‘ਪਾਵਰਕੱਟ’: ਫਾਲਟ ਦੀਆਂ 1480 ਸ਼ਿਕਾਇਤਾਂ, ਅਣਐਲਾਨੇ ਕੱਟਾਂ ਨਾਲ ਬੱਤੀ ਗੁੱਲ ਰਹਿਣਾ ਬਣਿਆ ‘ਆਫ਼ਤ’

05/08/2022 2:44:52 PM

ਜਲੰਧਰ (ਪੁਨੀਤ)– ਬਿਜਲੀ ਦੀ ਮੰਗ ਅਤੇ ਉਪਲੱਬਧਤਾ ’ਚ ਅੰਤਰ ਹੋਣ ਕਾਰਨ ਕਈ ਕੈਟਾਗਰੀਆਂ ’ਤੇ ਪਾਵਰਕੱਟ ਲਾਉਣੇ ਪੈ ਰਹੇ ਹਨ, ਜੋ ਕਿ ਪਰੇਸ਼ਾਨੀ ਦਾ ਸਬੱਬ ਬਣ ਰਹੇ ਹਨ। ਇਲਾਕਿਆਂ ਵਿਚ ਐਗਰੀਕਲਚਰ, ਸਬਜ਼ੀਆਂ ਸਮੇਤ ਘਰੇਲੂ ਖ਼ਪਤਕਾਰਾਂ ’ਤੇ 7-8 ਘੰਟੇ ਦੇ ਪਾਵਰਕੱਟਾਂ ਦੀ ਮਾਰ ਪੈ ਰਹੀ ਹੈ। ਉਥੇ ਹੀ, ਸ਼ਹਿਰੀ ਇਲਾਕਿਆਂ ਵਿਚ ਬਿਜਲੀ ਦੇ ਫਾਲਟ ਅਤੇ ਰਿਪੇਅਰ ਦੇ ਨਾਂ ’ਤੇ 4 ਤੋਂ 8 ਘੰਟੇ ਬੱਤੀ ਗੁੱਲ ਰਹਿਣ ਕਾਰਨ ਆਫ਼ਤ ਬਣੀ ਹੋਈ ਹੈ। ਭਿਆਨਕ ਗਰਮੀ ਕਾਰਨ ਏ. ਸੀ. ਦੀ ਵਰਤੋਂ ਵਧ ਰਹੀ ਹੈ, ਜਿਸ ਨਾਲ ਘਰੇਲੂ ਖ਼ਪਤਕਾਰਾਂ ਵੱਲੋਂ ਵਰਤੀ ਜਾਣ ਵਾਲੀ ਬਿਜਲੀ ਦੀ ਮੰਗ ਵਿਚ ਦਿਨ ਸਮੇਂ ਕਾਫ਼ੀ ਵਾਧਾ ਦਰਜ ਹੋ ਰਿਹਾ ਹੈ।

ਬਿਜਲੀ ਦੀ ਵਧਦੀ ਵਰਤੋਂ ਕਾਰਨ ਵੱਖ-ਵੱਖ ਡਿਵੀਜ਼ਨਾਂ ਅਧੀਨ ਫ਼ੀਡਰ ਓਵਰਲੋਡ ਹੋ ਰਹੇ ਹਨ, ਜਿਸ ਕਾਰਨ ਫਾਲਟ ਵਧਦੇ ਜਾ ਰਹੇ ਹਨ। ਇਸੇ ਲੜੀ ਵਿਚ ਨਾਰਥ ਜ਼ੋਨ ਦੇ ਫਾਲਟ ਦੀਆਂ 1480 ਤੋਂ ਵੱਧ ਸ਼ਿਕਾਇਤਾਂ ਦਰਜ ਹੋਈਆਂ ਹਨ, ਜਿਨ੍ਹਾਂ ਨੂੰ ਹੱਲ ਕਰਨ ਵਿਚ ਫ਼ੀਲਡ ਸਟਾਫ਼ ਨੂੰ ਬਹੁਤ ਪਰੇਸ਼ਾਨੀ ਝੱਲਣੀ ਪਈ। ਸਟਾਫ਼ ਦਾ ਕਹਿਣਾ ਹੈ ਕਿ ਫ਼ਾਲਟ ਪੈਣ ਤੋਂ ਬਾਅਦ ਜਦੋਂ ਉਹ ਮੌਕੇ ’ਤੇ ਪਹੁੰਚਦੇ ਹਨ ਤਾਂ ਲੋਕਾਂ ਵੱਲੋਂ ਸਹੀ ਢੰਗ ਨਾਲ ਵਤੀਰਾ ਨਹੀਂ ਕੀਤਾ ਜਾਂਦਾ। ਕਈ ਵਾਰ ਲੋਕ ਝਗੜਾ ਕਰਨ ਲੱਗਦੇ ਹਨ। ਉਥੇ ਹੀ, ਲੋਕਾਂ ਦਾ ਕਹਿਣਾ ਹੈ ਕਿ ਪਾਵਰਕਾਮ ਵੱਲੋਂ ਮੁਹੱਈਆ ਕਰਵਾਇਆ ਸ਼ਿਕਾਇਤ ਕੇਂਦਰ ਦਾ ਨੰਬਰ ਆਸਾਨੀ ਨਾਲ ਨਾ ਮਿਲਣਾ, ਹਰ ਵਾਰ ਦਿੱਕਤ ਦਾ ਕਾਰਨ ਬਣਦਾ ਹੈ। ਕਈ ਵਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ ਕਰਮਚਾਰੀ ਕਈ-ਕਈ ਘੰਟੇ ਮੌਕੇ ’ਤੇ ਨਹੀਂ ਪਹੁੰਚਦੇ, ਜਿਸ ਕਾਰਨ ਭਿਆਨਕ ਗਰਮੀ ਵਿਚ ਉਨ੍ਹਾਂ ਨੂੰ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ।

