾ ਟਵੀਟ, ਨਿਸ਼ਾਨੇ ’ਤੇ ਲਈ ਕੇਂਦਰ ਸਰਕਾਰ

15 ਸਾਲ ਬਾਅਦ ਬੱਸਾਂ ਨੂੰ ‘ਕੰਡਮ’ ਕਰਦਾ ਹੈ ਮਹਿਕਮਾ
ਮਹਿਕਮੇ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਨਿਯਮਾਂ ਮੁਤਾਬਕ 15 ਸਾਲ ਪੁਰਾਣੀ ਬੱਸ ਨੂੰ ਕੰਡਮ ਕੀਤਾ ਜਾਂਦਾ ਹੈ। ਇਸ ਲਈ ਡਾਇਰੈਕਟਰ ਤੋਂ ਇਜਾਜ਼ਤ ਲੈਣੀ ਹੁੰਦੀ ਹੈ। ਇਸ ਕਾਰਵਾਈ ਦੇ ਪੂਰਾ ਹੋਣ ਤੋਂ ਬਾਅਦ ਬੱਸ ਦੇ ਚੱਲਣ ’ਤੇ ਰੋਕ ਲਗਾ ਿਦੱਤੀ ਜਾਂਦੀ ਹੈ ਅਤੇ ਉਸ ਨੂੰ ਪੰਜਾਬ ਰੋਡਵੇਜ਼ ਦੇ ਡਿਪੂਆਂ ’ਚ ਖੜ੍ਹਾ ਕਰ ਦਿੱਤਾ ਜਾਂਦਾ ਹੈ। ਇਸ ਉਪਰੰਤ ਟੈਂਡਰ ਲੈਣ ਵਾਲੇ ਵਿਅਕਤੀ ਨੂੰ ਬੱਸਾਂ ਉਠਾਉਣ ਲਈ ਸਮਾਂ ਦਿੱਤਾ ਜਾਂਦਾ ਹੈ। ਜਲੰਧਰ ਦੀਆਂ 23 ਬੱਸਾਂ ਨੂੰ ‘ਕੰਡਮ’ ਕਰਨ ਦੀ ਡਾਇਰੈਕਟਰ ਵੱਲੋਂ ਇਜਾਜ਼ਤ ਦੇ ਦਿੱਤੀ ਗਈ ਹੈ।

ਇਹ ਵੀ ਪੜ੍ਹੋ :  ਰੂਪਨਗਰ: ਨਾਬਾਲਗ ਕੁੜੀ ਨਾਲ ਨੌਜਵਾਨ ਨੇ ਟੱਪੀਆਂ ਹੱਦਾਂ, ਕੀਤਾ ਗਰਭਵਤੀ 

ਪੁਰਾਣੀਆਂ ਬੱਸਾਂ ਨੂੰ ਲੰਮੇ ਰੂਟਾਂ ’ਤੇ ਨਹੀਂ ਭੇਜੇਗਾ ਮਹਿਕਮਾ
ਉਥੇ ਹੀ ਦੱਸਿਆ ਗਿਆ ਹੈ ਕਿ ਨਵੀਆਂ ਬੱਸਾਂ ਨੂੰ ਮਹਿਕਮੇ ਵੱਲੋਂ ਜ਼ਿਆਦਾਤਰ ਲੰਮੇ ਰੂਟਾਂ ਲਈ ਇਸਤੇਮਾਲ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਜੇ ਪੰਜਾਬ ਦੇ ਰੂਟਾਂ ’ਤੇ ਵੀ ਨਵੀਆਂ ਬੱਸਾਂ ਨੂੰ ਪਾਇਆ ਜਾਂਦਾ ਹੈ ਤਾਂ ਜ਼ਿਆਦਾ ਲਾਭ ਵਾਲੇ ਰੂਟਾਂ ਦੀ ਚੋਣ ਕੀਤੀ ਜਾਂਦੀ ਹੈ। ਅੰਦਾਜ਼ੇ ਮੁਤਾਬਕ ਜਿਸ ਬੱਸ ਨੂੰ ਲੌਂਗ ਰੂਟ ’ਤੇ ਪਾਇਆ ਜਾਂਦਾ ਹੈ, ਉਸ ਨੂੰ ਕੁਝ ਸਾਲ ਬਾਅਦ ਪੰਜਾਬ ਦੇ ਰੂਟ ’ਤੇ ਪਾ ਦਿੱਤਾ ਜਾਂਦਾ ਹੈ। ਇਸ ਉਪਰੰਤ ਜਦੋਂ ਬੱਸ ਦੇ ਚੱਲਣ ਦੀ ਸਮਾਂ ਹੱਦ ਖਤਮ ਹੋਣ ਵਾਲੀ ਹੁੰਦੀ ਹੈ ਤਾਂ ਬੱਸ ਨੂੰ ਨੇੜਲੇ ਰੂਟਾਂ ’ਤੇ ਭੇਜਿਆ ਜਾਂਦਾ ਹੈ।

ਇਹ ਵੀ ਪੜ੍ਹੋ : ਇਨਸਾਨੀਅਤ ਸ਼ਰਮਸਾਰ: ਦੋਮੋਰੀਆ ਪੁਲ ਨੇੜੇ ਰੇਲਵੇ ਲਾਈਨਾਂ ਕੋਲ ਸੁੱਟਿਆ ਕਰੀਬ 6 ਮਹੀਨਿਆਂ ਦਾ ਭਰੂਣ
ਨੋਟ: ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


shivani attri

Content Editor

Related News