ਪਾਵਰਕਾਮ ਮਹਿਕਮੇ ਵੱਲੋਂ ਕੀਤੀ ਗਈ ਲੋਕਾਂ ਦੀ ਲੁੱਟ

11/26/2020 6:33:25 PM

ਭੁਲੱਥ (ਭੂਪੇਸ਼)— ਪੰਜਾਬ ਰਾਜ ਪਾਵਰ ਕਾਮ ਕਾਰਪੋਰੇਸ਼ਨ ਲਿਮ: ਭੁਲੱਥ ਵੱਲੋਂ ਹਲਕੇ ਦੇ ਘਰਾਂ ਅਤੇ ਕਮਰਸ਼ੀਅਲ ਬਿਜਲੀ ਖ਼ਪਤਕਾਰਾਂ ਦੇ ਬਿਜਲੀ ਬਿੱਲ 2 ਮਹੀਨੇ ਦੀ ਬਜਾਏ 3 ਮਹੀਨੇ ਬਾਅਦ ਭੇਜ ਕੇ ਜਿੱਥੇ ਖ਼ਪਤਕਾਰਾਂ ਦੀ ਲੁੱਟ ਕੀਤੀ ਉੱਥੇ ਮਹਿਕਮੇ ਨੂੰ ਵੱਡੇ ਮਾਰਜਨ 'ਚ ਰਿਕਾਰਡ ਤੋੜ ਵਾਧਾ ਹੋਇਆ। ਜਿਹੜੇ ਖ਼ਪਤਕਾਰਾਂ ਘੱਟ ਯੂਨਿਟ ਦਰਜ ਹੁੰਦੀ ਸੀ ਉਹ 3 ਮਹੀਨੇ ਦਾ ਬਿੱਲ ਆਉਣ ਕਰਕੇ ਉਸ ਦੇ ਯੂਨਿਟ ਰੇਟ 'ਚ ਚੋਖਾਂ ਯੂਨਿਟ ਰੇਟ ਪੈਂਦਾ ਹੈ।

ਇਹ ਵੀ ਪੜ੍ਹੋ: ਕਿਸਾਨਾਂ ਦੇ ਹੱਕ 'ਚ ਆਏ ਰਾਜਾ ਵੜਿੰਗ ਨੇ ਡਾ. ਧਰਮਵੀਰ ਗਾਂਧੀ ਦੀ ਪੋਸਟ ਨੂੰ ਕੀਤਾ ਨਕਲ, ਹੋਏ ਟਰੋਲ

ਮਹਿਕਮੇ ਮੁਤਾਬਕ 0 ਤੋਂ 2 ਕਿਲੋ ਵਾਟ ਦਾ 0 ਤੋਂ 100 ਯੂਨਿਟ ਤੱਕ 4 ਰੁਪਏ ਪਰ ਯੂਨਿਟ, 101 ਯੂਨਿਟ ਤੋਂ 300 ਯੂਨਿਟ ਤੱਕ 6.59 ਰੁਪਏ, 300 ਤੋਂ ਉੱਪਰ ਯੂਨਿਟਾਂ ਤੇ 7.20 ਰੁਪਏ ਖਪਤਕਾਰ ਅਦਾ ਕਰਦਾ ਹੈ 3 ਮਹੀਨੈ ਦੇ ਬਿੱਲ 'ਚ ਯੂਨਿਟ ਦਰ ਤੇ ਵੱਧ ਰੇਟ ਪੈਂਦਾ ਹੈ, ਜਿਸ ਨਾਲ ਮਹਿਕਮੇ ਨੂੰ ਇਸ ਦਾ ਚੋਖਾ ਜਿੱਥੇ ਵਾਧਾ ਹੋਇਆ, ਉੱਥੇ ਹੀ ਆਪਣੇ ਖਪਤਕਾਰਾਂ ਦਾ ਵੱਡੀ ਤਦਾਦ 'ਚ ਬਿੱਲ ਭੇਜ ਕੇ ਉਨਾਂ ਨੂੰ ਆਪਣੀ ਲੁੱਟ ਦਾ ਸ਼ਿਕਾਰ ਬਣਾਇਆ।

ਇਹ ਵੀ ਪੜ੍ਹੋ: ਫਗਵਾੜਾ: ਮਾਤਾ ਵੈਸ਼ਨੋ ਦੇਵੀ ਤੋਂ ਪਰਤ ਰਹੇ ਸ਼ਰਧਾਲੂਆਂ ਨਾਲ ਵਾਪਰਿਆ ਭਿਆਨਕ ਹਾਦਸਾ, 4 ਦੀ ਮੌਤ