PunjabKesari

ਇਹ ਵੀ ਪੜ੍ਹੋ: ਪੰਜਾਬ ਪੁਲਸ ਬਾਰੇ ਵੱਡਾ ਖ਼ੁਲਾਸਾ: ਖ਼ੁਦ ਅਧਿਕਾਰੀ ਨੇ ਕਰੀਬ 10 ਪੁਲਸ ਮੁਲਾਜ਼ਮਾਂ ਨੂੰ ਬਣਾ ਦਿੱਤਾ ਚਿੱਟੇ ਦਾ ਆਦੀ

ਬਿਜਲੀ ਦੀ ਖ਼ਰਾਬੀ ਦੀਆਂ ਸਭ ਤੋਂ ਵੱਧ ਸ਼ਿਕਾਇਤਾਂ ਵੈਸਟ ਅਤੇ ਮਾਡਲ ਟਾਊਨ ਡਿਵੀਜ਼ਨ ਅਧੀਨ ਆ ਰਹੀਆਂ ਹਨ ਕਿਉਂਕਿ ਇਥੇ ਘਰੇਲੂ ਖਪਤਕਾਰਾਂ ਦੀ ਗਿਣਤੀ ਸਭ ਤੋਂ ਵੱਧ ਹੈ। ਉਥੇ ਹੀ, ਕਈ ਡਵੀਜ਼ਨਾਂ ਵੱਲੋਂ ਵੱਡੇ ਪੱਧਰ ’ਤੇ ਰਿਪੇਅਰ ਦਾ ਕੰਮ ਕਰਵਾਇਆ ਗਿਆ। ਇਸੇ ਲੜੀ ਵਿਚ ਐਤਵਾਰ ਨੂੰ ਵੀ ਦਰਜਨਾਂ ਇਲਾਕਿਆਂ ਵਿਚ ਬਿਜਲੀ ਬੰਦ ਰੱਖੀ ਜਾਵੇਗੀ। ਇਸ ਤਹਿਤ 66 ਕੇ. ਵੀ. ਟਾਂਡਾ ਰੋਡ ਤੋਂ ਚੱਲਦੇ 11 ਕੇ. ਵੀ. ਚਾਰਾ ਮੰਡੀ, ਕੋਟਲਾ ਰੋਡ, ਫਾਈਵ ਸਟਾਰ, ਓਲਡ ਅਸਟੇਟ, ਸ਼ਾਰਪ ਚੌਂਕ, ਸਟੇਟ ਬੈਂਕ, ਹਰਗੋਬਿੰਦ ਨਗਰ, ਡੀ. ਆਰ. ਪੀ. ਅਤੇ ਗਊਸ਼ਾਲਾ ਫੀਡਰ ਦੇ ਇਲਾਕੇ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਬੰਦ ਰੱਖੇ ਜਾਣਗੇ। ਇਸੇ ਤਰ੍ਹਾਂ 132 ਕੇ. ਵੀ. ਕਾਹਨਪੁਰ ਸਬ-ਸਟੇਸ਼ਨ ਤੋਂ ਚੱਲਦੇ 11 ਕੇ. ਵੀ. ਫੀਡਰ ਭਾਰਤ, ਪੰਜਾਬੀ ਬਾਗ ਅਧੀਨ ਪੈਂਦੇ ਇਲਾਕੇ ਵਿਚ ਸ਼ਾਮੀਂ 4 ਵਜੇ ਤੱਕ ਬਿਜਲੀ ਬੰਦ ਰੱਖੀ ਜਾਵੇਗੀ। ਇਸ ਤੋਂ ਇਲਾਵਾ ਵੱਖ-ਵੱਖ ਡਵੀਜ਼ਨਾਂ ਦੇ ਇਲਾਕਿਆਂ ਵਿਚ ਟ੍ਰੀ ਕਟਿੰਗ ਕਾਰਨ 3-3 ਘੰਟੇ ਦੇ ਕੱਟ ਲਾਏ ਜਾ ਰਹੇ ਹਨ।

