ਹਨ੍ਹੇਰੀ-ਬਾਰਿਸ਼ ਕਾਰਨ ਪਾਵਰਕਾਮ ਦੀਆਂ ਮੁਸ਼ਕਿਲਾਂ ਵਧੀਆਂ, ਗੁੱਲ ਰਹੀ ਬੱਤੀ, ਫਾਲਟ ਦੂਰ ਕਰਨ ’ਚ ਦੇਰੀ
Thursday, Jul 23, 2026 - 05:59 PM (IST)
ਜਲੰਧਰ (ਪੁਨੀਤ)-ਬਿਜਲੀ ਮੁਲਾਜ਼ਮਾਂ ਦੀ ਹੜਤਾਲ ਦੇ ਵਿਚਕਾਰ ਮੰਗਲਵਾਰ ਰਾਤ ਆਈ ਤੇਜ਼ ਹਨ੍ਹੇਰੀ ਅਤੇ ਬਾਰਿਸ਼ ਨੇ ਪਾਵਰਕਾਮ ਦੀਆਂ ਮੁਸ਼ਕਿਲਾਂ ਹੋਰ ਵਧਾ ਦਿੱਤੀਆਂ। ਤੇਜ਼ ਹਵਾਵਾਂ ਕਾਰਨ ਸ਼ਹਿਰ ਦੇ ਕਈ ਖੇਤਰਾਂ ’ਚ ਬਿਜਲੀ ਲਾਈਨਾਂ ’ਤੇ ਦਰੱਖ਼ਤ ਅਤੇ ਟਹਿਣੀਆਂ ਡਿੱਗਣ ਨਾਲ ਫਾਲਟ ਆ ਗਏ, ਜਿਸ ਕਾਰਨ ਕਈ ਇਲਾਕਿਆਂ ’ਚ ਘੰਟਿਆਂਬੱਧੀ ਬਿਜਲੀ ਸਪਲਾਈ ਠੱਪ ਰਹੀ। ਬਰਸਾਤ ਦੇ ਮੌਸਮ 'ਚ ਬਿਜਲੀ ਗੁੱਲ ਹੋਣ ਨਾਲ ਲੋਕਾਂ ਨੂੰ ਗਰਮੀ ਅਤੇ ਹੁੰਮਸ ਦੇ ਨਾਲ-ਨਾਲ ਪੀਣ ਵਾਲੇ ਪਾਣੀ ਦੀ ਸਪਲਾਈ ਸਮੇਤ ਹੋਰ ਰੋਜ਼ਾਨਾ ਦੇ ਕੰਮਾਂ ’ਚ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਜਾਣਕਾਰੀ ਮੁਤਾਬਕ ਸਵੇਰੇ ਤੇਜ਼ ਹਨ੍ਹੇਰੀ ਦੌਰਾਨ ਤੇਜਮੋਹਨ ਨਗਰ ਖੇਤਰ 'ਚ 11 ਕੇ. ਵੀ. ਐਕਸ. ਐੱਲ. ਪੀ. ਕੇਬਲ ਅਤੇ ਐੱਲ. ਟੀ. ਲਾਈਨ ’ਤੇ ਦਰੱਖ਼ਤ ਡਿੱਗ ਗਿਆ। ਇਸ ਕਾਰਨ ਸਬੰਧਤ ਖੇਤਰ ਦੀ ਬਿਜਲੀ ਠੱਪ ਹੋ ਗਈ। ਮੁਲਾਜ਼ਮਾਂ ਦੀ ਹੜਤਾਲ ਕਾਰਨ ਫਾਲਟ ਦੂਰ ਕਰਨ 'ਚ ਵੀ ਆਮ ਦਿਨਾਂ ਦੀ ਤੁਲਨਾ 'ਚ ਵੱਧ ਸਮਾਂ ਲੱਗਿਆ ਅਤੇ ਵਿਭਾਗੀ ਅਧਿਕਾਰੀਆਂ ਤੇ ਉਪਲੱਬਧ ਸਟਾਫ਼ ਦੀ ਨਿਗਰਾਨੀ 'ਚ ਮੁਰੰਮਤ ਦਾ ਕੰਮ ਚਲਾਇਆ ਗਿਆ। ਕਾਫ਼ੀ ਮੁਸ਼ੱਕਤ ਤੋਂ ਬਾਅਦ ਦੁਪਹਿਰ ਕਰੀਬ 3.25 ਵਜੇ ਬਿਜਲੀ ਸਪਲਾਈ ਬਹਾਲ ਕੀਤੀ ਜਾ ਸਕੀ।
