ਪਾਵਰਕਾਮ ਇੰਜੀਨੀਅਰਜ਼ ਐਸੋਸੀਏਸ਼ਨ ਨੇ ਕਾਲੀਆਂ ਪੱਟੀਆਂ ਬੰਨ੍ਹ ਕੇ ਕੀਤਾ ਬਿਜਲੀ ਬਿੱਲ ਦਾ ਕੀਤਾ ਵਿਰੋਧ

09/26/2020 11:11:43 AM

ਹੁਸ਼ਿਆਰਪੁਰ (ਅਮਰਿੰਦਰ)— ਖੇਤੀਬਾੜੀ ਬਿੱਲਾਂ ਦੇ ਖ਼ਿਲਾਫ਼ ਦੇਸ਼ ਪੱਧਰੀ ਬੰਦ ਦੀ ਹਮਾਇਤ ਕਰਦੇ ਹੋਏ ਪਾਵਰਕਾਮ ਇੰਜੀਨੀਅਰਜ਼ ਐਸੋਸੀਏਸ਼ਨ ਨੇ ਬਿਜਲੀ ਬਿੱਲ-2020 ਦੇ ਵਿਰੋਧ 'ਚ ਕਾਲੀਆਂ ਪੱਟੀਆਂ ਬੰਨ੍ਹ ਕੇ ਆਪਣਾ ਰੋਸ ਜਤਾਇਆ। ਪਾਵਰਕਾਮ ਇੰਜੀਨੀਅਰਜ਼ ਐਸੋਸੀਏਸ਼ਨ ਦੀ ਕਾਜਕਾਰਨੀ ਦੇ ਮੈਂਬਰ ਇੰਜੀ. ਹਰਮਿੰਦਰ ਸਿੰਘ, ਰੀਜਨਲ ਸੈਕਟਰੀ ਇੰਜੀ. ਸੰਦੀਪ ਸ਼ਰਮਾ, ਇੰਜੀ. ਰਾਜੀਵ ਜਸਵਾਲ ਅਤੇ ਯਸ਼ਪਾਲ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਜਿਸ ਤਰ੍ਹਾਂ ਨਿਯਮਾਂ ਦੀ ਉਲੰਘਣਾ ਕਰ ਕੇ ਖੇਤੀ ਵਿਰੋਧੀ ਬਿੱਲਾਂ ਨੂੰ ਪਾਸ ਕਰ ਕੇ ਦੇਸ਼ ਦੇ ਕਿਸਾਨਾਂ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾਉਣ ਦਾ ਫੈਸਲਾ ਕੀਤਾ ਹੈ। ਇਸੇ ਤਰ੍ਹਾਂ ਹੁਣ ਸਰਕਾਰ ਬਿਜਲੀ ਵੰਡ ਦੇ ਖੇਤਰ ਵਿਚ ਵੀ ਨਿੱਜੀ ਕੰਪਨੀਆਂ ਨੂੰ ਲਾਭ ਪਹੁੰਚਾਉਣ ਲਈ ਜੋ ਬਿਜਲੀ ਬਿੱਲ-2020 ਪਾਸ ਕਰਨ ਦੀ ਯੋਜਨਾ ਨੂੰ ਅੰਤਿਮ ਰੂਪ ਦੇਣ ਦੀ ਤਿਆਰੀ ਕਰ ਰਹੀ ਹੈ, ਉਸ ਦਾ ਅਸੀਂ ਵਿਰੋਧ ਕਰਦੇ ਹਾਂ। ਉਨ੍ਹਾਂ ਦਾ ਕਹਿਣਾ ਹੈ ਕਿ ਬਿਜਲੀ ਬਿੱਲ-2020 ਵਿਚ ਸਾਡਾ ਮੁੱਖ ਵਿਰੋਧ ਬਿਜਲੀ ਵੰਡ ਦਾ ਕੰਮ ਪ੍ਰਾਈਵੇਟ ਕੰਪਨੀਆਂ ਨੂੰ ਸੌਂਪਣ ਦਾ ਹੈ।

ਇਹ ਵੀ ਪੜ੍ਹੋ: ਹੈਵਾਨੀਅਤ ਦੀਆਂ ਹੱਦਾਂ ਪਾਰ, ਘਰ 'ਚ 8 ਸਾਲਾ ਮਾਸੂਮ ਨੂੰ ਇਕੱਲੀ ਵੇਖ ਕੀਤਾ ਸ਼ਰਮਨਾਕ ਕਾਰਾ

ਇੰਜੀ. ਹਰਮਿੰਦਰ ਸਿੰਘ ਅਤੇ ਇੰਜੀ. ਸੰਦੀਪ ਸ਼ਰਮਾ ਨੇ ਕਿਹਾ ਕਿ ਬਿਜਲੀ ਬਿੱਲ-2020 ਰਾਹੀਂ ਸਰਕਾਰ ਇਕ ਹੀ ਝਟਕੇ ਵਿਚ ਬਿਜਲੀ ਸਬਸਿਡੀ ਅਤੇ ਕਰਾਸ ਸਬਸਿਡੀ ਨੂੰ ਖਤਮ ਕਰਨਾ ਚਾਹੁੰਦੀ ਹੈ। ਕੇਂਦਰ ਸਰਕਾਰ ਨੇ ਹੁਣ ਤੱਕ ਰਾਜਾਂ ਨੂੰ ਇਸ ਬਿਜਲੀ ਵੰਡ ਸਬੰਧੀ ਕੋਈ ਯੋਜਨਾ ਨਹੀਂ ਦੱਸੀ ਹੈ, ਉਲਟਾ ਰਾਜਾਂ 'ਤੇ ਪੈਨਲਟੀ ਲਾਉਣ ਦੀ ਤਿਆਰੀ ਹੈ। ਲਾਗਤ ਦੇ ਆਧਾਰ 'ਤੇ ਬਿਜਲੀ ਦਰਾਂ ਨਿਰਧਾਰਤ ਕਰਨ ਸਮੇਂ 400 ਕੇ.ਵੀ. ਜਾਂ 220 ਕੇ.ਵੀ. ਗਰਿੱਡਾਂ ਤੋਂ ਬਿਜਲੀ ਸਪਲਾਈ ਵਾਲੇ ਉਦਯੋਗਿਕ ਖੇਤਰਾਂ ਵਿਚ ਬਿਜਲੀ ਦਰਾਂ ਘੱਟ ਹੋ ਜਾਣਗੀਆਂ, ਇਸ ਨਾਲ ਵੱਡੇ ਉਦਯੋਗਪਤੀਆਂ ਨੂੰ ਲਾਭ ਅਤੇ ਕਿਸਾਨਾਂ ਅਤੇ ਪੇਂਡੂ ਲੋਕਾਂ ਦਾ ਨੁਕਸਾਨ ਹੋਵੇਗਾ।
ਇਹ ਵੀ ਪੜ੍ਹੋ: ਨਾਜਾਇਜ਼ ਸੰਬੰਧਾਂ 'ਚ ਪੁੱਤ ਬਣ ਰਿਹਾ ਸੀ ਰੋੜਾ, ਤੈਸ਼ 'ਚ ਆ ਕੇ ਕਲਯੁਗੀ ਮਾਂ ਨੇ ਦਿੱਤੀ ਖ਼ੌਫ਼ਨਾਕ ਮੌਤ


shivani attri

Content Editor

Related News