ਕੁੱਟਮਾਰ ਦਾ ਸ਼ਿਕਾਰ ਹੋਏ 80 ਸਾਲਾ ਬਜ਼ੁਰਗ ਨੂੰ ਇਨਸਾਫ਼ ਦਿਵਾਉਣ ਲਈ ਥਾਣੇ ਅੱਗੇ ਲਾਇਆ ਧਰਨਾ

Saturday, Sep 10, 2022 - 04:23 PM (IST)

ਨੂਰਪੁਰਬੇਦੀ (ਅਵਿਨਾਸ਼ ਸਰਮਾ)- ਦਹੀਰਪੁਰ ਪਿੰਡ ਦੇ 80 ਸਾਲਾ ਬਜ਼ੁਰਗ ਧਰਮਪਾਲ ਨੂੰ ਘਰ ਆ ਕੇ ਕੁੱਟਮਾਰ ਕਰਨ ਵਾਲੇ ਦੋਸ਼ੀਆਂ ਉੱਪਰ ਕਾਰਵਾਈ ਕਰਨ ਦੀ ਬਜਾਏ ਪੁਲਸ ਨੇ ਬਜ਼ੁਰਗ ਧਰਮਪਾਲ ਉੱਪਰ ਹੀ ਝੂਠਾ ਪਰਚਾ ਦਰਜ ਕਰਕੇ ਜੇਲ੍ਹ ਭੇਜ ਦਿੱਤਾ। ਜੇਲ੍ਹ ਪ੍ਰਸ਼ਾਸਨ ਨੇ ਸਿਹਤ ਜ਼ਿਆਦਾ ਗੰਭੀਰ ਹੋਣ ਕਰਕੇ ਜੇਲ੍ਹ ਵਿੱਚ ਰੱਖਣ ਤੋਂ ਮਨਾਂ ਕਰ ਦਿੱਤਾ। ਉਨ੍ਹਾਂ ਦੇ ਸਿਰ ਵਿੱਚ 35 ਟਾਂਕੇ ਲੱਗਣ ਦੇ ਕਾਰਨ ਪੀ. ਜੀ. ਆਈ. ਰੈਫਰ ਕਰ ਦਿੱਤਾ। 

ਇਹ ਵੀ ਪੜ੍ਹੋ: ਟਾਂਡਾ ਵਿਖੇ ਥਾਣੇ 'ਚ ਲਾਈਵ ਹੋ ਕੇ ASI ਨੇ ਗੋਲ਼ੀ ਮਾਰ ਕੀਤੀ ਖ਼ੁਦਕੁਸ਼ੀ, ਵੀਡੀਓ 'ਚ ਖੋਲ੍ਹੇ SHO ਦੇ ਵੱਡੇ ਰਾਜ਼

ਪਰਿਵਾਰਕ ਮੈਂਬਰਾਂ ਤੇ ਕਿਰਤੀ ਕਿਸਾਨ ਮੋਰਚਾ, ਜਮਹੂਰੀ ਕਿਸਾਨ ਸਭਾ, ਇੰਡੀਅਨ ਫੈਡਰੇਸ਼ਨ ਆਫ਼ ਟਰੇਡ ਯੂਨੀਅਨ ਵੱਲੋਂ ਨੂਰਪੁਰ ਬੇਦੀ ਥਾਣੇ ਅੱਗੇ ਧਰਨਾ ਦਿੱਤਾ ਗਿਆ। ਇਸ ਮੌਕੇ ਡੀ. ਐੱਸ. ਪੀ. ਅਜੈ ਸਿੰਘ ਨੇ ਆਏ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਸੋਮਵਾਰ ਤੱਕ ਸਹੀ ਨਿਰਪੱਖ ਪੜਤਾਲ ਕਰਕੇ ਮਸਲਾ ਹੱਲ ਕੀਤਾ ਜਾਵੇਗਾ। ਪੁਲਸ ਵਾਲਿਆਂ ਦੀ ਅਣਗਹਿਲੀ ਦੀ ਵੀ ਜਾਂਚ ਕੀਤੀ ਜਾਵੇਗੀ। ਇਸ ਮੌਕੇ ਪਰਿਵਾਰਕ ਮੈਂਬਰ ਹਰਮੇਲ ਸਿੰਘ ਦਹੀਰਪੁਰ, ਅਵਤਾਰ ਸਿੰਘ ਦਹੀਰਪੁਰ, ਚਰਨਾ ਕਾਂਗੜ, ਵੀਰ ਸਿੰਘ ਬੜਵਾ, ਧਰਮਪਾਲ ਸੈਣੀਮਾਜਰਾ, ਤਰਸੇਮ ਜੱਟਪੁਰ, ਰਮੇਸ਼ ਨੂਰਪੁਰ ਖੁਰਦ, ਪ੍ਰੀਤਮ ਸਿੰਘ ਰਾਏਪੁਰ, ਹਰਬੰਸ ਸਿੰਘ ਬੈਂਸਾਂ, ਦਵਿੰਦਰ ਸਰਥਲੀ, ਕੁਲਦੀਪ ਕੌਰ ਸਰਥਲੀ, ਅਮਰਜੀਤ ਕੌਰ ਕਾਂਗੜ, ਬਲਵੀਰ ਸਿੰਘ ਮੁੰਨੇ ਆਦਿ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਨਿਰਪੱਖ ਕਾਰਵਾਈ ਕਰਕੇ ਬਜੁਰਗ ਧਰਮਪਾਲ ਉੱਪਰ ਕੀਤਾ ਪਰਚਾ ਰੱਦ ਨਾ ਕੀਤਾ ਤਾਂ ਫਿਰ ਤਿੱਖਾ ਸੰਘਰਸ਼ ਕੀਤਾ ਜਾਵੇਗਾ। 

ਇਹ ਵੀ ਪੜ੍ਹੋ: ਪੰਜਾਬ ’ਚ ਗੈਂਗਵਾਰ ਰੋਕਣ ਲਈ ਐਕਸ਼ਨ 'ਚ DGP ਗੌਰਵ ਯਾਦਵ , ਅਧਿਕਾਰੀਆਂ ਨੂੰ ਦਿੱਤੀਆਂ ਹਦਾਇਤਾਂ


shivani attri

Content Editor

Related News