ਇਹ ਵੀ ਪੜ੍ਹੋ: ਪੰਜਾਬੀਆਂ ਦੇ ਅਚਾਨਕ ਖੜਕਣ ਲੱਗੇ ਫੋਨ! 8 ਜ਼ਿਲ੍ਹਿਆਂ ਲਈ ਵੱਡੀ ਚਿਤਾਵਨੀ, ਅਗਲੇ 3 ਘੰਟੇ ਬੇਹੱਦ ਅਹਿਮ
ਬਿਜਲੀ ਸਪਲਾਈ ਬੰਦ ਰਹਿਣ ਨਾਲ ਕਈ ਇਲਾਕਿਆਂ 'ਚ ਲੋਕਾਂ ਨੂੰ ਘੰਟਿਆਂਬੱਧੀ ਬਿਜਲੀ ਕੱਟ ਝੱਲਣਾ ਪਿਆ। ਕਈ ਘਰਾਂ ਅਤੇ ਵਪਾਰਕ ਅਦਾਰਿਆਂ 'ਚ ਇਨਵਰਟਰ ਵੀ ਜਵਾਬ ਦੇ ਗਏ, ਜਿਸ ਨਾਲ ਲੋਕਾਂ ਨੂੰ ਵਾਧੂ ਪ੍ਰੇਸ਼ਾਨੀ ਉਠਾਉਣੀ ਪਈ। ਬਿਜਲੀ ਨਾ ਹੋਣ ਕਾਰਨ ਪੀਣ ਵਾਲੇ ਪਾਣੀ ਦੀ ਸਪਲਾਈ, ਘਰੇਲੂ ਉਪਕਰਣਾਂ ਦੇ ਸੰਚਾਲਨ ਅਤੇ ਕਾਰੋਬਾਰ 'ਤੇ ਵੀ ਅਸਰ ਪਿਆ।
ਉੱਧਰ ਸ਼ਹਿਰ ਦੇ ਹੋਰ ਹਿੱਸਿਆਂ 'ਚ ਵੀ ਤੇਜ਼ ਹਵਾਵਾਂ ਅਤੇ ਬਰਸਾਤ ਕਾਰਨ ਕਈ ਥਾਵਾਂ 'ਤੇ ਛੋਟੇ-ਵੱਡੇ ਫਾਲਟ ਸਾਹਮਣੇ ਆਏ, ਜਿਨ੍ਹਾਂ ਨੂੰ ਦੂਰ ਕਰਨ ਲਈ ਵਿਭਾਗੀ ਅਧਿਕਾਰੀ ਅਤੇ ਉਪਲਬਧ ਤਕਨੀਕੀ ਸਟਾਫ਼ ਲਗਾਤਾਰ ਜੁਟਿਆ ਰਿਹਾ। ਬਿਜਲੀ ਮੁਲਾਜ਼ਮਾਂ ਦੀ ਹੜਤਾਲ ਕਾਰਨ ਸੀਮਤ ਸਟਾਫ਼ ਨਾਲ ਕੰਮ ਕਰਨ ਕਾਰਨ ਕਈ ਥਾਈਂ ਬਿਜਲੀ ਸਪਲਾਈ ਬਹਾਲ ਹੋਣ 'ਚ ਆਮ ਨਾਲੋਂ ਵੱਧ ਸਮਾਂ ਲੱਗਿਆ। ਪਾਵਰਕਾਮ ਅਧਿਕਾਰੀਆਂ ਨੇ ਦੱਸਿਆ ਕਿ ਮੌਸਮ ਖਰਾਬ ਹੋਣ ਕਾਰਨ ਜਿੱਥੇ-ਜਿੱਥੇ ਫਾਲਟ ਦੀ ਸੂਚਨਾ ਮਿਲੀ, ਉੱਥੇ ਉਪਲੱਬਧ ਮੁਲਾਜ਼ਮਾਂ ਅਤੇ ਅਧਿਕਾਰੀਆਂ ਦੀ ਮਦਦ ਨਾਲ ਮੁਰੰਮਤ ਦਾ ਕੰਮ ਕਰਵਾਇਆ ਗਿਆ।
ਇਹ ਵੀ ਪੜ੍ਹੋ: ਰਜਿਸਟਰੀਆਂ ਕਰਵਾਉਣ ਵਾਲੇ ਦੇਣ ਧਿਆਨ! ਤਕਨੀਕੀ ਬਦਲਾਅ ਕਾਰਨ ਝੱਲਣੀ ਪਵੇਗੀ ਨਵੀਂ ਮੁਸੀਬਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