3 ਮਹੀਨੇ ਬਾਅਦ ਖ਼ਪਤਕਾਰਾਂ ਦੇ ਬਿੱਲ ਆਉਣ ਕਾਰਨ ਕਈ ਖ਼ਪਤਕਾਰਾਂ ਵੱਲੋਂ ਇਹ ਬਿੱਲ ਅਦਾ ਕਰਨਾਂ ਉਨਾਂ ਦੀ ਪਹੁੰਚ ਤੋਂ ਬਾਹਰ ਹੋਣ ਕਰਕੇ ਉਨਾਂ ਦੇ ਮਨਾਂ 'ਤੇ ਚਿੰਤਾਂ ਦਾ ਆਲਮ ਛਾਇਆ ਪਿਆ ਹੈ, ਉਹ ਬਿੱਲ ਕਿਵੇ ਅਦਾ ਕਰਨਗੇ। ਜੇ ਉਹ ਦੋ ਕਿਸ਼ਤਾਂ ਜਾਂ 3 ਕਿਸ਼ਤਾਂ 'ਚ ਬਿੱਲ ਅਦਾ ਕਰਦੇ ਹਨ ਤਾਂ ਉਨ੍ਹਾਂ ਨੂੰ ਮਹਿਕਮੇ ਦਾ ਮੁੜ ਜੁਰਮਾਨਾ ਪੈਂਦਾ ਹੈ। ਲੋਕਾਂ ਦੀ ਮੰਗ ਹੈ ਕਿ ਮਹਿਕਮਾ ਪਹਿਲਾਂ ਵਾਲੀ ਸਮਾਂ ਸਾਰਨੀ ਤੱਕ ਆਪਣੇ ਖ਼ਪਤਕਾਰਾਂ ਨੂੰ ਆਪਣੇ ਬਿੱਲ ਭੇਜੇ। ਬਿਜਲੀ ਬਿੱਲ 'ਚ ਪਿਛਲੇ ਬਿੱਲ ਅਦਾ ਕੀਤੀ ਦਰਸਾਈ ਰਕਮ ਜੋ ਮਹਿਕਮੇ ਵੱਲੋਂ ਕਈ ਸਮੇਂ ਤੋਂ ਗਲਤ ਦਰਸਾਈ ਜਾਂਦੀ ਹੈ, ਉਹ ਤਰੁੱਟੀ ਪਹਿਲ ਦੇ ਆਧਾਰ 'ਤੇ ਦੂਰ ਕਰੇ ਤਾਂ ਜੋ ਖ਼ਪਤਕਾਰਾਂ ਨੂੰ ਮਹਿਕਮੇ ਦੇ ਸਹੀ ਤੱਥਾਂ ਦਾ ਅੰਕੜਾ ਸਾਹਮਣੇ ਆ ਸਕੇ ।

ਕੀ ਕਹਿੰਦੇ ਹਨ ਐੱਸ. ਡੀ. ਓ: ਪ੍ਰਮਿੰਦਰ ਸਿੰਘ  
ਇਸ ਮਾਮਲੇ 'ਚ ਮਹਿਕਮੇ ਦੇ ਐੱਸ. ਡੀ. ਓ. ਪ੍ਰਮਿੰਦਰ ਸਿੰਘ ਨੇ ਕਿਹਾ ਕਿ ਜੋ ਬਿੱਲ ਆਏ ਹਨ ਉਸ 'ਚ ਮਹੀਨੇ ਦੀ ਆਈ ਯੁਨਿਟ ਦੇ ਰੇਟ ਲਗਾਏ ਹਨ। ਬਿੱਲਾਂ 'ਚ ਪਿਛਲੀ ਦਰਸਾਈ ਰਕਮ ਜੋ ਖ਼ਪਤਕਾਰਾਂ ਨੇ ਅਦਾ ਕੀਤੀ ਹੈ ਦੀ ਬਜਾਏ ਹੋਰ ਰਕਮ ਆਉਣ ਦੇ ਮਾਮਲੇ 'ਚ ਉਹ ਸੰਤੁਸ਼ਟੀ ਜਨਕ ਜਵਾਬ ਦੇਣ ਦੀ ਬਜਾਏ ਉਨਾਂ ਕਿਹਾ ਕਿ ਇਹ ਕੰਪਿਊਟਰ ਗਲਤ ਦਰਸਾ ਰਿਹਾ ਹੈ ।
​​​​​​​ਇਹ ਵੀ ਪੜ੍ਹੋ​​​​​​​: ਕਿਸਾਨਾਂ ਨੂੰ ਹਰਿਆਣਾ ਸਰਹੱਦ 'ਤੇ ਰੋਕੇ ਜਾਣ ਨੂੰ ਲੈ ਕੇ ਕੈਪਟਨ ਦੀ ਖੱਟੜ ਨੂੰ ਖ਼ਾਸ ਅਪੀਲ


shivani attri

Content Editor

Related News