ਹਾਦਸੇ ''ਚ ਜਾਨ ਗਵਾਉਣ ਵਾਲੇ ਵਿਅਕਤੀ ਦੇ ਪਰਿਵਾਰ ਨੂੰ 31 ਲੱਖ ਰੁਪਏ ਦੀ ਆਰਥਿਕ ਸਹਾਇਤਾ ਰਾਸ਼ੀ ਕੀਤੀ ਭੇਂਟ

03/13/2024 6:01:31 PM

ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ)- ਟਾਹਲੀ-ਬੱਲਾ ਵੈਲਫੇਅਰ ਸੁਸਾਇਟੀ ਯੂ.ਐਸ.ਏ ਵੱਲੋਂ ਆਪਣੇ ਸਮਾਜ ਸੇਵੀ ਤੇ ਲੋਕ ਭਲਾਈ ਕੰਮਾਂ ਨੂੰ ਅੱਗੇ ਤੋਰਦਿਆਂ ਅਮਰੀਕਾ ਵਿੱਚ ਹੋਏ ਸੜਕ ਹਾਦਸੇ ਵਿੱਚ ਜਾਨ ਗਵਾਉਣ ਵਾਲੇ ਇੱਕ ਵਿਅਕਤੀ ਦੇ ਪਰਿਵਾਰ ਨੂੰ ਆਰਥਿਕ ਸਹਾਇਤਾ ਰਾਸ਼ੀ ਭੇਂਟ ਕੀਤੀ ਗਈ।
ਸੁਸਾਇਟੀ ਦੇ ਪ੍ਰਧਾਨ ਰੌਣਕ ਸਿੰਘ, ਸਾਬਕਾ ਪ੍ਰਧਾਨ ਸਤਨਾਮ ਸਿੰਘ ਸੱਤਾ, ਸਾਬਕਾ ਪ੍ਰਧਾਨ ਗੁਰਨਾਮ ਸਿੰਘ ਤੇ ਜਨਰਲ ਸਕੱਤਰ ਸਤਵਿੰਦਰ ਸਿੰਘ ਮੁਲਤਾਨੀ ਦੀ ਅਗਵਾਈ ਵਿੱਚ ਸੋਸਾਇਟੀ ਦੇ ਸਮੂਹ ਮੈਂਬਰਾਂ ਨੇ ਪਿੰਡ ਟਾਹਲੀ ਨਾਲ ਹੀ ਸੰਬੰਧਿਤ ਬੀਤੇ ਸਮੇਂ ਦੌਰਾਨ ਅਮਰੀਕਾ ਵਿੱਚ ਹੋਏ ਭਿਆਨਕ ਸੜਕ ਹਾਦਸੇ ਵਿੱਚ ਮੌਤ ਦਾ ਸ਼ਿਕਾਰ ਹੋਏ ਸੁਰਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਇਲਾਜ 31 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਪ੍ਰਦਾਨ ਕੀਤੀ।
ਇਸ ਮੌਕੇ ਜਖਮੀ ਵਿਅਕਤੀ ਦੀ ਧਰਮ ਪਤਨੀ ਕਮਲਜੀਤ ਕੌਰ ਨੂੰ 31 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਾ ਚੈੱਕ ਦਿੱਤਾ। ਇਸ ਮੌਕੇ ਸਰਪੰਚ ਬਚਿੱਤਰ ਸਿੰਘ ਤੇ ਮ੍ਰਿਤਕ ਸੁਰਜੀਤ ਸਿੰਘ ਦੇ ਪਰਿਵਾਰਿਕ ਮੈਂਬਰਾਂ ਨੇ ਸੁਸਾਇਟੀ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਇਸ ਤੋਂ ਪਹਿਲਾਂ ਸੜਕ ਹਾਦਸੇ ਸਮੇਂ ਸੁਰਜੀਤ ਸਿੰਘ ਦੇ ਅਮਰੀਕਾ ਵਿੱਚ ਹੀ ਇਲਾਜ ਵਾਸਤੇ ਆਰਥਿਕ ਸਹਾਇਤਾ ਰਾਸ਼ੀ ਭੇਂਟ ਕੀਤੀ ਸੀ ਪ੍ਰੰਤੂ ਗੰਭੀਰ ਜਖਮੀ ਹੋਣ ਕਾਰਨ ਸੁਰਜੀਤ ਸਿੰਘ ਦੀ ਜਾਨ ਚਲੀ ਗਈ ਸੀ ਜਿਸ ਉਪਰੰਤ ਸੁਸਾਇਟੀ ਵੱਲੋਂ ਪ੍ਰਭਾਵਿਤ ਪਰਿਵਾਰ ਦੀ ਹੋਰ ਆਰਥਿਕ ਮਦਦ ਕਰਨ ਦਾ ਫੈਸਲਾ ਲਿਆ ਗਿਆ।
ਇਸ ਮੌਕੇ ਸੰਪੂਰਨ ਸਿੰਘ, ਬਲਵੀਰ ਸਿੰਘ ਸਰਬਜੀਤ ਸਿੰਘ, ਇੰਦਰਜੀਤ ਸਿੰਘ,ਮੰਗਤ ਸਿੰਘ ਟਾਹਲੀ, ਰਜਿੰਦਰ ਸਿੰਘ ਪਟਵਾਰੀ, ਜੈਮਲ ਸਿੰਘ ਲਾਟੀ, ਜੰਗਵੀਰ ਸਿੰਘ,ਨੰਬਰਦਾਰ, ਵਿੱਕੀ ਯੂ ਐਸ ਏ, ਜਸਵਿੰਦਰ ਸਿਘ ਸਰਪੰਚ ਬੱਲਾ, ਬਚਿੱਤਰ ਸਿੰਘ ਸਰਪੰਚ ਟਾਹਲੀ, ਬਲਜਿੰਦਰ ਸਿੰਘ ਬੱਬੂ ਸਟੇਜ ਸੈਕਟਰੀ, ਮਲਕੀਤ ਸਿੰਘ, ਬਲਦੇਵ ਸਿੰਘ, ਬਲਵਿੰਦਰ ਸਿੰਘ, ਸੁਰਿੰਦਰ ਸਿੰਘ ਪੰਚ, ਗੁਰਚਰਨ ਸਿੰਘ ਪੰਚ ਬਾਬੂ ਜੋਗਿੰਦਰ ਸਿੰਘ, ਹੌਲਦਾਰ ਹਰਭਜਨ ਸਿੰਘ, ਹਰਬੰਸ ਸਿੰਘ ਥਾਣੇਦਾਰ, ਹਰਮਨਪ੍ਰੀਤ ਸਿੰਘ, ਗੁਰਸੇਵਕ ਸਿੰਘ, ਸੁਖਜਿੰਦਰ ਸਿੰਘ, ਬਲਵੀਰ ਸਿੰਘ, ਲਖਵਿੰਦਰ ਸਿੰਘ, ਅਮਰਜੀਤ ਕੌਰ, ਨਰਿੰਦਰ ਕੌਰ, ਹਨੀ ਯੂ.ਐਸ.ਏ, ਸੰਗਾਰ ਸਿੰਘ, ਬਲਦੇਵ ਸਿੰਘ ਪ੍ਰਧਾਨ, ਲਖਵਿੰਦਰ ਸਿੰਘ, ਬਲਵਿੰਦਰ ਸਿੰਘ, ਜਗੀਰ ਸਿੰਘ ਵੀ ਹਾਜ਼ਰ ਸਨ।


 


Aarti dhillon

Content Editor

Related News