ਇਹ ਵੀ ਪੜ੍ਹੋ: ਅਰੁਣਾਚਲ ਪ੍ਰਦੇਸ਼ ’ਚ ਹੁਸ਼ਿਆਰਪੁਰ ਦਾ ਜਵਾਨ ਸ਼ਹੀਦ, ਮਾਨ ਸਰਕਾਰ ਵੱਲੋਂ ਪਰਿਵਾਰ ਨੂੰ 1 ਕਰੋੜ ਦੀ ਮਦਦ ਦੇਣ ਦਾ ਐਲਾਨ

PunjabKesari

ਅੱਜ ਬੰਦ ਰਹੇਗੀ ਇੰਡਸਟਰੀ ਦੀ ਸਪਲਾਈ
ਪਾਵਰਕਾਮ ਦੇ ਡਾਇਰੈਕਟਰ ਡਿਸਟ੍ਰੀਬਿਊਸ਼ਨ ਆਰ. ਪੀ. ਐੱਸ. ਗਰੇਵਾਲ ਵੱਲੋਂ ਬੀਤੇ ਦਿਨੀਂ ਇੰਡਸਟਰੀ ਨਾਲ ਮੀਟਿੰਗ ਕੀਤੀ ਗਈ। ਇਸ ਵਿਚ ਉਦਯੋਗਪਤੀਆਂ ਨੇ ਇੰਡਸਟਰੀ ’ਤੇ ਨਾਗੇ ਨੂੰ ਲੈ ਕੇ ਵਿਭਾਗ ਦੀ ਰਾਏ ’ਤੇ ਸਹਿਮਤੀ ਜਤਾਈ ਸੀ। ਅਧਿਕਾਰੀਆਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਸਪਲਾਈ ਦੇਣ ਕਾਰਨ ਇੰਡਸਟਰੀ ’ਤੇ ਹਫ਼ਤੇ ਵਿਚ ਇਕ ਦਿਨ ਦਾ ਨਾਗਾ ਜ਼ਰੂਰੀ ਹੋਵੇਗਾ। ਨਾਗੇ ਦੇ ਦਿਨ ਵਿਚ ਬਦਲਾਅ ਵੀ ਕੀਤਾ ਜਾ ਸਕਦਾ ਹੈ ਤਾਂ ਕਿ ਕਿਸਾਨਾਂ ਅਤੇ ਇੰਡਸਟਰੀ ਨੂੰ ਸਪਲਾਈ ਦੇਣ ਵਿਚ ਦਿੱਕਤ ਪੇਸ਼ ਨਾ ਆਵੇ। ਅਧਿਕਾਰੀਆਂ ਨੇ ਕਿਹਾ ਕਿ ਇਸ ਲੜੀ ਵਿਚ 8 ਮਈ ਨੂੰ ਇੰਡਸਟਰੀ ਦੀ ਸਪਲਾਈ ਬੰਦ ਰੱਖੀ ਜਾਵੇਗੀ। ਐਤਵਾਰ ਤੋਂ ਇਲਾਵਾ ਜੇਕਰ ਕਿਸੇ ਹੋਰ ਦਿਨ ਸਪਲਾਈ ਬੰਦ ਰੱਖਣ ਦਾ ਫ਼ੈਸਲਾ ਹੋਵੇਗਾ, ਉਸ ਬਾਰੇ ਇੰਡਸਟਰੀ ਨੂੰ 3-4 ਦਿਨ ਪਹਿਲਾਂ ਸੂਚਿਤ ਕਰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ: ਸ੍ਰੀ ਚਮਕੌਰ ਸਾਹਿਬ ਵਿਖੇ ਘਰ 'ਚੋਂ ਮਿਲੀਆਂ ਪਿਓ-ਪੁੱਤ ਦੀਆਂ ਲਾਸ਼ਾਂ, ਫ਼ੈਲੀ ਸਨਸਨੀ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News